HOME ਐਨ ਜੈਡ ਆਰ ਈ ਸੁਸਾਇਟੀ ਦੇ ਸ਼ੇਅਰ ਹੋਲਡਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ

ਐਨ ਜੈਡ ਆਰ ਈ ਸੁਸਾਇਟੀ ਦੇ ਸ਼ੇਅਰ ਹੋਲਡਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ

3
ਫੋਟੋ: ਆਪਣੀ ਹੀ ਮੈਨੇਜਮੈਂਟ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਐਨ ਜੈਡ ਆਰ ਈ ਸੁਸਾਇਟੀ ਦੇ ਸ਼ੇਅਰ ਹੋਲਡਰ
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਰੇਲਵੇ ਵਿਭਾਗ ਨਾਲ ਸੰਬੰਧਿਤ ਦੀ ਐਨ ਜੈਡ ਆਰ ਈ / ਸੀ ਟੀ ਸੀ / ਸੁਸਾਇਟੀ ਲਿਮਟਿਡ ਦੇ ਸ਼ੇਅਰ ਹੋਲਡਰਾਂ ਵੱਲੋਂ ਆਪਣੀ ਹੀ ਮੈਨੇਜਮੈਂਟ ਦੇ ਖਿਲਾਫ ਐਨ ਜੈਡ ਆਰ ਈ ਸੁਸਾਇਟੀ ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ੇਅਰ ਹੋਲਡਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੈਨੇਜਮੈਂਟ ਵੱਲੋਂ ਹਰ ਤਰ੍ਹਾਂ ਦੀ ਮਨਮਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਹੀ ਜਮ੍ਹਾਂ ਹੋਏ ਪੈਸਿਆਂ ਨਾਲ ਇਹ ਸੁਸਾਇਟੀ ਚੱਲ ਰਹੀ ਹੈ ਪਰ ਜਦ ਸਾਨੂੰ ਹੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਲੋਨ ਦੇ ਰੂਪ ਵਿੱਚ ਦਿੱਤੇ ਜਾਣ ਵਾਲੇ ਪੈਸਿਆਂ ਲਈ ਮਹੀਨੇ ਬੱਧੀ ਚੱਕਰ ਲਗਾਉਣੇ ਪੈਂਦੇ ਹਨ। ਗੱਲਬਾਤ ਕਰਦਿਆਂ ਸ਼ੇਅਰ ਹੋਲਡਰ ਸੰਜੇ ਕੁਮਾਰ ਨੇ ਕਿਹਾ ਕਿ ਜੋ ਐਨ ਜੈਡ ਆਰ ਈ ਵੱਲੋਂ 9.30 ਪ੍ਰਤੀਸਤ ਦਰ ਦੇ ਹਿਸਾਬ ਨਾਲ ਵਿਆਜ ਵਸੂਲਿਆ ਜਾ ਰਿਹਾ ਹੈ ਉਹ ਸ਼ੇਅਰ ਹੋਲਡਰਾਂ ਨਾਲ ਸਰਾਸਰ ਧੱਕਾ ਤੇ ਬੇ-ਇਨਸਾਫੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦ ਇਸ ਸੁਸਾਇਟੀ ਦੇ ਸ਼ੇਅਰ ਹੋਲਡਰਾਂ ਦੀ ਗਿਣਤੀ 70,000 ਹਜ਼ਾਰ ਦੇ ਕਰੀਬ ਸੀ ਤਾਂ ਉਸ ਵਕਤ ਮੈਨੇਜਮੈਂਟ ਦੀ ਗਿਣਤੀ ਕਰੀਬ 140 ਸੀ ਪਰ ਜਦ ਹੁਣ ਸ਼ੇਅਰ ਹੋਲਡਰਾਂ ਦੀ ਗਿਣਤੀ ਘੱਟ ਕੇ 65,000 ਦੇ ਕਰੀਬ ਹੈ ਤਾਂ ਉਸ ਵਕਤ ਮੈਨੇਜਮੈਂਟ ਦੀ ਗਿਣਤੀ ਵੱਧ ਕੇ 400 ਦੇ ਕਰੀਬ ਹੋ ਚੁੱਕੀ ਹੈ। ਉਨ੍ਹਾਂ ਸੁਸਾਇਟੀ ਦੇ ਬੋਰਡ ਆਫ ਡਾਇਰੈਕਟਰ ਤੇ ਦੋਸ਼ ਲਗਾਇਆ ਕਿ ਜਿੰਨੇ ਵੀ ਮੈਂਬਰ ਮੈਨੇਜਮੈਂਟ ਵਿੱਚ ਭਰਤੀ ਕੀਤੇ ਗਏ ਹਨ ਉਹ ਸਿਰਫ ਰਿਸ਼ਤੇਦਾਰ, ਭੈਣ-ਭਰਾ, ਧੀਆਂ-ਪੁੱਤਰ ਆਦਿ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਬੰਦ ਕੀਤੀਆਂ ਜਾਣ ਅਤੇ ਭਰਤੀ ਪ੍ਰਕਿਰਿਆ ਨੂੰ ਜਨਤਕ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸੁਸਾਇਟੀ ਤੇ ਕਾਬਲ ਲੋਕਾਂ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀਆਂ ਜਾ ਰਹੀਆਂ ਮਨਮਾਨੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਖਿਲਾਫ ਆਵਾਜ਼ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਅਖੀਰ ਵਿੱਚ ਇਹ ਵੀ ਦੱਸਿਆ ਕਿ ਮੈਨੇਜਮੈਂਟ ਦੀਆਂ ਮਨਮਾਨੀਆਂ ਖਿਲਾਫ ਰੇਲਵੇ ਦੀ ਵਿਜੀਲੈਂਸ ਟੀਮ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਛਾਪਾਮਾਰੀ ਕਰਕੇ ਜਿੱਥੇ ਜ਼ਰੂਰੀ ਕਾਗਜਾਤ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਹਨ੍ ਉੱਥੇ ਅਗਲੇਰੀ ਕਾਰਵਾਈ ਜਾਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਪ੍ਰਧਾਨ ਝੀਂਡਾ ਦਾ ਫੈਸਲਾ ਸ਼ਲਾਘਾਯੋਗ – ਜਥੇਦਾਰ ਦਾਦੂਵਾਲ
Next articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਦਸ ਰੋਜ਼ਾ ਐਨ.ਸੀ.ਸੀ ਕੈਂਪ ਦੀ ਸ਼ੁਰੂਆਤ