(ਸਮਾਜ ਵੀਕਲੀ)
ਕੱਚ ਜਹੇ ਕੱਚੇ ਹੋ ਗਏ ਅੱਜਕੱਲ ਮੋਹ ਦੇ ਤੰਦ ਕੁੜੇ,
ਨਾ ਚੰਨ ਦੀ ਚਕੌਰ ਰਹੀ ਨਾ ਚਕੌਰ ਦਾ ਚੰਨ ਕੁੜੇ,
ਨਾ ਸੱਗੀ-ਪਰਾਂਦੇ ਨਾ ਕੈਂਠੇ ਨਾ ਉਹ ਸ਼ਿੰਗਾਰ ਰਹੇ
ਨਾ ਕੱਚ ਦੀਆਂ ਮੁੰਦਰਾ ਨਾ ਵੰਗਾ ਦੇ ਉਹ ਰੰਗ ਕੁੜੇ,
ਨਾ ਉਹ ਰੀਝਾਂ ਨਾ ਚਾਅ ਨਾ ਉਹ ਜਜ਼ਬਾਤ ਰਹੇ
ਦਿਲਾਂ ਦੇ ਵਿਚਾਲੇ ਬਣ ਗਈ ਆ ਇੱਕ ਕੰਧ ਕੁੜੇ,
ਨੇਰ ਕੈਸਾ ਹੋਇਆ ਭਾਈ-ਭਾਈ ਦਾ ਵੈਰੀ ਹੋਇਆ
ਖੂਨ ਨੇ ਵੀ ਦੇਖੋ ਬਦਲ ਲਿਆ ਆਪਣਾ ਰੰਗ ਕੁੜੇ,
ਪੜ-ਪੜ ਕਿਤਾਬਾਂ ਢੇਰ ਲੋਕਾਂ ਸਿੱਖਿਆ ਹੇਰ-ਫੇਰ
ਜਿਊਣ ਦਾ ਸਿੱਖਿਆ ਨਾ ਕੋਈ ਚੱਜਦਾ ਢੰਗ ਕੁੜੇ,
(ਪਵਨ ‘ਹੋਸ਼ੀ’)
ਸ਼ਿਵਮ ਕਲੌਨੀ ਸੰਗਰੂਰ।
ਮੋ:ਨੰ: 80545-45632
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly