ਪਾਰਟੀ ਦੇ ਦਸ ਵਿਧਾਇਕਾਂ ਨੇ ਕੈਪਟਨ ਦਾ ਸਮਰਥਨ ਕੀਤਾ

ਚੰਡੀਗੜ੍ਹ, (ਸਮਾਜ ਵੀਕਲੀ): ਇਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦਾ ਮਿਲਣ ਦੀਆਂ ਸੰਭਾਵਨਾਵਾਂ ਦੌਰਾਨ ਜਿਥੇ 30 ਤੋਂ ਵੱਧ ਵਿਧਾਇਕਾਂ ਤੋਂ ‘ਅਸ਼ੀਰਵਾਦ’ ਲੈਣ ਲਈ ਗੇੜੇ ਮਾਰ ਚੁੱਕੇ ਹਨ, ਉਥੇ ਪਾਰਟੀ ਦੇ ਘੱਟੋ-ਘੱਟ 10 ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ ਆ ਗਏ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ, ਜੋ ਹਾਲ ਹੀ ਵਿੱਚ ‘ਆਪ’ ਤੋਂ ਕਾਂਗਰਸ ਵਿੱਚ ਦਾਖਲ ਹੋਏ ਹਨ, ਨੇ ਆਪਣੇ ਸਾਥੀਆਂ ਹਰਮਿੰਦਰ ਗਿੱਲ, ਫਤਹਿ ਬਾਜਵਾ, ਗੁਰਪ੍ਰੀਤ ਜੀਪੀ, ਕੁਲਦੀਪ ਵੈਦ, ਬਲਵਿੰਦਰ ਲੱਡੂ, ਸੰਤੋਖ ਸਿੰਘ ਭਲਾਈਪੁਰ, ਜੋਗਿੰਦਰ ਭੋਆ, ਜਗਦੇਵ ਕਮਾਲੂ, ਪ੍ਰਿਮਲ ਖਾਲਸਾ ਨਾਲ ਸਾਂਝੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਦੇ ਸਖਤ ਯਤਨ ਸਦਕਾ ਪਾਰਟੀ ਦੇ ਪੰਜਾਬ ਵਿੱਚ ਪੈਰ ਲੱਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਵਿਧਾਇਕ ਨਿਰਮਲ ਸ਼ੁਤਰਾਣਾ ਸਿੱਧੂ ਨੂੰ ਘਰ ਆ ਕੇ ਮਿਲੇ ਤੇ ਸਿੱਧੂ ਵਿਧਾਇਕ ਜਲਾਲਪੁਰ ਦੇ ਘਰ ਜਾ ਕੇ ਮਿਲੇ
Next articleਜਾਖੜ ਨੇ 19 ਨੂੰ ਸੱਦੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ