ਬੰਦ ਪੀ ਐਫ ਐਮ ਐਸ ਨੇ ਅਧਿਆਪਕਾਂ ਦੇ ਫਸਾਏ ਲੱਖਾਂ ਰੁਪਏ – ਬੱਧਣ
ਕਪੂਰਥਲਾ ,(ਕੌੜਾ )- ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਰਹੀ ਪੰਜਾਬ ਸਰਕਾਰ ਨੇ ਇੱਕ ਪਾਸੇ ਪੀ ਐਫ ਐਮ ਐਸ ਪੋਰਟਲ ਬੰਦ ਕਰਕੇ ਲੱਖਾਂ ਰੁਪਏ ਅਧਿਆਪਕਾਂ ਦੇ ਫਸਾ ਦਿੱਤੇ ਹਨ ਅਤੇ ਦੂਜੇ ਪਾਸੇ ਸਕੂਲਾਂ ਨੂੰ ਤਨਖਾਹਾਂ ਸੰਬੰਧੀ ਬਜਟ ਨਹੀਂ ਜਾਰੀ ਹੋਣ ਕਾਰਨ ਅਧਿਆਪਕ ਅਤੇ ਉਹਨਾਂ ਆਸ਼ਰਿਤ ਪਰਿਵਾਰ ਆਰਥਿਕ ਸੰਕਟ ਨਾਲ ਪ੍ਰੇਸ਼ਾਨ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਕਪੂਰਥਲਾ ਦੇ ਜਿਲਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਕਿਹਾ ਕਿ ਪਹਿਲਾਂ ਵਿਭਾਗ ਨੇ ਸਕੂਲਾਂ ਨੂੰ ਵੱਖ ਵੱਖ ਸਕੀਮਾਂ ਦੇ ਅਧੀਨ ਲੱਖਾਂ ਰੁਪਏ ਦੀ ਗਰਾਂਟ ਪੀ ਐਫ ਐਮ ਐਸ ਦੇ ਖਾਤੇ ਵਿੱਚ ਜਾਰੀ ਕੀਤੀ ਸੀ। ਜਿਸ ਸੰਬੰਧੀ ਐਸ ਐਮ ਸੀ ਮਤੇ ਪਾ ਕੇ ਇਸ ਗ੍ਰਾਂਟ ਨੂੰ ਖਰਚ ਕਰ ਰਹੀ ਸੀ । ਪ੍ਰੰਤੂ ਹੁਣ ਸਰਕਾਰ ਵੱਲੋਂ ਪੀਐਫ ਐਮਐਸ ਖਾਤੇ ਦੇ ਸਾਰੇ ਭੁਗਤਾਨ ਬੰਦ ਕਰ ਦਿੱਤੇ ਗਏ। ਨਤੀਜੇ ਵਜੋਂ ਜਿਹੜੇ ਕੰਮ ਅਧਿਆਪਕਾਂ ਵਲੋਂ ਅਪਣੀ ਜੇਬ ਵਿਚੋਂ ਖਰਚ ਕਰਕੇ ਮੁਕੰਮਲ ਕਰ ਲਏ ਗਏ ਹਨ ਉਹਨਾਂ ਦੇ ਭੁਗਤਾਨ ਨੂੰ ਬ੍ਰੈਕ ਲਗ ਗਈ ਹੈ। ਉਨ੍ਹਾਂ ਦੱਸਿਆ ਕਿ ਕਿ ਪੀ ਐਫ ਐਮ ਐਸ ਪੋਰਟਲ ਬੰਦ ਹੋਣ ਕਾਰਨ ਇਹ ਸਾਰੇ ਭੁਗਤਾਨ ਨਹੀਂ ਹੋ ਸਕੇ। ਅਪਣਾ ਮੇਹਣਤਾਣਾ ਲੈਣ ਵਾਸਤੇ ਮਿਸਤਰੀ ਮਜ਼ਦੂਰ ਲੇਬਰ ਲੈਣ ਵਾਸਤੇ ਸੰਬੰਧਤ ਸਕੂਲਾਂ ਦੇ ਗੇੜੇ ਮਾਰਨ ਨੂੰ ਮਜਬੂਰ ਹੋ ਰਹੇ ਹਨ। ਵੱਧਣ ਨੇ ਦੱਸਿਆ ਕਿ ਦੁਕਾਨਦਾਰਾਂ ਵਲੋਂ ਵੀ ਸਕੂਲ ਅਧਿਆਪਕਾਂ ਪਾਸੋਂ ਪੈਸਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਸਰਕਾਰ ਵੱਲੋਂ ਖਾਤੇ ਬੰਦ ਕਰਨ ਕਾਰਨ ਅਧਿਆਪਕ ਲੱਖਾਂ ਰੁਪਏ ਦੇ ਕਰਜਾਈ ਹੋ ਚੁੱਕੇ ਹਨ। ਵੱਧਣ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹੀਨੇ ਦੇ ਦੱਸ ਦਿਨ ਬੀਤ ਜਾਣ ਦੇ ਬਾਅਦ ਵੀ ਅਧਿਆਪਕਾਂ ਨੂੰ ਉਹਨਾਂ ਦੇ ਮੁਢਲੇ ਹੱਕ ਤਨਖਾਹਾਂ ਤੋਂ ਵਾਂਝੇ ਰਖ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਸਕੂਲ ਅਧਿਆਪਕਾਂ ਨੇ ਜੀਟੀਯੂ ਜੱਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਰਕਾਰ ਨੇ ਤਨਖਾਹਾਂ ਨਾਲ ਸੰਬੰਧਤ ਬੱਜਟ ਨਹੀਂ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿ ਤਣਖਾਹ ਨਾ ਮਿਲਣ ਕਰਕੇ ਅਧਿਆਪਕਾਂ ਦੇ ਸਿਰ ਉਪਰ ਬੱਚਿਆਂ ਦੇ ਸਕੂਲ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ, ਘਰੇਲੂ ਰਾਸ਼ਨ, ਬੀਮਾ ਕਿਸ਼ਤ, ਬੈਂਕਾਂ ਅਤੇ ਹੋਰ ਵਸੀਲਿਆਂ ਰਾਹੀਂ ਪ੍ਰਾਪਤ ਕੀਤੇ ਕਰਜ ਆਦਿ
ਬਹੁਤ ਸਾਰੀਆਂ ਦੇਣਦਾਰੀਆਂ ਬਾਕੀ ਹਨ। ਜੀਟੀਯੂ ਆਗੂਆਂ ਨੇ ਸਰਕਾਰ ਪਾਸੋਂ ਤਨਖਾਹਾਂ ਨਾ ਮਿਲਣ ਅਤੇ ਪੀਐਫਐਮਐਸ ਪੋਰਟਲ ਬੰਦ ਹੋਣ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਵੱਲ ਜਲਦੀ ਧਿਆਨ ਦੇਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਦੇਣਦਾਰੀਆਂ ਦਾ ਭੁਗਤਾਨ ਕਰ ਸਕਣ।
ਇਸ ਮੋਕੇ
ਹਰਬੰਸ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਬਲਜੀਤ ਸਿੰਘ ਬੱਬਾ, ਜਗਮੋਹਨ ਸਿੰਘ ਥਿੰਦ ,ਮਨੋਜ ਕੁਮਾਰ, ਕਰਨੈਲ ਸਿੰਘ,ਕੰਵਰਦੀਪ ਸਿੰਘ ਸੈਦਪੁਰ, ਜਗਜੀਤ ਸਿੰਘ ਬਲਾਕ ਪ੍ਰਧਾਨ, ਟੋਨੀ, ਅਮਰੀਸ਼ ਵਾਲੀਆ, ਕੁਲਦੀਪ ਠਾਕੁਰ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਹੈਰੀ, ਪ੍ਰਦੀਪ ਸਿੰਘ ਘੁੰਮਣ, ਅਰੂਣ ਹਾਂਡਾ, ਸੋਹਣ ਲਾਲ, ਕਮਲਜੀਤ ਸਿੰਘ ਬਲਾਕ ਸਕੱਤਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly