HOME ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਜੋਨ ਪੱਧਰੀ ਖੇਡ – ਮੁਕਾਬਲਿਆਂ...

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਜੋਨ ਪੱਧਰੀ ਖੇਡ – ਮੁਕਾਬਲਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ।

ਭੀਖੀ   (ਸਮਾਜ ਵੀਕਲੀ)  (ਕਮਲ ਜਿੰਦਲ) 31 ਜੁਲਾਈ ਨੂੰ ਜੋਨ- ਪੱਧਰੀ ਖੇਡ- ਮੁਕਾਬਲਿਆਂ ਵਿੱਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਕ੍ਰਿਕਟ ਦੇ ਮੁਕਾਬਲੇ ਵਿੱਚ ਅੰਡਰ 14, 17, 19ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਵਿੱਦਿਆ ਮੰਦਰ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਕ੍ਰਿਕਟ ਮੁਕਾਬਲਿਆਂ ਵਿੱਚ ਅੰਡਰ-14 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ।ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਹੋਏ ਸ਼ੂਟਿੰਗ, ਸ਼ਤਰੰਜ, ਕਰਾਟੇ, ਤਲਵਾਰਬਾਜ਼ੀ (ਕਮਲਪ੍ਰੀਤ ਕੌਰ, ਗੁਨੀਤ ਕੌਰ) , ਕਿੱਕ – ਬਾਕਸਿੰਗ, ਕਬੱਡੀ, ਟੇਬਲ ਟੈਨਿਸ, ਬਾਸਕਟਬਾਲ, ਇਨਲਾਈਨ ਸਕੇਟਿੰਗ (ਏਕਮਜੋਤ ਸਿੰਘ, ਗੁਰਸ਼ਰਨ ਸਿੰਘ) ਆਦਿ ਖੇਡ – ਮੁਕਾਬਲਿਆਂ ਵਿੱਚ ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ।ਬੜੇ ਹੀ ਮਾਣ ਦੀ ਗੱਲ ਹੈ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਵਿਖੇ ਹੋਏ ਰਾਜ ਪੱਧਰੀ ਕਰਾਟੇ ਮੁਕਾਬਲੇ ਵਿੱਚ ਅੰਡਰ – 14 ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਸਾਰੇ ਜੇਤੂਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡ ਮੈਦਾਨ ਵਿੱਚ ਹਮੇਸ਼ਾ ਇਮਾਨਦਾਰੀ, ਲਗਨ, ਸਵੈ- ਭਰੋਸੇ ਨਾਲ ਹੀ ਖੇਡ ਨੂੰ ਨਿਭਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਭਾਵਨਾ ਰੱਖਣ ਨਾਲ ਜੇਕਰ ਅਸੀਂ ਖੇਡਾਂ ਵਿੱਚ ਭਾਗ ਲੈਂਦੇ ਹਾਂ ਤਾਂ ਸਾਡੇ ਵਿੱਚ ਸਦਾਚਾਰਕ ਗੁਣ ਵੀ ਉਤਪੰਨ ਹੁੰਦੇ ਹਨ ਅਤੇ ਕਾਮਯਾਬੀ ਵੀ ਹਾਸਲ ਹੁੰਦੀ ਹੈ। । ਇਸ ਮੌਕੇ ਉਹਨਾਂ ਵੱਲੋਂ ਸਾਰੇ ਹੀ ਜੇਤੂਆਂ ਅਤੇ ਖੇਡ ਅਧਿਆਪਕਾਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਗਈ ਤੇ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਕਹੀਂ ਗੁੰਮ ਨਾ ਹੋ ਜਾਏਂ – ਸੀਜ਼ਨ 8” ਦਾ ਪੰਜਾਬ ਸਟੇਟ ਫਿਨਾਲੇ ਸੀ ਟੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਹੋਇਆ
Next article*ਨੈਸ਼ਨਲ ਕਾਲਜ ‘ ਚ ਨਵੇਂ ਸੈਸ਼ਨ ਦੀ ਸ਼ੁਰੂਆਤ*