(ਸਮਾਜ ਵੀਕਲੀ)
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ।
ਭਗਤ ਸਿੰਘ,ਉਧਮ ਸਿੰਘ
ਕਰਤਾਰ ਸਿੰਘ ਸਰਾਭੇ ਦੀਆਂ
ਸ਼ਹਾਦਤਾਂ ਨੂੰ ਭੁੱਲਣ ਵਾਲਿਓ,
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ।
ਜਿਹੜੇ ਲਾਉਂਦੇ ਸੀ ਨਾਰੇ ਇੰਕਲਾਬ ਜ਼ਿੰਦਾਬਾਦ ਦੇ,
ਨਾ ਉਨ੍ਹਾਂ ਦੇ ਸਲੇਟਾਂ ਤੋਂ ਮਿਟਾਉਣ ਵਾਲਿਓ,
ਧਰਤੀ ਤੇ ਵਾਅ ਕੇ ਲੰਹੂ ਦੀਆਂ ਲੀਕਾਂ
ਟੋਟੇ ਦੇਸ਼ ਦੇ ਕਰਾਉਣ ਵਾਲਿਓ
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ
ਤੰਨੋ ਨੰਗੀਂ, ਢਿੱਡੋ ਭੁੱਖੀ ਜਨਤਾ ਨੂੰ ਬਹਿਲਾਉਣ ਵਾਲਿਓ,
ਭਾਈ ਭਤੀਜਾਵਾਦ ਕਰ ਸੂਲੀ ਆਪ ਚੜਾਉਣ ਵਾਲਿਓ,
ਲੁੱਟ ਕੇ ਪੱਤ ਔਰਤ ਦੀ, ਮੋਮਬੱਤੀਆਂ ਜਗਾਉਣ ਵਾਲਿਓ,
ਭਰੂਣ ਹੱਤਿਆਂ ਕਰ ਧੀਆਂ ਕੁੱਖ ਵਿੱਚ ਮਰਵਾਉਣ ਵਾਲਿਓ,
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ,
ਧਰਮ ਨੂੰ ਮੁਲਕ ਤੋਂ ਰੱਖ ਅੱਗੇ ਆਪਸ ਵਿੱਚ ਭਿੜਾਉਣ ਵਾਲਿਓ,
ਲੈ ਕੇ ਭਾਸ਼ਾਵਾਂ ਦੀ ਆੜ ਵੈਰੀ ਸਾਨੂੰ ਬਨਾਉਣ ਵਾਲਿਓ,
ਕਿਸਾਨ ਇੱਥੇ ਨਿੱਤ ਹੈ ਮਰਦਾ ਸਿਵਿਆਂ ਤਾਈਂ ਪਹੁਚਾਉਣ ਵਾਲਿਓ,
ਨੋਜਵਾਨੀ ਦਾ ਮੁਖੜਾ ਵੇਖੋ ਨਸ਼ਿਆਂ ਦੇ ਵਿੱਚ ਪਾਉਣ ਵਾਲਿਓ,
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ।
ਸਾਨੂੰ ਚੁੱਪ ਕਰਾਉਣ ਵਾਲਿਓ, ਰੋਲਾ ਤੁਸੀਂ ਪਾਉਂਣ ਵਾਲਿਓ,
ਨੀਤੀਵਾਨ ਮਦਾਰੀ ਬਣ ਕੇ ਹਰ ਥਾਂ ਸਾਨੂੰ ਨਚਾਉਣ ਵਾਲਿਓ,
ਜੇ ਮੈਂ ਪੁੱਛਾਂ ਹੱਕਾਂ ਬਾਰੇ ਪੁਠੇ ਰਾਹ ਸਾਨੂੰ ਪਾਉਣ ਵਾਲਿਓ,
ਵਡੇ ਵਡੇ ਕਰ ਘੋਟਾਲੇ ਢਿੱਡ ਆਪਣੇ ਵਿਚ ਪਾਉਣ ਵਾਲਿਓ,
ਦਸੋ ਮੈਂ ਕਿਦਾਂ ਜਸ਼ਨੇ ਅਜ਼ਾਦੀ ਮਨਾਵਾਂ
ਮੇਰੇ ਦੇਸ਼ ਨੂੰ ਵੰਡ ਖਾਂਣ ਵਾਲਿਓ।
ਮੇਰੇ ਦੇਸ਼ ਨੂੰ ਵੰਡ ਖਾਣ ਵਾਲਿਓ।।
*ਪਰ ਫਿਰ ਵੀ ਪ੍ਣ ਕਰਕੇ ਇਕ ਤਿਰੰਗਾ ਲਹਿਰਾਵਾਂ ਗੀ,
ਦੇਸ਼ ਨੂੰ ਸੱਚ ਤੇ ਤਰੱਕੀ ਦੀ ਰਾਹ ਵੱਲ ਲੈ ਜਾਵਾਂ ਗੀ
ਤੇ ਦੇਸ਼ ਦਾ ਅਜ਼ਾਦੀ ਦਿਵਸ ਮਨਾਵਾਂ ਗੀ।
ਕੁਲਵਿੰਦਰ ਕੌਰ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly