ਇੰਦਰਪ੍ਰੀਤ ਬਣੀ ਤੀਆਂ ਦੀ ਰਾਣੀ
ਸ਼ਰੇਆ ਫਸਟ ਤੇ ਪ੍ਰਭਲੀਨ ਸੈਕੰਡ ਰਨਰ ਅਪ ਰਹੀ
ਕਪੂਰਥਲਾ, 10 ਅਗਸਤ ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੋਰ ਮੋਂਗਾ ਦੀ ਅਗਵਾਈ ਹੇਠ ਤੀਜ ਕਮ ਫਰੈਸਰ ਪਾਰਟੀ ਦਾ ਆਯੋਜਨ ਕੀਤਾ ਗਿਆ । ਡਾ. ਬਲਜੀਤ ਕੌਰ ਮੁੱਖ ਮਹਿਮਾਨ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ਵਿਚ ਬਤੌਰ ਵਿਸ਼ੇਸ਼ ਸ਼ਾਮਲ ਹੋਏ, ਜਿਨ੍ਹਾਂ ਦਾ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਤੀਜ਼ ਕੁਈਨ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ । ਵੱਖ ਵੱਖ ਰਾਉਂਡ ‘ਚੋਂ ਗੁਜ਼ਰਦਿਆਂ ਇੰਦਰਪ੍ਰੀਤ ਕੌਰ ਮਿਸ ਤੀਜ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੀ । ਸ਼ਰੇਆ ਫਸਟ ਅਤੇ ਪ੍ਰਭਲੀਨ ਸੈਕੰਡ ਰਨਰਅਪ ਰਹੀ । ਜਸਮੀਤ ਕੌਰ ਮਿਸ ਬਬਲੀ ਸਮਾਈਲ ਤੇ ਰਮਨਦੀਪ ਕੌਰ ਮਿਸ ਗਰੇਸਫੁਲ ਦਾ ਖਿਤਾਬ ਹਾਸਿਲ ਕਰਨ ਵਿੱਚ ਸਫਲ ਰਹੀ । ਇਸੇ ਤਰ੍ਹਾਂ ਯੁਵਰਾਜ ਸਿੰਘ ਮਿਸਟਰ ਫਰੈਸ਼ਰ ਦਾ ਖਿਤਾਬ ਹਾਸਿਲ ਕਰਨ ਵਿੱਚ ਸਫਲ ਰਿਹਾ । ਗਗਨਪ੍ਰੀਤ ਸਿੰਘ ਫਸਟ ਤੇ ਅਰਮਾਨ ਸਿੰਘ ਢਿੱਲੋਂ ਸੈਕਿੰਡ ਰਨਰਅੱਪ ਰਹੇ । ਪ੍ਰਭਜੋਤ ਸਿੰਘ ਮਿਸਟਰ ਹੈਂਡਸਮ ਤੇ ਗੁਰਸ਼ੰਟ ਸਿੰਘ ਬੇਸਟ ਟਰਬਨ ਦਾ ਖਿਤਾਬ ਹਾਸਿਲ ਕਰਨ ਵਿੱਚ ਸਫਲ ਰਹੇ । ਜੱਜਾਂ ਦੀ ਭੂਮਿਕਾ ਜਸਵਿੰਦਰ ਸਿੰਘ ਅਤੇ ਮੈਡਮ ਨਰਿੰਦਰ ਕੌਰ ਪੱਤੜ ਨੇ ਨਿਭਾਈ । ਅੰਤ ਵਿੱਚ ਬੀਬੀ ਗੁਰਪ੍ਰੀਤ ਕੌਰ, ਇੰਜੀਨੀਅਰ ਹਰਨਿਆਮਤ ਕੌਰ, ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜਾਈ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly