ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਲਈ ਵਿੱਤੀ ਸ਼ਕਤੀਕਰਨ ਯਕੀਨੀ ਬਣਾਉਣ ਲਈ ਵਿੱਤੀ ਤਕਨਾਲੋਜੀ ਸਬੰਧੀ ਪਹਿਲਕਦਮੀ ਨੂੰ ਵਿੱਤੀ ਤਕਨਾਲੋਜੀ ਕ੍ਰਾਂਤੀ ਵਿਚ ਤਬਦੀਲ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਇਨਫਿਨਿਟੀ ਮੰਚ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਵਿੱਤੀ ਤਕਨਾਲੋਜੀ (ਫਿਨਟੈੱਕ) ਉਦਯੋਗ ਦਾ ਪੱਧਰ ਵਿਆਪਕ ਹੋ ਗਿਆ ਹੈ ਅਤੇ ਇਸ ਨੇ ਜਨਤਾ ਵਿਚਾਲੇ ਸਵੀਕਾਰਯੋਗਤਾ ਵਧਾਈ ਹੈ। ਉਨ੍ਹਾਂ ਕਿਹਾ, ‘‘ਹੁਣ, ਫਿਨਟੈੱਕ ਪਹਿਲ ਨੂੰ ਫਿਨਟੈੱਕ ਕ੍ਰਾਂਤੀ ਵਿਚ ਬਦਲਣ ਦਾ ਸਮਾਂ ਆ ਗਿਆ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਵਿੱਤ ਵਿਚ ਇਕ ਵੱਡਾ ਬਦਲਾਅ ਲਿਆ ਰਹੀ ਹੈ ਅਤੇ ਪਿਛਲੇ ਸਾਲ ਮੋਬਾਈਲ ਫੋਨ ਨਾਲ ਕੀਤਾ ਜਾਣ ਵਾਲਾ ਭੁਗਤਾਨ, ਏਟੀਐੱਮ ਕਾਰਡ ਨਾਲ ਕੀਤੀ ਜਾਣ ਵਾਲੀ ਪੈਸਿਆਂ ਦੀ ਨਿਕਾਸੀ ਨਾਲੋਂ ਜ਼ਿਆਦਾ ਸੀ। ਉਨ੍ਹਾਂ ਇਕ ਹੋਰ ਉਦਹਾਰਨ ਦਿੰਦੇ ਹੋਏ ਕਿਹਾ ਕਿ ਫਿਜ਼ੀਕਲ ਸ਼ਾਖਾ ਦਫ਼ਤਰਾਂ ਤੋਂ ਬਿਨਾ ਕੰਮ ਕਰਨ ਵਾਲੇ ਡਿਜੀਟਲ ਬੈਂਕ ਪਹਿਲਾਂ ਤੋਂ ਹੀ ਇਕ ਅਸਲੀਅਤ ਹਨ ਅਤੇ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿਚ ਇਹ ਆਮ ਹੋ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਜਿਵੇਂ-ਜਿਵੇਂ ਮਨੁੱਖ ਨੇ ਵਿਕਾਸ ਕੀਤਾ, ਉਸੇ ਤਰ੍ਹਾਂ ਸਾਡੇ ਲੈਣ-ਦੇਣ ਦਾ ਰੂਪ ਵੀ ਬਦਲਿਆ। ਚੀਜ਼ਾਂ ਬਦਲੇ ਚੀਜ਼ਾਂ ਦੇ ਲੈਣ-ਦੇਣ ਤੋਂ ਧਾਤ ਤੱਕ, ਸਿੱਕਿਆਂ ਤੋਂ ਨੋਟਾਂ ਤੱਕ, ਚੈੱਕ ਤੋਂ ਲੈ ਕੇ ਕਾਰਡ ਤੱਕ, ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ।’’ ਇਹ ਦੇਖਦੇ ਹੋਏ ਕਿ ਭਾਰਤ ਨੇ ਦੁਨੀਆ ਸਾਹਮਣੇ ਇਹ ਸਾਬਿਤ ਕਰ ਦਿੱਤਾ ਹੈ ਕਿ ਤਕਨਾਲੋਜੀ ਅਪਣਾਉਣ ਵਿਚ ਉਹ ਕਿਸੇ ਤੋਂ ਪਿੱਛੇ ਨਹੀਂ ਹੈ, ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਤਹਿਤ ਤਬਦੀਲੀਯੋਗ ਪਹਿਲ ਨੇ ਸ਼ਾਸਨ ਵਿਚ ਲਾਗੂ ਹੋਣ ਵਾਲੀਆਂ ਤਬਦੀਲੀਆਂ ਦੀਆਂ ਪਹਿਲਕਦਮੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly