ਅਧਿਆਪਕ ਦਲ ਵੱਡੀ ਗਿਣਤੀ ਵਿੱਚ ਜੰਤਰ ਮੰਤਰ ਵਿੱਚ ਹੋਣ ਵਾਲੀ ਰੋਸ ਰੈਲੀ ਵਿੱਚ ਹੋਵੇਗਾ ਸ਼ਾਮਿਲ 

 ਪੁਰਾਣੀ ਪੈਨਸ਼ਨ ਬਹਾਲੀ ਲਈ ਪਹਿਲੀ ਮਈ ਨੂੰ ਦਿੱਲੀ  ਕੂਚ ਦੀ ਤਿਆਰੀ – ਝੰਡ, ਮਾਨ, ਰਮੇਸ਼ 

 ਕਪੂਰਥਲਾ,  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ,, ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੌਲੀ, ਸਰਦਾਰ ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾਂ ਸੂਬਾਈ ਆਗੂਆਂ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਈ ਐਨਪੀਐਸ ਕਰਮਚਾਰੀਆਂ ਵੱਲੋਂ ਪਹਿਲੀ ਮਈ ਨੂੰ ਦਿੱਲੀ ਦੇ ਜੰਤਰ ਮੰਤਰ ਵਿੱਚ ਹੋਣ ਵਾਲੀ ਦੇਸ਼ ਵਿਆਪੀ ਰੋਸ ਰੈਲੀ ਵਿੱਚ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਯੂਪੀਐਸ ਬਾਰੇ ਮੁਲਾਜ਼ਮ ਸਮਝਦੇ ਹਨ ਕਿ ਇਹ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਦੀ ਸਕੀਮ ਬਣਾਈ ਗਈ ਹੈ। ਇਸ ਸਕੀਮ ਨਾਲ ਮੁਲਾਜਮਾ ਦੀ ਸਮਾਜਿਕ ਸੁਰੱਖਿਆ ਯਕੀਨੀ ਨਹੀਂ ਹੁੰਦੀ ਬਲਕਿ ਉਸ ਦੇ ਪੈਸੇ ਰੱਖ ਕੇ ਉਸਦੀ ਜਮਾਂ ਰਕਮ ਤੇ ਹੀ ਵਿਆਜ ਨੂੰ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇਗਾ। ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਸਕੀਮ ਬਹੁਤ ਹੀ ਵਧੀਆ ਹੈ ਤਾਂ ਵਿਧਾਇਕ ਅਤੇ ਸੰਸਦ ਮੈਂਬਰ ਇਸ ਨੂੰ ਆਪਣੇ ਉੱਤੇ ਲਾਗੂ ਕਿਉਂ ਨਹੀਂ ਕਰ ਰਹੇ ਇਹ ਸਿਰਫ ਸਰਕਾਰੀ ਕਰਮਚਾਰੀਆਂ ਉੱਤੇ ਹੀ ਥੋਪਣੀ ਬੇਇਨਸਾਫੀ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਬਦਲ ਹੋਰ ਕੋਈ ਵੀ ਪੈਨਸ਼ਨ ਪ੍ਰਣਾਲੀ ਨਹੀਂ ਬਣ ਸਕਦੀ ਅਤੇ ਨਾ ਹੀ ਹੋਰ ਪੈਨਸ਼ਨ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਵਸਣਦੀਪ ਸਿੰਘ ਜੱਜ, ਲੈਕਚਰਾਰ ਵਿਨੀਸ ਸ਼ਰਮਾ, ਗੁਰਮੀਤ ਸਿੰਘ ਖਾਲਸਾ ,ਰੋਸ਼ਨ ਲਾਲ, ਅਮਰੀਕ ਸਿੰਘ ਰੰਧਾਵਾ, ਸਤੀਸ਼ ਕੁਮਾਰ ਟਿੱਬਾ, ਮਨੋਜ ਕੁਮਾਰ ਟਿੱਬਾ, ਮਨਿੰਦਰ ਸਿੰਘ ਰੂਬਲ, ਮਨੂੰ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ ਢੋਲਣ, ਪ੍ਰਦੀਪ ਕੁਮਾਰ ਵਰਮਾ, ਸੁਰਿੰਦਰ ਕੁਮਾਰ ਭਵਾਨੀਪੁਰ, ਵਿਜੇ ਕੁਮਾਰ ਭਵਾਨੀਪੁਰ, ਮਨਜੀਤ ਸਿੰਘ ਥਿੰਦ, ਸਰਬਜੀਤ ਸਿੰਘ ਔਜਲਾ, ਸੰਦੀਪ ਮੰਡ, ਮਨਦੀਪ ਸਿੰਘ ਔਲਖ, ਕੋਚ ਜਤਿੰਦਰ ਸਿੰਘ ਸ਼ੈਲੀ ,ਕੋਚ ਅਮਨਦੀਪ ਸਿੰਘ ਵੱਲਨੀ, ਅਮਰਜੀਤ ਕਾਲਾ ਸੰਘਿਆ, ਸ਼ੁੱਭ ਦਰਸ਼ਨ ਨਰਾਇਣ ਆਨੰਦ, ਰਾਜਨਜੋਤ ਸਿੰਘ ਖਹਿਰਾ, ਰਕੇਸ਼ ਸਾਨਿਆਲ ,ਜਗਜੀਤ ਸਿੰਘ ਮਿਰਜਾਪੁਰ ,ਕਮਲਜੀਤ ਸਿੰਘ ਮੇਜਰਵਾਲ ,ਪ੍ਰਿੰਸੀਪਲ ਮਨਜੀਤ ਸਿੰਘ ਕਾਂਜਲੀ, ਰਜੀਵ ਸਹਿਗਲ, ਅਮਨ ਸੂਦ ,ਰਣਜੀਤ ਸਿੰਘ ਮੋਠਾਂਵਾਲ, ਜੋਗਿੰਦਰ ਸਿੰਘ ਤਲਵੰਡੀ ਮਹਿਮਾ, ਰੇਸ਼ਮ ਸਿੰਘ ਰਾਮਪੁਰੀ, ਹਰਸਿਮਰਤ ਸਿੰਘ ਥਿੰਦ,ਅਮਰਜੀਤ ਸਿੰਘ ਡੈਨਵਿੰਡ ,ਜਰਨੈਲ ਸਿੰਘ ਡਮੇਲੀ, ਮਹਾਂਵੀਰ, ਗੁਰਦੇਵ ਸਿੰਘ ਧੰਮਬਾਦਸ਼ਾਹਪੁਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੂਗਰ(ਮਧੁਮੇਹ)ਰੋਗ ਨਾਲ ਜਾਣ-ਪਹਿਚਾਣ* 
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਨੂੰ ਬੋਲਣ ਯੋਗੇ ਕਰ ਦਿੱਤਾ — ਸ ਅਮਰਦੀਪ ਸਿੰਘ ਸਿੱਧੂ