
ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਮੁਹੱਲਾ ਬਾਬਾ ਦੀਪ ਸਿੰਘ ਨਗਰ ਨਵਾਂਸ਼ਹਿਰ ਵਿਖੇ ਦਸਮ ਪਿਤਾ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰੰਧਾਵਾ ਅਤੇ ਸੇਠੀ ਪਰਿਵਾਰ ਵਲੋਂ ਪਿਛਲੇ ਤਿੰਨ ਰੋਜ ਤੋਂ ਆਰੰਭ ਕੀਤੇ ਆਖੰਡ ਪਾਠਾਂ ਦੀ ਲੜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਕੀਰਤਨੀ ਜਥਾ ਗੁਰਦੇਵ ਸਿੰਘ ਮੁਬਾਰਕਪੁਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਗੁਰ ਇਤਿਹਾਸ ਵਾਰੇ ਚਾਨਣਾ ਪਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਨੇ ਜਿੱਥੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਅਤੇ ਨਾਲ ਉਹਨਾਂ ਨੇ ਚਾਰ ਸਾਹਿਬਜਾਦਿਆਂ, ਮਾਤਾ ਗੁਜਰ ਕੌਰ, ਬਾਬਾ ਮੋਤੀ ਰਾਮ ਮਹਿਰਾ ਅਤੇ ਹੋਰ ਸ਼ਹੀਦ ਸਿੰਘਾਂ ਦੀਆਂ ਲਾਮਿਸਾਲ ਕੁਰਬਾਨੀਆਂ ਦਾ ਜਿਕਰ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੁਹੱਲਾ ਬਾਬਾ ਦੀਪ ਸਿੰਘ ਨਗਰ ਨਵਾਂਸ਼ਹਿਰ ਵਿਖੇ ਨਵੀਂ ਇਮਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਡਾ. ਗੁਰਮੀਤ ਸਿੰਘ ਸਰਾਂ ਨਿਭਾਈ ਨੇ ਬਾਖੂਬੀ ਨਿਭਾਈ। ਇਸ ਮੌਕੇ ਚਾਹ ਪਕੌੜਿਆਂ, ਜਲੇਬੀਆਂ ਅਤੇ ਪ੍ਰਸ਼ਾਦਿਆਂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਨਰਿੰਦਰ ਸਿੰਘ ਰੰਧਾਵਾ, ਜਗਜੀਤ ਸਿੰਘ ਰੰਧਾਵਾ ਯੂਕੇ, ਜਤਿੰਦਰ ਸਿੰਘ ਰੰਧਾਵਾ ਯੂਐਸਏ, ਤਰਲੋਕ ਸਿੰਘ ਸੇਠੀ, ਹਰਦੇਵ ਸਿੰਘ ਕਾਹਮਾ, ਜਗਦੀਪ ਸਿੰਘ, ਚੇਤ ਰਾਮ ਰਤਨ ਐਮਸੀ, ਕੁਲਵੰਤ ਕੌਰ, ਸੁਖਵਿੰਦਰ ਕੌਰ ਰੰਧਾਵਾ, ਬੀਬੀ ਛਾਬੜਾ ਸਾਬਕਾ ਐਸੀ, ਸਿੰਮੀ ਪੋਪਲੀ, ਸਵਰਨ ਕੌਰ ਲੂਥਰਾ, ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ, ਗੁਰਬਖਸ਼ ਸਿੰਘ ਖਾਲਸਾ, ਪਰਮ ਸਿੰਘ ਖਾਲਸਾ, ਸੋਮ ਸਿੰਘ ਪਾਬਲਾ, ਸਤਨਾਮ ਸਿੰਘ ਕਾਹਮਾ, ਬਾਬਾ ਮੁਬਾਰਕ ਸਿੰਘ ਹੈੱਡ ਗ੍ਰੰਥੀ, ਜਗਜੀਤ ਸਿੰਘ ਜੇਜੇ, ਸਤਨਾਮ ਸਿੰਘ ਹੇੜੀਆਂ, ਮਾਸਟਰ ਅਸ਼ੋਕ ਕੁਮਾਰ, ਸਤਵੀਰ ਸਿੰਘ ਪੱਲੀਝਿੱਕੀ ਕਾਂਗਰਸ ਆਗੂ, ਅਮਰੀਕ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ ਯੂਕੇ, ਹਰੀ ਕ੍ਰਿਸ਼ਨ ਪਟਵਾਰੀ, ਪ੍ਰਿੰਸੀਪਲ ਹਰਜੀਤ ਸਿੰਘ ਮਾਹਲ, ਸਰਪੰਚ ਗੁਣਾਚੌਰ ਤਲਵਿੰਦਰ ਸ਼ੇਰਗਿੱਲ, ਹਰਜਿੰਦਰ ਪਾਲ, ਕਸ਼ਮੀਰੀ ਲਾਲ ਮੰਗੂਵਾਲ, ਗੁਰਦਿਆਲ ਸਿੰਘ ਜਗਤਪੁਰ, ਜਗਜੀਤ ਸਿੰਘ ਰੰਧਾਵਾ, ਜਰਨੈਲ ਸਿੰਘ ਪੱਲੀਝਿੱਕੀ, ਸੁਰਿੰਦਰ ਸਿੰਘ ਖਾਲਸਾ, ਜਸਵੰਤ ਖਟਕੜ, ਜਸਵੀਰ ਸਿੰਘ ਮੰਗੂਵਾਲ, ਕਸ਼ਮੀਰ ਸਿੰਘ, ਗੁਦਾਵਰ ਸਿੰਘ, ਡਾਕਟਰ ਗੁਰਮੀਤ ਸਰਾਂ, ਬਲਜੀਤ ਸਿੰਘ ਸਿੱਧੂ, ਲੈਕਚਰਾਰ ਸ਼ੰਕਰ ਦਾਸ, ਅਮਰੀਕ ਸਿੰਘ ਲੇਹਲ ਸਰਪੰਚ ਕਾਹਮਾ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁੱਚਾ ਸਿੰਘ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


