ਭੀਖੀ,(ਸਮਾਜ ਵੀਕਲੀ) (ਕਮਲ ਜਿੰਦਲ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿੱਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਤਿੰਨ ਵੱਖ-ਵੱਖ ਦਿਨਾਂ ਵਿੱਚ ਆਯੋਜਿਤ ਇਸ ਟੂਰ ਵਿੱਚ ਪਹਿਲੇ ਦਿਨ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ 200 ਵਿਿਦਆਰਥੀ ੍ਹਘ ਓਅਠੌਂ ਫਲ਼ਅਗ਼ਅ ਹੰਡਿਆਇਆ (ਬਰਨਾਲਾ) ਵਿਖੇ ਗਏ ਅਤੇ ਤੀਸਰੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 400 ਵਿਿਦਆਰਥੀ ਫਅਲ਼ੰ ਾਂਅਲ਼ਖ ਮਸਤੀ ਜੋਨ ਲੁਧਿਆਣਾ ਵਿਖੇ ਟੂਰ ਉੱਤੇ ਗਏ।ਜਿੱਥੇ ਸਾਰੇ ਬੱਚਿਆਂ ਨੇ ਟਰੰਪਲਿਨ, ਕਾਰ ਟੱਕਰ,ਰੋਲਰ ਕੋਸਟਰ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦਾ ਖੂਬ ਆਨੰਦ ਮਾਣਿਆ ।ਮਸਤੀ ਜੋਨ ਦੇ ਕਰਮਚਾਰੀਆਂ ਨੇ ਭਰਪੂਰ ਸਹਿਯੋਗ ਦਿੰਦੇ ਹੋਏ ਸਾਰੇ ਬੱਚਿਆਂ ਨੂੰ ਖੇਡਾਂ ਖਿਡਾਈਆਂ। ਇਸ ਤੋਂ ਬਾਅਦ ਬੱਚਿਆਂ ਨੇ ਸਵਾਦਿਸ਼ਟ ਖਾਣੇ ਦਾ ਖੂਬ ਲੁਤਫ ਉਠਾਇਆ।ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਅਜਿਹੇ ਟੂਰ ਬੱਚਿਆਂ ਵਿੱਚ ਰੌਚਿਕਤਾ ਪੈਦਾ ਕਰਦੇ ਹਨ। ਲਗਾਤਾਰ ਪੜ੍ਹਾਈ ਕਰਕੇ ਅੱਕ ਜਾਣ ਤੇ ਅਜਿਹੇ ਟੂਰ ਬੱਚਿਆਂ ਵਿੱਚ ਰੌਚਿਕਤਾ,ਇਕਾਗਰਤਾ ਅਤੇ ਸੰਤੁਸ਼ਟੀ ਅਤੇ ਨਵੀ ਊਰਜਾ ਦਾ ਸੰਚਾਰ ਪੈਦਾ ਕਰਦੇ ਹਨ। ਇਸ ਲਈ ਸਾਨੂੰ ਸਮੇਂ ਸਮੇਂ ਤੇ ਅਜਿਹੇ ਟੂਰਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly