ਕਪੂਰਥਲਾ, (ਸਮਾਜ ਵੀਕਲੀ) ( ਵਿਸੇ਼ਸ ਪ੍ਰਤੀਨਿਧ)– ਅਧਿਆਪਕ ਦਲ ਪੰਜਾਬ ਦੇ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟਾਂ ਵੱਸਣਦੀਪ ਸਿੰਘ ਜੱਜ,ਹਰਦੇਵ ਸਿੰਘ ਖਾਨੋਵਾਲ, ਸੁਖਜਿੰਦਰ ਸਿੰਘ ਢੋਲਣ ਨੇ ਪਹਿਲਾਂ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਅਧਿਆਪਕਾਂ ਅਤੇ ਹੁਣ ਸਾਂਝੇ ਮੋਰਚੇ ਦੇ ਬੈਨਰ ਹੇਠ ਆਪਣੇ ਹੱਕਾਂ ਲਈ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਆਮ ਪਾਰਟੀ ਦੀ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੇ ਜਬਰ ਦੀਆਂ ਹੱਦਾਂ ਬਣੇ ਪਾਰ ਕਰਦੇ ਹੋਏ ਇਕ ਹਫ਼ਤੇ ਵਿੱਚ ਦੂਸਰੀ ਵਾਰ ਪਾਣੀ ਦੀਆਂ ਬੁਛਾੜਾਂ ਮਾਰਕੇ ਤੇ ਅੱਥਰੂ ਗੈਸ ਛੱਡਕੇ ਅਧਿਆਪਕਾਂ ਦੀਆਂ ਦਸਤਾਰਾਂ ਲਾਈਆਂ ਅਤੇ ਮਹਿਲਾ ਅਧਿਆਪਕਾਂ ਦੀਆਂ ਚੁੰਨੀਆਂ ਰੋਲੀਆਂ । ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਵਾਲੀ ਸਰਕਾਰ ਵੱਖ-ਵੱਖ ਰਾਜਾਂ ਦੀਆਂ ਚੋਣਾਂ ਵਿੱਚ ਪ੍ਰਚਾਰ ਕਰਦੀ ਰਹੀ ਕਿ ਅਸੀਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ, ਪਰ ਅੱਜ ਤੱਕ ਉਸ ਨੂੰ ਅਮਲੀ ਜਾਮਾ ਨਹੀਂ ਪਾ ਸਕੀ । ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨੂੰ 2 ਸਾਲ ਤੋਂ ਡੀ.ਏ ਨਹੀਂ ਦੇ ਸਕੀ , ਵੱਖ-ਵੱਖ ਵਿਭਾਗਾਂ ਦੇ 35 ਤਰਾਂ ਦੇ ਭੱਤੇ ਬੰਦ ਕੀਤੇ ਹੋਏ ਹਨ । 4-9-14 ਏ.ਸੀ.ਪੀ ਤੇ ਰੋਕ ਲਾਈ ਹੋਈ ਹੈ । ਉਹਨਾਂ ਕਿਹਾ ਕਿ ਹੁੱਣ 25-25 ਸਾਲ ਤੋ ਸਿਖਿਆ ਵਿਭਾਗ ‘ਚ ਪੜ੍ਹਾ ਰਹੇ ਅਧਿਆਪਕਾਂ ਤੇ ਜਬਰੀ ਟੈਟ ਥੌਪਿਆ ਜਾ ਰਿਹਾ ਹੈ । ਜਿਸ ਕਾਰਨ ਪੰਜਾਬ ਦੇ ਹਜ਼ਾਰਾਂ ਅਧਿਆਪਕ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਹਨ । ਇਹ ਅਧਿਆਪਕ ਨੌਕਰੀ ਵਿੱਚ ਆਉਣ ਸਮੇਂ ਸਾਰੀਆਂ ਸ਼ਰਤਾਂ ਪੂਰਾ ਕਰਕੇ ਹੀ ਵਿਭਾਗ ਵਿੱਚ ਆਏ ਹਨ , ਪਰੰਤੂ ਹੁੱਣ ਉਹਨਾਂ ਉੱਪਰ ਟੈਟ ਦੀ ਸ਼ਰਤ ਲਾਉਣਾ ਸਰਾਸਰ ਧੱਕਾ ਹੈ । ਸਰਕਾਰ ਨੂੰ ਇਸ ਸਬੰਧੀ ਵਿਧਾਨ ਸਭਾ ਵਿੱਚ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਅਤੇ ਅਧਿਆਪਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਪਰ ਸਰਕਾਰ ਲਾਠੀਚਾਰਜ ਕਰਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਉਹਨਾਂ ਕਿ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਜਲਦ ਹੀ ਇੱਕ ਪਲੇਟਫ਼ਾਰਮ ਤੋ ਸਾਂਝੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਇਸ ਮੌਕੇ ਵਰਿੰਦਰ ਕੰਬੋਜ, ਲੈਕਚਰਾਰ ਵਨੀਸ਼ ਸ਼ਰਮਾ, ਅਮਰਜੀਤ ਕਾਲਾ ਸੰਘਿਆਂ , ਮਨੂੰ ਕੁਮਾਰ ਪਰਾਸ਼ਰ, ਵੱਸਣਦੀਪ ਸਿੰਘ ਜੱਜ, ਸ਼ੁਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਇੰਦਰਜੀਤ ਸਿੰਘ ਖਹਿਰਾ, ਅਮਰੀਕ ਸਿੰਘ ਰੰਧਾਵਾ, ਗੁਰਮੀਤ ਸਿੰਘ ਖਾਲਸਾ, ਰੋਸ਼ਨ ਲਾਲ ,ਪ੍ਰਦੀਪ ਕੁਮਾਰ ਵਰਮਾ, ਦਵਿੰਦਰ ਸਿੰਘ, ਅਸ਼ਵਨੀ ਭਾਟੀਆ, ਰਾਮ ਗੋਪਾਲ ਕਰਮਜੀਤ ਸਿੰਘ, ਜਸਵਿੰਦਰ ਖੇੜਾ ,ਸ਼ਮੀ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ,ਸੁਮਿਤ ਗੁਪਤਾ, ਮਨੋਹਰ ਸਿੰਘ, ਮਨੋਜ ਟਿੱਬਾ, ਸਤੀਸ਼ ਟਿੱਬਾ, ਜਗਜੀਤ ਸਿੰਘ ਪਿੱਥੋਰਾਹਲ, ਅਮਰਜੀਤ ਸਿੰਘ ਡੈਡਵਿੰਡ, ਅਮਨ ਸੂਦ,ਅਮਨਦੀਪ ਸਿੰਘ ਵੱਲਣੀ, ਜਤਿੰਦਰ ਸਿੰਘ ,ਕੁਲਬੀਰ ਸਿੰਘ, ਮਨਜੀਤ ਸਿੰਘ ਥਿੰਦ , ਅਜੈ ਕੁਮਾਰ ਸਿੰਗਲਾ, ਅਮਰਜੀਤ ਸ਼ਰਮਾ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



