ਅੱਥਰੂ

ਜਸਪਾਲ ਜੱਸੀ

(ਸਮਾਜ ਵੀਕਲੀ)

ਦਿਲਾਂ ਦਾ,
ਦਰਦ ਲੈ ਕੇ,
ਅੱਖੀਆਂ ਚੋਂ,
ਬਣ ‌ਝਰਨਾ,
ਆਇਆ ਸੀ।
ਉਹ ਅੱਥਰੂ,
ਨਹੀਂ ਸੀ ਕੋਈ,
ਦਰਦਾਂ ਦਾ,
ਸਾਇਆ ਸੀ।
ਨਹੀਂ ਰੁਕਿਆ ਸੀ,
ਕੋਏ ਵਿਚ,
ਸਿੱਧਾ ਦਿਲ ‘ਚੋਂ,
ਆਇਆ ਸੀ।
ਨਹੀਂ! ਨਹੀਂ!,
ਅੱਥਰੂ ਨਹੀਂ ਸੀ ਉਹ,
ਦਰਦਾਂ ਦਾ,
ਜਾਇਆ ਸੀ।
ਬੇਕਾਬੂ ਸੀ,
ਰਫ਼ਤਾਰ ਉਸਦੀ,
ਫੜਨ ਦੀ ਬਹੁਤ,
ਕੋਸ਼ਿਸ਼ ਕੀਤੀ।
ਨਿਕਲ ਗਿਆ ਸੀ,
ਪਾਰੇ ਵਾਂਗ,
ਅੱਖ਼ਾਂ ‘ਚੋਂ,
ਤਾਪ ਦਾ,
ਭਰਿਆ,
ਭਰਾਇਆ ਸੀ।
ਨਹੀਂ! ਨਹੀਂ! ਉਹ,
ਅੱਥਰੂ ਨਹੀਂ ਸੀ,
ਦਰਦਾਂ ਜਾਇਆ ਸੀ।
ਜਾਂ ਜਿਸ ਦੀ,
ਲੱਗੀ ‌ਨਹੀਂ ਸੀ,
ਦਿਹਾੜੀ,
ਉਸ ਕੰਮੀਂ ਦਾ,
ਜਾਇਆ ਸੀ।
ਜਾਂ ਕਿਸੇ,
ਅਬਲਾ ਦੀ,
ਆਬਰੂ ਦਾ,
ਸੁਲਗਦਾ,
ਅੰਗਿਆਰ,
ਆਇਆ ਸੀ।
ਨਹੀਂ! ਨਹੀਂ!,
ਅੱਥਰੂ ਨਹੀਂ ਸੀ ਉਹ,
ਮਰੀਆਂ ਰੂਹਾਂ ਨੂੰ,
ਜਗਾਉਣ ਲਈ,
ਬਣ ਲਲਕਾਰ,
ਆਇਆ ਸੀ।
ਫੜ ਮਸ਼ਾਲ ਹੱਥ ਵਿਚ ,
ਮੈਨੂੰ ਜਗਾਉਣ,
ਆਇਆ ਸੀ।
ਨਹੀਂ! ਨਹੀਂ!,
ਅੱਥਰੂ ਨਹੀਂ ਸੀ ਉਹ,
ਕਿਸੇ ਕੰਮੀਂ ਦਾ,
ਜਾਇਆ ਸੀ।

ਜਸਪਾਲ ਜੱਸੀ
9463321125

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਵੀ ਜੀਵਨ ਮੁੱਲਾਂ ਤੋਂ ਬਿਨਾਂ ਨਰੋਏ ਸਮਾਜ ਦੀ ਉਸਾਰੀ ਸੰਭਵ ਨਹੀਂ: ਜਸਪਾਲ ਮਾਨਖੇੜਾ
Next articleਸਮੂਹ ਸਿਹਤ ਮੁਲਾਜ਼ਮ, ਤਾਲਮੇਲ ਕਮੇਟੀ ਦੇ ਨਾਂ ਹੇਠ ਇੱਕ ਮੰਚ ਤੇ ਹੋਏ ਇਕੱਠੇ