ਮੰਦਰ-ਮਸਜਿਦ ਵਿਵਾਦ: ਹਿੰਦੂ ਮਹਾਸਭਾ ਦਾ ਆਗੂ ਗ੍ਰਿਫ਼ਤਾਰ, 40 ਹਿਰਾਸਤ ਵਿੱਚ ਲਏ

ਮਥੁਰਾ (ਸਮਾਜ ਵੀਕਲੀ) : ਪੁਲੀਸ ਨੇ ਅੱਜ ਇੱਥੇ ਸ੍ਰੀ ਕ੍ਰਿਸ਼ਨ ਜਨਮਭੂਮੀ ਮੰਦਰ ਨਾਲ ਲੱਗਦੀ ਸ਼ਾਹੀ ਮਸਜਿਦ ਈਦਗਾਹ ’ਤੇ ਹਨੂਮਾਨ ਚਾਲੀਸਾ ਦਾ ਪਾਠ ਕਰਨ ਜਾ ਰਹੇ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ 40 ਹੋਰ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਜਥੇਬੰਦੀ ਦੇ ਸੱਤ-ਅੱਠ ਹੋਰ ਆਗੂਆਂ ਨੂੰ ਵੀ ਉਨ੍ਹਾਂ ਦੇ ਘਰਾਂ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਨੇ ਬਾਬਰੀ ਮਸਜਿਦ ਢਾਹੁਣ ਦੇ 30 ਸਾਲ ਪੂਰੇ ਹੋਣ ’ਤੇ 6 ਦਸੰਬਰ ਨੂੰ ਸ਼ਾਹੀ ਮਸਜਿਦ ਈਦਗਾਹ ਅੰਦਰ ਹਨੂਮਾਨ ਚਾਲੀਸਾ ਦਾ ਪਾਠ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਐੱਸਐੱਸਪੀ ਸ਼ੈਲੇਸ਼ ਪਾਂਡੇ ਨੇ ਕਿਹਾ ਕਿ ਜਥੇਬੰਦੀ ਦਾ ਕੋਈ ਵੀ ਮੈਂਬਰ ਈਦਗਾਹ ਨੇੜੇ ਨਹੀਂ ਪਹੁੰਚ ਸਕਿਆ। ਲਗਪਗ 40 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਨਿੱਜੀ ਮੁਚੱਲਕੇ ’ਤੇ ਰਿਹਾਅ ਕੀਤਾ ਜਾਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਹੋਰਨਾਂ ਆਗੂਆਂ ਵੱਲੋਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ
Next articleਉੱਘੇ ਅਰਥ ਸ਼ਾਸਤਰੀ ਯੋਗਿੰਦਰ ਅਲਗ ਦਾ ਦੇਹਾਂਤ