*24 ਦੀ ਤਿਆਰੀ*

ਗੁਰਵਿੰਦਰ ਸਿੰਘ ਕੰਗ

(ਸਮਾਜ ਵੀਕਲੀ)

ਹੁਣ ਸ਼ੁਰੂ ਹੋ ਗਈ 24 ਦੀ ਤਿਆਰੀ,
ਫਿਰ ਦੁਸ਼ਮਣ ਬਣੇ ਦੇਸ਼ ਦੇ ਅਧਿਕਾਰੀ।
ਧਰਮ ਦੇ ਨਾਂ ਫਿਰ ਚਲਾ ਦਿੱਤੀ ਆਰੀ,
ਧੀਆਂ ਦੀ ਇੱਜ਼ਤ ਨਾ ਰਹੀ ਪਿਆਰੀ।
ਫੁੱਟ ਪਾਓ ਰਾਜ ਕਰੋ ਦੀ ਖੇਡ ਨਿਆਰੀ,
ਮਣੀਪੁਰ, ਨੂੰਹ ਬਣਿਆ ਅੱਗ ਅੰਧਕਾਰੀ।
ਹਿੰਦੂ ਮੁਸਲਿਮ ਤੇ ਸਿੱਟ ਦਿੱਤੀ ਚੰਗਿਆਰੀ,
ਭੋਲੇ ਲੋਕੀ ਬਣ ਬੈਠੇ ਸਿਆਸਤ ਦੇ ਸ਼ਿਕਾਰੀ।
ਵੋਟਾਂ ਨੇੜੇ ਆਉਣ ਤੇ, ਖੇਡਣ ਖੇਡ ਜਿਵੇਂ ਜੁਆਰੀ,
ਧਰਮ ਨਿਰਪੱਖਤਾ ਛੱਡ, ਬਣ ਜਾਂਦੇ ਨੇ ਹੰਕਾਰੀ।
ਗੰਦੀ ਸਿਆਸਤ ਨੇ ਦੇਸ਼ ਨੂੰ ਬਣਾ ਦਿੱਤਾ ਭਿਖਾਰੀ,
“ਕੰਗ” ਜੇ ਨਾ ਸਮਝੇ ਲੋਕ, ਇਹ ਇਵੇਂ ਰਹੇਗਾ ਜਾਰੀ।
ਹੁਣ ਸ਼ੁਰੂ ਹੋ ਗਈ 24 ਦੀ ਤਿਆਰੀ….!
*ਗੁਰਵਿੰਦਰ ਸਿੰਘ ਕੰਗ ਦੀ ਕਲਮ ਤੋਂ*
95305-15500

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअगस्त क्रांति और भारत का शासक-वर्ग
Next article(ਜਾਣ ਵਾਲਿਆਂ ਦੱਸ ਕੇ ਜਾਈਂ)