ਤੇਜਵੀਰ ਸਿੰਘ ਮਠਾਰੂ ਨੇ 83 ਤੋਂ 93 ਕਿੱਲੋ ਭਾਰ ਵਰਗੇ ਵਿੱਚ 325 ਕਿੱਲੋ ਭਾਰ ਚੁੱਕਕੇ ਕੀਤਾ ਪਹਿਲਾ ਸਥਾਨ ਪ੍ਰਾਪਤ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਪੰਜਾਬ ਰਾਜ ਅੰਤਰ ਸਕੂਲ ਖੇਡਾਂ 19 ਸਾਲ ਤੋਂ ਘੱਟ  ਉਮਰ ਵਰਗ ਵਿਚ  ਜਿਲਾ ਪੱਧਰ ਤੇ ਕਰਵਾਏ ਮੁਕਾਬਲਿਆਂ  ਵਿਚ ਐਸ ਡੀ ਕਾਲਜੀਏਟ ਸੀਨੀਅਰ ਸਕੈਂਡਰੀ  ਸਕੂਲ ਹੁਸ਼ਿਆਰਪੁਰ ਦੇ ਗਿਆਰਵੀਂ ਜਮਾਤ ਦੇ  ਵਿਦਿਆਰਥੀ ਤੇਜਵੀਰ ਸਿੰਘ ਮਠਾਰੂ ਨੇ 83 ਤੋਂ 93 ਕਿਲੋ ਭਾਰ ਵਰਗ ਵਿਚ 325 ਕਿਲੋ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਿਲ  ਕਰਦਿਆਂ ਜਿਥੇ  ਸਕੂਲ ਦਾ ਨਾਮ ਰੌਸ਼ਨ ਕੀਤਾ ਓਥੇ ਨਾਲ ਹੀ ਸੂਬਾ ਪੱਧਰ ਦੇ ਮੁਕਾਬਲੇ ਵਿਚ ਭਾਗ ਲੈਣ ਦਾ ਮੌਕਾ ਹਾਸਲ ਕੀਤਾ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਾਧਿਕਾ ਰਤਨ ਨੇ ਭਾਗ ਲੈਣ ਵਾਲੇ  ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਓਹਨਾ ਦੇ ਬੇਹਤਰ ਭਵਿੱਖ ਲਈ ਵੀ ਕਾਮਨਾ ਕੀਤੀ  ਅਤੇ ਕਿਹਾ ਇਹੋ ਜਿਹੇ ਮੁਕਾਬਲੇ  ਜਿਥੇ  ਬੱਚਿਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਓਥੇ ਨਾਲ ਹੀ ਚੰਗੀ ਸਿਹਤ ਅਤੇ ਅਨੁਸ਼ਾਸਨ ਭਰੀ ਜਿੰਦਗੀ ਜਿਉਣ ਵਿਚ ਸਹਾਈ ਹੁੰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article38ਵੀ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਮੁਕਾਬਲੇ ’ਚ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਨੇ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾਇਆ
Next articleਰਾਸ਼ਟਰੀ ਨੇਤਰ ਦਾਨ ਜਾਗਰੂਕਤਾ ਪੰਦਰਵਾੜਾ: ਆਓ ਦੇਸ਼ ਨੂੰ ਅੰਨ੍ਹੇਪਣ ਤੋਂ ਮੁਕਤ ਕਰਨ ਦਾ ਪ੍ਰਣ ਕਰੀਏ : ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ