HOME ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਦਸ ਰੋਜ਼ਾ ਐਨ.ਸੀ.ਸੀ ਕੈਂਪ ਦੀ ਸ਼ੁਰੂਆਤ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਦਸ ਰੋਜ਼ਾ ਐਨ.ਸੀ.ਸੀ ਕੈਂਪ ਦੀ ਸ਼ੁਰੂਆਤ

ਭੀਖੀ   (ਸਮਾਜ ਵੀਕਲੀ)   ( ਕਮਲ ਜਿੰਦਲ ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਭਾਰਤੀ ਫੌਜ ਦੇ ਨੇਵਲ ਯੂਨਿਟ ਵੱਲੋਂ ਲਗਾਏ ਜਾ ਰਹੇ ਦਸ ਰੋਜ਼ਾ ਐਨ.ਸੀ.ਸੀ.ਕੈਂਪ ਦੀ ਸ਼ੁਰੂਆਤ ਕੀਤੀ ਗਈ। 03 ਪੰਜਾਬ ਨੇਵਲ ਯੂਨਿਟ ਬਠਿੰਡਾ ਵੱਲੋਂ ਇਹ ਸਿਖਲਾਈ ਕੈਂਪ ਮਿਤੀ 18 ਤੋਂ ਮਿਤੀ 27 ਜੂਨ ਤੱਕ ਸਕੂਲ ਕੈਂਪਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਕੈਂਪ ਦੇ ਪਹਿਲੇ ਦਿਨ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਂਪ ਕਮਾਡੈਂਟ ਕੈਪਟਨ ਇਸ਼ਰਾਜ ਸਿੰਘ ਕਮਾਡਿੰਗ ਅਫਸਰ 03 ਪੰਜਾਬ ਨੇਵਲ ਯੂਨਿਟ ਬਠਿੰਡਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਦੀਪ ਜੋਤੀ ਜਲਾ ਕੇ ਅਤੇ ਸਰਸਵਤੀ ਵੰਦਨਾ ਕਰਕੇ ਕੀਤੀ ਗਈ। ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ ਨੇ ਇਸ ਸਿਖਲਾਈ ਕੈਂਪ ਵਿੱਚ ਹਿੱਸਾ ਲੈ ਰਹੇ ਐਨ.ਸੀ.ਸੀ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇੱਕ ਨਾਗਰਿਕ ਲਈ ਦੇਸ਼ ਦੀ ਸੇਵਾ ਸਰਵ ਉੱਚ ਧਰਮ ਹੈ। ਭਾਰਤੀ ਫੌਜ ਦੇ ਜਵਾਨ ਦਿਨ-ਰਾਤ ਇੱਕ ਕਰਕੇ, ਆਪਣੀ ਜਾਨ ਤਲੀ ਉੱਤੇ ਰੱਖ ਕੇ ਦੇਸ਼ ਅਤੇ  ਨਾਗਰਿਕਾਂ ਦੀ ਰੱਖਿਆ ਕਰਦੇ ਹਨ। ਵਿਿਦਆਰਥੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਕਰਤੱਵ ਸਮਝਦੇ ਹੋਏ ਭਵਿੱਖ ਵਿੱਚ ਦੇਸ਼ ਦੀ ਰੱਖਿਆ ਵਿੱਚ ਯੋਗਦਾਨ ਪਾਉਣ। ਫੌਜ ਦੁਬਾਰਾ ਅਜਿਹੇ ਕੈਂਪ ਲਗਾ ਕੇ ਐਨ.ਸੀ.ਸੀ ਕੈਡਿਟਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਵੀ ਭਵਿੱਖ ਵਿੱਚ ਫੌਜ ਵਿੱਚ ਸ਼ਾਮਿਲ ਹੋ ਕੇ ਬਿਹਤਰੀਨ ਢੰਗ ਨਾਲ ਦੇਸ਼ ਦੀ ਰੱਖਿਆ ਵਿੱਚ ਆਪਣਾ ਯੋਗਦਾਨ ਦੇ ਸਕਣ। ਇਸ ਸਮੇਂ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਦਸ ਰੋਜਾ ਸਿਖਲਾਈ ਕੈਂਪ ਵਿੱਚ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਸਕੂਲਾਂ ਦੇ ਲਗਭਗ 600 ਕੈਡਿਟ ਹਿੱਸਾ ਲੈ ਰਹੇ ਹਨ। ਇਸ ਕੈਂਪ ਵਿੱਚ 03 ਪੰਜਾਬ ਨੇਵਲ ਯੂਨਿਟ ਬਠਿੰਡਾ ਦੇ ਜਵਾਨਾਂ ਵੱਲੋਂ ਐਨ ਸੀ ਸੀ ਕੈਡਿਟਾਂ ਨੂੰ ਡਰਿੱਲ, ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਆਪਾਤਕਾਲੀਨ ਸਥਿਤੀਆਂ ਨਾਲ ਨਜਿੱਠਣ,ਨੇਵੀ ਦੇ ਵੱਖ-ਵੱਖ ਰੈਂਕਾਂ ਦੀ ਜਾਣਕਾਰੀ, ਵੱਖ-ਵੱਖ ਕਿਸਮਾਂ ਦੇ ਹਥਿਆਰਾਂ ਦੇ ਸੰਚਾਲਨ ਅਤੇ ਰੱਖ ਰਖਾਅ ਅਤੇ ਨਿਸ਼ਾਨੇਬਾਜ਼ੀ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਿੰਦਰਪਾਲ ਜਿੰਦਲ, ਸੀਨੀ: ਮੀਤ ਪ੍ਰਧਾਨ ਪਰਸ਼ੋਤਮ ਗਰਗ, ਪ੍ਰਬੰਧਕ ਅੰਮ੍ਰਿਤ ਲਾਲ, ਮੱਖਣ ਲਾਲ, ਨਰਿੰਦਰ ਸਿੰਘ, ਗੋਬਿੰਦ ਰਾਮ ਸ਼ਰਮਾ, ਰਜਿੰਦਰ ਕੁਮਾਰ, ਤੁਸ਼ਾਰ ਕੁਮਾਰ, ਭੂਸ਼ਣ ਕੁਮਾਰ,ਸ਼੍ਰੀਮਤੀ ਪੱਲਵੀ, ਸਕੂਲ ਯੂਨਿਟ ਦੇ ਛਠੌ ਸੋਮਨਾਥ ਸ਼ਰਮਾ, ਬਿਸ਼ਨੂੰ, ਸਰਬਜੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਨ ਜੈਡ ਆਰ ਈ ਸੁਸਾਇਟੀ ਦੇ ਸ਼ੇਅਰ ਹੋਲਡਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ
Next articleਜਿੰਦਗੀ ਨੂੰ ਬੋਝ ਨਾ ਸਮਝੋ