ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ, ਵਰਿੰਦਰ ਕੰਬੋਜ ਤੇ ਲੈਕਚਰਾਰ ਰਜੇਸ ਜੋਲੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਯੁਕਤ
ਨਵ ਨਿਯੁਕਤ ਅਹੁਦੇਦਾਰਾਂ ਨੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ ਰਹਿਣ ਦਾ ਕੀਤਾ ਅਹਿਦ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਦਾ, ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਅਤੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨ ਅਧਿਆਪਕ ਦਲ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਅਤੇ ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਵੱਲੋਂ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਅਧਿਆਪਕ ਦਲ ਪੰਜਾਬ ਦੇ ਨਵੇਂ ਜਥੇਬੰਦਕ ਢਾਂਚੇ ਵਿੱਚ ਜਿਲਾ ਕਪੂਰਥਲਾ ਤੋਂ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ਨੂੰ ਮੁੱਖ ਸਲਾਹਕਾਰ, ਸ੍ਰੀ ਵਰਿੰਦਰ ਕੰਬੋਜ ਤੇ ਲੈਕਚਰਾਰ ਰਜੇਸ਼ ਜੋਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸਰਦਾਰ ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟ ਨੂੰ ਮੀਤ ਪ੍ਰਧਾਨ ਤੇ ਸ੍ਰੀ ਹਰਦੇਵ ਸਿੰਘ ਖਾਨੋਵਾਲ ਨੂੰ ਪ੍ਰੈਸ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਇਹਨਾਂ ਆਗੂਆਂ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਵਿਨੀਸ਼ ਸ਼ਰਮਾ, ਗੁਰਮੀਤ ਸਿੰਘ ਖਾਲਸਾ, ਮਨੂੰ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ ਢੋਲਣ ,ਰੋਸ਼ਨ ਲਾਲ, ਅਮਰੀਕ ਸਿੰਘ ਰੰਧਾਵਾ ,ਰਾਜਨਜੋਤ ਸਿੰਘ ਖਹਿਰਾ, ਵੱਸਣਦੀਪ ਸਿੰਘ ਜੱਜ,ਅਮਰਜੀਤ ਕਾਲਾ ਸੰਘਿਆ, ਕਮਲਜੀਤ ਸਿੰਘ ਮੇਜਰਵਾਲ, ਰਕੇਸ਼ ਸਾਨਿਆਲ, ਸ਼ੁਭ ਦਰਸ਼ਨ ਆਨੰਦ,ਜਗਜੀਤ ਸਿੰਘ ਮਿਰਜਾਪੁਰ, ਪ੍ਰਦੀਪ ਵਰਮਾ, ਪ੍ਰਵੀਨ ਕੁਮਾਰ ,ਮਨਿੰਦਰ ਸਿੰਘ, ਜਤਿੰਦਰ ਸਿੰਘ ਸ਼ੈਲੀ, ਅਮਨਦੀਪ ਸਿੰਘ ਵੱਲਣੀ, ਮਨਜੀਤ ਸਿੰਘ ਥਿੰਦ ,ਅਜੇ ਸਿੰਗਲਾ ,ਸਰਬਜੀਤ ਸਿੰਘ ਔਜਲਾ, ਅਮਰਜੀਤ ਕਾਲਾ ਸੰਘਿਆ , ਰਾਮ ਗੋਪਾਲ, ਮਨੋੋਜ ਟਿੱਬਾ, ਸਤੀਸ਼ ਕੁਮਾਰ ਟਿੱਬਾ, ਦਵਿੰਦਰ ਸਿੰਘ, ਕਰਮਜੀਤ ਸਿੰਘ, ਅਸ਼ਵਨੀ ਭਾਟੀਆ, ਅਮਰਜੀਤ ਸਿੰਘ ਡੈਨਵਿੰਡ, ਅਮਨ ਸੂਦ, ਟੋਨੀ ਕੌੜਾ, ਜਸਵਿੰਦਰ ਖੇੜਾ, ਸ਼ਮੀ ਕੁਮਾਰ, ਮਨੋਹਰ ਸਿੰਘ, ਰੁਪਿੰਦਰ ਸਿੰਘ, ਸੁਮਿਤ ਗੁਪਤਾ, ਹਰਜੀਤ ਸਿੰਘ ,ਜਸਪਾਲ ਸਿੰਘ, ਕੁਲਦੀਪ ਸਿੰਘ ਸਮੇਤ ਅਧਿਆਪਕ ਦਲ ਜਿਲਾ ਕਪੂਰਥਲਾ ਦੇ ਸਾਰੇ ਸਾਥੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਆ ਕਿ ਸਮੂਹ ਅਹੁਦੇਦਾਰ ਅਧਿਆਪਕ ਭਾਈਚਾਰੇ ਦੇ ਲੋਕਪ੍ਰਿਯ, ਇਮਾਨਦਾਰ ,ਮਿਹਨਤੀ ਅਤੇ ਸੂਝਵਾਨ ਆਗੂਆਂ ਨੇ ਜਿਨਾਂ ਨੇ ਹਮੇਸ਼ਾ ਅਧਿਆਪਕਾਂ ਦੇ ਹੱਕਾਂ ਅਤੇ ਭਲਾਈ ਲਈ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਕਿਹਾ ਕਿ ਅਧਿਆਪਕ ਦਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਵੀ ਵਧਾਈ ਦੀ ਹੱਕਦਾਰ ਹੈ। ਜਿਨਾਂ ਨੇ ਤਜਰਬੇਕਾਰ ਦੂਰ ਆਦੇਸ਼ ਅਤੇ ਸੰਘਰਸ਼ਸ਼ੀਲ ਆਗੂਆਂ ਤੇ ਮੁੜ ਭਰੋਸਾ ਜਿਤਾਉਂਦੇ ਇਹ ਅਹਿਮ ਜਿੰਮੇਵਾਰ ਸੌਂਪੀ ਹੈ ਆਪਣੀ ਇਸ ਇਸ ਨਿਯੁਕਤੀ ਤੇ ਅਧਿਆਪਕ ਦਲ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਨਵ ਨਿਯੁਕਤ ਅਹੁਦੇਦਾਰਾਂ ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ ,ਸ੍ਰੀ ਵਰਿੰਦਰ ਕੰਬੋਜ, ਲੈਕਚਰਾਰ ਰਜੇਸ਼ ਜੋਲੀ, ਸਰਦਾਰ ਭਜਨ ਸਿੰਘ ਮਾਨ ,ਸ੍ਰੀ ਰਮੇਸ਼ ਕੁਮਾਰ ਭੇਟ ਤੇ ਹਰਦੇਵ ਸਿੰਘ ਖਾਨੋਵਾਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਉਹਨਾਂ ਤੇ ਪ੍ਰਗਟਾਇਆ ਗਿਆ ਵਿਸ਼ਵਾਸ ਜਿਲ੍ਹਾ ਕਪੂਰਥਲਾ ਦੇ ਸਾਰੇ ਸਾਥੀਆਂ ਲਈ ਬੜੇ ਮਾਣ ਅਤੇ ਸਨਮਾਨ ਵਾਲੀ ਗੱਲ ਹੈ ਇਸ ਲਈ ਉਹ ਅਧਿਆਪਕ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਵਿਸ਼ਵਾਸ਼ ਦਵਾਉਂਦੇ ਹਨ ਕਿ ਜਿਲਾ ਕਪੂਰਥਲਾ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਅਧਿਆਪਕ ਵਰਗ ਦੇ ਹਿੱਤਾਂ ਅਤੇ ਹੱਕਾਂ ਲਈ ਹੋਰ ਵਧੇਰੇ ਮਿਹਨਤ ਅਤੇ ਲਗਨ ਨਾਲ ਹਰੇਕ ਸੰਘਰਸ਼ ਵਿੱਚ ਸਮੂਲੀਅਤ ਕਰਨਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





