ਦੱਸ ਦੇ ਬਸੰਤੀ ਪੱਗ ਵਾਲਿਆ

ਰਜਿੰਦਰ ਸਿੰਘ ਰਾਜਨ।
         (ਸਮਾਜ ਵੀਕਲੀ)
ਦੱਸ ਦੇ ਬਸੰਤੀ ਪੱਗ ਵਾਲਿਆ, ਕਿੰਨੇ ਕੁ ਪੰਜਾਬ ਚੋਂ ਹਟਾਏ ਧਰਨੇ।
ਸੱਚਮੁੱਚ ਸਾਰੇ ਗੁੰਮਰਾਹ ਹੋ ਗਏ, ਪਿੱਛੇ ਲੱਗ ਪੀਲੇ ਜਿਨ੍ਹਾਂ ਬੰਨੇ ਪਰਨੇ।
ਕਿੰਨੇ ਅੰਗਰੇਜ਼ ਸਾਡੇ ਆ ਗਏ ਖੇਤਾਂ ਚ,ਕਿਹੜੀ ਗੱਲ ਪੂਰੀ ਤੂੰ ਜ਼ੁਬਾਨ ਦੀ,
ਕਿੰਨੀਂ ਇੰਡਸਟਰੀ ਲੱਗ ਗਈ ਪੰਜਾਬ ਵਿੱਚ,ਕਿੰਨੀ ਕੁ ਕਦਰ ਕਰੇਂ ਤੂੰ ਵਿਧਾਨ ਦੀ।
ਹਰਾ ਪੈਨ ਚਲਦੈ ਕਿਸਦੇ ਹੱਥਾਂ ਵਿੱਚ, ਨਸ਼ੇ ਨਾਲ ਹੋਰ ਕਿੰਨੇ ਪੁੱਤ ਮਰਨੇ—-
ਦੱਸ ਦੇ ਬਸੰਤੀ ਪੱਗ ਵਾਲਿਆ ——-
ਕਿੰਨੇ ਡੀ ਏ ਦਿੱਤੇ ਕਿੰਨੇ ਦਿੱਤੇ ਨੇ ਬਕਾਏ,ਕਿਹੜੀ ਤੂੰ ਮੁਲਾਜ਼ਮਾਂ ਦੀ ਮੰਗ ਮੰਨ ਲਈ,
ਕਿਹੜੇ ਕੱਚੇ ਕਾਮੇ ਦੱਸ ਪੱਕੇ ਹੋਏ, ਤੂੰ ਵੀ ਝੂਠੇ ਲਾਰਿਆਂ ਦੀ ਪੰਡ ਬੰਨ੍ਹ ਲਈ ।
ਝੂਠ ਦਾ ਤੂਫ਼ਾਨ ਤੇਰੇ ਭਾਸ਼ਣਾਂ ਚੋਂ ਦਿਸੇ, ਐਸੇ ਤੇਰੇ ਭਾਸ਼ਣ ਅਸੀਂ ਕੀ ਕਰਨੇ—–
ਦੱਸ ਦੇ ਬਸੰਤੀ ਪੱਗ ਵਾਲਿਆ ——–
ਦੱਸ ਕਿਓਂ ਮੁਲਾਜ਼ਮ ਕਰਨ ਹੜਤਾਲਾਂ,ਚੌਕ ਚੁਰਾਹੇ ਪੁਤਲੇ ਕਿਓਂ ਫੂਕਦੇ,
ਦਿਸਣ ਬੇਰੁਜ਼ਗਾਰ ਟੈਂਕੀਆਂ ਤੇ ਚੜ੍ਹੇ, ਸੜਕਾਂ ਤੇ ਮੁਰਦਾਬਾਦ ਕਿਓਂ ਕੂਕਦੇ,
ਲਾਠੀਚਾਰਜ ਦਾ ਉਹੀ ਦੌਰ ਚੱਲਿਆ, ਕਿੰਨੇ ਕੁ ਪੈਣੇ ਨੇ ਸਾਨੂੰ ਦੁੱਖ ਜਰਨੇ——-
ਦੱਸ ਦੇ ਬਸੰਤੀ ਪੱਗ ਵਾਲਿਆ ——-
ਕਿੰਨੀਂ ਤੇਰੇ ਵਾਅਦਿਆਂ ਦੀ ਲੜੀ ਲੰਮੀ ਹੋਈ, ਤਾਂ ਹੀ ‘ਰਾਜਨ ‘ਸਵਾਲ ਤੈਨੂੰ ਪੁੱਛਦੈ,
ਅੱਜ ਵੀ ਕਿਓਂ ਚਿੱਟਾ ਚੱਟਦੈ ਪੁੱਤਾਂ ਨੂੰ, ਪੁੱਤ ਜਾਣਾ ਐ ਕੈਨੇਡਾ ਮੈਨੂੰ ਪੁੱਛਦੈ,
ਵਧੀ ਰਿਸ਼ਵਤਖੋਰੀ N O C ਦੇ ਨਾਮ ਤੇ, ਬਾਬੂ ਤੇਰੇ ਲੋਕਾਂ ਲਈ ਬਣੇ ਡਰਨੇ——
ਦੱਸ ਦੇ ਬਸੰਤੀ ਪੱਗ ਵਾਲਿਆ——-
ਸੱਚਮੁੱਚ ਸਾਰੇ ਗੁੰਮਰਾਹ ਹੋ ਗਏ —–
ਰਜਿੰਦਰ ਸਿੰਘ ਰਾਜਨ
9876184954

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬੋਲੀ
Next articleਪੰਜਾਬੀ ਗਾਇਕੀ ਦੀ ਸਿਰਮੌਰ ਕਲਾਕਾਰ-ਸੁੱਖੀ ਬਰਾੜ