(ਸਮਾਜ ਵੀਕਲੀ)
ਚੰਨ ਚਾਨਣੀ,ਦੁੱਧ ਕਟੋਰਾ,
ਵਿੱਚ ਤਰਦਾ ਗੁਲਾਬ ਲਿਖਾਂ।
ਨੈਣ ਤੇਰੇ ਜਿਓ ਝੀਲ ਨਰਗਸੀ,
ਅਰਸ਼ਾਂ ਦਾ ਕੋਈ ਖਾਬ ਲਿਖਾਂ।
ਤੇਰਾ ਮੁਖੜਾ, ਚੰਨ ਮਤਾਬੀ,
ਝੱਲ ਨਾ ਹੋਵੇ ਤਾਬ ਲਿਖਾਂ।
ਗੱਲਾਂ ਤੇਰੀਆਂ ਸਿਓ ਕਸ਼ਮੀਰੀ,
ਬੁੱਲ ਜੀਕਣ ਮਿੱਠੇ ਆਬ ਲਿਖਾਂ।
ਨੂਰ ਕਹਾਂ ਤੇਰੇ ਮੱਥੇ ਨੂੰ,
ਤੇਰੇ ਬੋਲ ਮਿੱਠੇ ਸੁਰਖ਼ਾਬ ਲਿਖਾਂ।
ਰੂਹ ਦਾ ਟੁਕੜਾ,ਨੂਰੀ ਚਸ਼ਮਾ,
ਮਿਲਦੇ ਜਿਓ ਦੋ ਆਬ ਲਿਖਾਂ।
ਜਲ ਤਰੰਗ ਤੇਰਾ ਖਿੜ ਖਿੜ ਹੱਸਣਾ,
ਬੋਲਣ ਨੂੰ ਰਬਾਬ ਲਿਖਾਂ।
ਗੁਲਮੋਹਰ ਦੇ ਰੰਗ ਚੁਰਾਏ,
ਠਾਠੀ ਰੰਗ ਨਵਾਬ ਲਿਖਾਂ।
ਨਖਰਾ ਨਾ ਤੇਰਾ ਮਿਲੇ ਬਜ਼ਾਰੀ,
ਦੱਸੋ ਕਿੰਝ ਜਨਾਬ ਲਿਖਾਂ।
ਸਤਨਾਮ ਕੌਰ ਤੁਗਲਵਾਲਾ