ਸੁਖਮਿੰਦਰ ਸਿੰਘ ਬਾਜਵਾ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਨੇ ਲਿਆ ਜਾਇਜ਼ਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਸਿੱਖਿਆ ਵਿਭਾਗ ਦੁਆਰਾ ਜਿੱਥੇ ਸਕੂਲਾਂ ਦੀ ਨੁਹਾਰ ਬਦਲ ਭਾਰਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ । ਉਥੇ ਹੀ ਹੁਣ ਸਿੱਖਿਆ ਵਿਭਾਗ ਨੇ ਆਪਣੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਪ੍ਰਚਾਰ ਨੂੰ ਇੱਕ ਨਵਾਂ ਬਲ ਦਿੰਦਿਆਂ ਹੋਇਆ, ਸਿੱਖਿਆ ਵਿਭਾਗ ਦੇ ਗਤੀਵਿਧੀ ਫੇਸਬੁਕ ਪੇਜ ਰਾਹੀਂ ਇੱਕ ਨਵਾਂ ਕਦਮ ਸ਼ੋਸਲ ਮੀਡੀਏ ਵਿੱਚ ਰੱਖਿਆ ਹੈ।
ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਮਿਲ ਰਹੀਆਂ ਵੱਖ ਵੱਖ ਸਹੂਲਤਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਜਿੱਥੇ ਅੱਜ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ(ਐਲੀ ਸਿ) ਗੁਰਭਜਨ ਸਿੰਘ ਲਸਾਨੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ ਸਿ) ਨੰਦਾ ਧਵਨ, ਜ਼ਿਲ੍ਹਾ ਸਿੱਖਿਆ ਅਫਸਰ(ਸੈ ਸਿ) ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ)ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਵਿਭਾਗ ਦੀਆਂ ਹਦਾਇਤਾਂ ਦੇ ਚਲਦੇ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰਵਾਉਣ ਲਈ ਐਸ ਐਮ ਸੀ ਕਮੇਟੀਆਂ, ਪੰਚਾਇਤਾਂ , ਵੱਖ ਵੱਖ ਯੂਥ ਕਲੱਬਾਂ, ਬੈਂਕਾਂ ,ਦੁਕਾਨਾਂ ਆਦਿ ਤੋਂ ਇਲਾਵਾ ਸਮਾਜ ਦੇ ਹਰ ਵਿਅਕਤੀ ਤੱਕ ਪਹੁੰਚ ਕਰ ਇੱਕ ਨਵਾਂ ਅਧਿਆਏ ਲਿਖਣ ਦੀ ਲੜੀ ਦੇ ਤਹਿਤ ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਜੈਨਪੁਰ ਤੇ ਸਰਕਾਰੀ ਸਮਾਰਟ ਮਿਡਲ ਸਕੂਲ ਜੈਨਪੁਰ ਵਿੱਚ ਸਮੂਹ ਅਧਿਆਪਕਾਂ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਤੋਂ ਵਿਭਾਗ ਦੇ ਸਿੱਖਿਆ ਗਤੀਵਿਧੀਆਂ ਫੇਸਬੁੱਕ ਪੇਜ਼ ਨੂੰ ਲਾਈਕ ਕਰਵਾਇਆ। ਉੱਥੇ ਹੀ ਇਸ ਮੁਹਿੰਮ ਨੂੰ ਬਲ ਬਖ਼ਸ਼ਣ ਲਈ ਵਿਸ਼ੇਸ਼ ਤੌਰ ਤੇ ਸੁਖਮਿੰਦਰ ਸਿੰਘ ਬਾਜਵਾ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਜਿੱਥੇ ਸੁਖਵਿੰਦਰ ਸਿੰਘ ਬਾਜਵਾ ਜ਼ਿਲ੍ਹਾ ਕੋਆਰਡੀਨੇਟਰ ਪਡ਼੍ਹੋ ਪੰਜਾਬ ਨੇ ਪਿੰਡ ਦੀ ਪੰਚਾਇਤ ,ਯੂਥ ਕਲੱਬ ਤੇ ਹੋਰ ਵਿਅਕਤੀਆਂ ਤੋਂ ਇਸ ਪੇਜ ਨੂੰ ਲਾਈਕ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ । ਉੱਥੇ ਹੀ ਉਨ੍ਹਾਂ ਨੇ ਸਮੂਹ ਐੱਸਐੱਮਸੀ ਮੈਂਬਰਾਂ, ਪੰਚਾਇਤ ਮੈਂਬਰਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਅਤੇ ਇਸ ਵਿੱਦਿਅਕ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਵਿਚ ਵਧੀ ਬੱਚਿਆਂ ਦੀ ਗਿਣਤੀ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ । ਇਸ ਦੌਰਾਨ ਗੀਤਾਂਜਲੀ ਬਲਾਕ ਮੀਡੀਆ ਕੋਆਰਡੀਨੇਟਰ, ਸਕੂਲ ਮੁੱਖੀ ਕੰਵਲਪ੍ਰੀਤ ਸਿੰਘ, ਬਲਜੀਤ ਕੌਰ ਤੇ ਰਮਨਦੀਪ ਕੌਰ ਨੇ ਆਦਿ ਅਧਿਆਪਕਾਂ ਨੇ ਵਿਭਾਗ ਦੇ ਗਤੀਵਿਧੀ ਫੇਸ ਬੁੱਕ ਪੇਜ ਨੂੰ ਲਾਈਕ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly