(ਜਾਣ ਵਾਲਿਆਂ ਦੱਸ ਕੇ ਜਾਈਂ)

     (ਪਾਲ ਫਿਆਲੀ ਵਾਲਾ )

(ਸਮਾਜ ਵੀਕਲੀ)

ਸੱਜਣਾਂ ਨੂੰ ਵਿਦਿਆ ਕਰ ਮੁੜ ਆਈ
                       ਮੁੜਿਆਂ ਨਾ ਦਿੱਲ ਮੇਰਾ
ਜਾਣ ਵਾਲਿਆਂ ਦੱਸ ਕੇ ਜਾਈਂ
                   ਹੁੱਣ ਕਦੋਂ ਮਾਰੇ ਗਾ ਫੇਰਾ
                   ——–
ਚਾਈਂ ਚਾਈਂ ਤੈਨੂੰ ਤੋਰਿਆ ਸੀ ਹੁੱਣ ਨਾ ਜਾਣੇ ਵੇ ਹੋਇਆ ਕੀ
ਜਿਉਂ ਜਿਉਂ ਫ਼ਾਸਲਾ ਵੱਧਦਾ ਮੇਰਾ ਤਿਉਂ ਤਿਉਂ ਭਰਦਾ ਆਵੇ ਜੀ
             ਸੌਂਹ ਤੇਰੀ ਤੇਰੇ ਬਿੰਨ ਮੈਨੂੰ
                         ਦਿਸਦਾ ਘੁਪ ਹਨੇਰਾ
                                   ਜਾਂਣ ਵਾਲਿਆਂ ਦੱਸ ਕੇ ਜਾਈਂ .  …..
ਜਾਂਦਾ ਵੇਖ ਤੈਨੂੰ ਤੜਫਦੇ ਨੇ ਦੋਏ ਨੈਣ ਵੇ ਮਾਹੀਆਂ ਮੇਰੇ
ਮੁੜ ਮੁੜ ਚੇਤੇ ਆਉਣ ਵੇ ਗੁੜ ਤੋ ਮਿੱਠੜੇ ਬੋਲ ਨੇ ਤੇਰੇ
    ਹੋਗਿਆ ਹੁੱਣ ਅੱਖੀਆਂ ਤੋਂ ਉਹਲੇ
                    ਦਿੱਲ ਪੁਛਿਆਂ ਜਾਏ ਮੇਰਾ
                         ਜਾਂਣ ਵਾਲਿਆਂ ਦੱਸ ਕੇ ਜਾਈਂ …..
ਮੈ ਸੀਸਕੀਆ ਲੈਂਦੀ ਬੈਠੀ ਪਲੰਘ ਤੇ ਢੇਰੀ ਢਾਹੀ ਏ
ਫੁੱਲ ਵੱਰਗੇ ਮੁੱਖ ਉਤੇ ਮਾਤਮ ਜਹੀ ਉਦਾਸੀ ਛਾਈ ਏ
              ਹੁੱਣੇ ਕੱਲੀ ਨੂੰ ਵੇ ਚੰਨ ਮੱਖਣਾਂ
                           ਪਵੇ ਖਾਣ ਨੂੰ ਵੇਹੜਾ
                              ਜਾਂਣ ਵਾਲਿਆਂ ਦੱਸ ਕੇ ਜਾਈਂ .  ……
 ਬਿਰਹੋਂ ਝੋਲੀ ਵਿੱਚ ਲੈ ਕੇ ਮੈਂ ਇਝ ਘਰ ਨੂੰ ਮੁੜ ਆਈ ਵੇ
  ਜੋਬਨ  ਰੁੱਤੇ ਜਿਵੇਂ ਤੂਤ ਦੀ ਹੱਰੀ ਲਗਰ ਕੁਮਲਾਈ ਵੇ
               ਪਾਲ ਫਿਆਲੀ ਵਾਲੇ ਕਮਲੀ
                                ਕਰੇ ਵਿਛੋੜਾ ਤੇਰਾ
                              ਜਾਂਣ ਵਾਲਿਆਂ ਦੱਸ ਕੇ ਜਾਈਂ ……
           (ਪਾਲ ਫਿਆਲੀ ਵਾਲਾ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*24 ਦੀ ਤਿਆਰੀ*
Next articleਸ਼ੁਭ ਸਵੇਰ ਦੋਸਤੋ,