ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।

ਭੀਖੀ ,(ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਵਿਖੇ ਲੋਕ ਮਾਤਾ ਦੇਵੀ ਅਹੱਲਿਆ ਹੋਲਕਰ ਦੀ ਤ੍ਰੈ – ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਸ਼੍ਰੀਮਤੀ ਸਰੋਜ ਜੀ,ਰੀਨਾ ਜੀ, ਪੱਲਵੀ ਜੀ, ਪ੍ਰਿਆ ਜੀ, ਸਿੰਮੀ ਜੀ, ਵੀਨੂੰ ਜੀ, ਤਰੁਣਾ ਜੀ, ਨੀਲਮ ਜੀ, ਕੁਸੁਮ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੇ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ। ਉਨ੍ਹਾਂ ਲੋਕ ਮਾਤਾ ਦੇਵੀ ਅਹੱਲਿਆ ਹੋਲਕਰ ਦੇ ਜੀਵਨ ਤੇ ਚਾਨਣਾਂ ਪਾਉਂਦਿਆਂ ਕਿਹਾ ਕਿ ਉਨ੍ਹਾਂ ਸਾਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਆਪਣੀ ਕਾਬਲੀਅਤ ਯੋਗਤਾ, ਸੁਘੜੁ ਵਿਚਾਰਾਂ ਨਾਲ ਸਤਾਰਵੀਂ ਸਦੀ ਵਿੱਚ ਇੰਦੌਰ ਦੀ ਸ਼ਾਸਕ ਬਣੀ। ਉਨ੍ਹਾਂ ਦੇ ਨਿਆਂ ਪ੍ਰਬੰਧ ਦੀ ਬੇਮਿਸਾਲ ਉਦਾਹਰਨ, ਉੱਚ ਫੈਸਲੇ ਲੈਣ ਦੀ ਸਮਰੱਥਾ,ਪੁਨਰ – ਨਿਰਮਾਣ, ਅਤੇ ਇੰਦੌਰ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਸਾਫ਼ – ਸੁਥਰਾ ਸ਼ਹਿਰ ਹੋਣ ਦਾ ਜੋ ਮਾਣ ਪ੍ਰਾਪਤ ਹੋਇਆ ਇਹ ਸਭ ਉਨ੍ਹਾਂ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ।ਅੱਗੇ ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਵਿਸ਼ਵ ਦੇ ਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਕਾਮਯਾਬੀ ਅਤੇ ਪਰਿਵਾਰਿਕ ਸਨੇਹ ਵਜੋਂ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਤਿਉਹਾਰ ਔਰਤਾਂ ਦੇ ਅਧਿਕਾਰਾਂ ਦੀ ਚੇਤਨਾ ਦਾ ਪ੍ਰਤੀਕ ਹੈ। ਔਰਤਾਂ ਦੇ ਸਹਿਯੋਗ ਸਦਕਾ ਹੀ ਅਸੀਂ ਹਰ ਮੰਜ਼ਿਲ ਨੂੰ ਸਰ ਕਰ ਸਕਦੇ ਹਾਂ। ਔਰਤਾਂ ਦੀ ਬੇਮਿਸਾਲ ਕਾਮਯਾਬੀ ਅਤੇ ਹਰ ਖੇਤਰ ਵਿੱਚ ਮੱਲਾਂ ਮਾਰਨ ਕਰਕੇ ਸਾਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਤੇ ਮਾਣ ਹੋਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਵੱਲੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੀਆਂ ਵਿੰਭਿੰਨ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਮਹਿਲਾ ਦਿਵਸ ਨਾਲ ਸੰਬੰਧਿਤ ਭਾਸ਼ਣ, ਕਵਿਤਾ, ਲੋਕ-ਗੀਤ, ਆਦਿ ਪੇਸ਼ ਕੀਤੇ ਗਏ। ਸਮੂਹ ਮਹਿਲਾ ਅਧਿਆਪਕਾਂ ਲਈ ਵੱਖ-ਵੱਖ ਗੇਮਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਰਾਜਮਾਂਹ ਚਨਾ, ਬੈਲੂਨ ਗੇਮ, ਨਿਊਜ਼ ਪੇਪਰ, ਕੱਪ ਐਂਡ ਸਟਿਕ, ਹਾਈਡ ਐਂਡ ਸੀਕ ਆਦਿ। ਇਸ ਪ੍ਰੋਗਰਾਮ ਵਿੱਚ ਸਮੂਹ ਮਹਿਲਾ ਅਧਿਆਪਕਾਂ ਵੱਲੋਂ ਸੱਭਿਆਚਾਰਕ ਲੋਕ – ਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਵੱਲੋਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਅਤੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਮੀਨੀ ਹਕੀਕਤ ਨੂੰ ਪੇਸ਼ ਕਰਦੀਆਂ ਨਿੱਕੀਆਂ ਕਹਾਣੀਆਂ-‘ਸਾਹਾਂ ਦਾ ਮੁੱਲ’
Next articleਮੋਬਾਈਲਾਂ ਦੀ ਦੁਕਾਨ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ