ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਟੈਲੀਕਾਮ ਕੰਪਨੀਆਂ ਜਿਵੇਂ ਜੀਓ ਤੇ ਏਅਰਟੈਲ ਵਲੋਂ ਆਪਣੇ ਮਹੀਨਾਵਾਰ ਪੋਸਟਪੇਡ ਤੇ ਪ੍ਰੀਪੇਡ ਪਲਾਨ ਦਰਾਂ ਚ ਕਈ ਗੁਣਾ ਵਧਾ ਦਿੱਤੇ ਗਏ, ਇਸ ਸੰਬੰਧ ‘ਚ ਗੱਲਬਾਤ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ ਮੰਡੀ ਨੇ ਕਿਹਾ ਕਿ ਟੈਲੀਕਾਮ ਕੰਪਨੀਆਂ ਨੂੰ ਇਹ ਵਾਧੇ ਤਰੁੰਤ ਵਾਪਿਸ ਲੈਣੇ ਚਾਹੀਦੇ ਹਨ | ਇਨਾਂ ਵਾਧਿਆਂ ਦੇ ਕਾਰਣ ਆਮ ਜਨਤਾ ‘ਤੇ ਹੀ ਬੋਝ ਪੈ ਰਿਹਾ ਹੈ | ਉਨਾਂ ਅੱਗੇ ਕਿਹਾ ਕਿ ਆਮ ਤੌਰ ‘ਤੇ ਮਹੀਨਾ 30 ਦਿਨ ਦਾ ਹੁੰਦਾ ਹੈ, ਜਦਕਿ ਟੈਲੀਕਾਮ ਕੰਪਨੀਆਂ ਭਾਰਤ ਦੇ ਅੰਦਰ ਆਪਣਾ ਹੀ ਰਾਜ ਚਲਾ ਰਹੀਆਂ ਹਨ ਤੇ ਉਨਾਂ ਦਾ ਮਹੀਨਾ 2 8 ਦਿਨ ਦਾ ਹੁੰਦਾ ਹੈ | ਉਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਵੀ ਵੱਧ ਤੋਂ ਵੱਧ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ ਨੂੰ ਪ੍ਰੋਮਟ ਕਰਨ ਚਾਹੀਦੇ ਹੈ ਤੇ ਉਸਨੂੰ ਹੋਰ ਵਿਸਥਾਰਿਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly