
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਪਾਵਰ ਕਾਮ ਕਾਰਪੋਰੇਸ਼ਨ (ਲਿਮਿਟਡ ) ਖੈੜਾ ਮੰਦਰ ( ਕਪੂਰਥਲਾ ) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ਉਤੇ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ । ਐੱਸ ਡੀ ਓ ਇੰਜ: ਗੁਰਨਾਮ ਸਿੰਘ ਬਾਜਵਾ ਦੀ ਯੋਗ ਅਗਵਾਈ ਹੇਠ ਅੱਜ ਦੇਸੀ ਸਾਲ ਦੀ ਸ਼ੁਰੂਆਤ ਮੌਕੇ ਅੱਜ ਬਿਜਲੀ ਘਰ ਖੈੜਾ ਮੰਦਰ ਵਿਖ਼ੇ ਸਰਬੱਤ ਦੇ ਭਲੇ ਲਈ ਜਿੱਥੇ ਸ਼੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ ਉੱਥੇ ਭਾਈ ਕਰਮ ਸਿੰਘ ਨੂਰਪੁਰੀ ਦੇ ਪ੍ਰਸਿੱਧ ਕੀਰਤਨੀ ਜੱਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਰਾਹੀਂ ਗੁਰਬਾਣੀ ਨਾਲ਼ ਜੋੜਿਆ ਗਿਆ, ਇਸੇ ਤਰ੍ਹਾਂ ਭਾਈ ਕਸ਼ਮੀਰ ਸਿੰਘ ਜੀ ਮਾਛੀ ਪਾਲ ਅਤੇ ਬਾਬਾ ਮੰਗਲ ਸਿੰਘ ਮੱਲ੍ਹੀ ਨੇ ਵੀ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਗੁਰਬਾਣੀ ਨਾਲ਼ ਜੁੜਨ ਦੀ ਸਿੱਖਿਆ ਦਿੱਤੀ। ਉਕਤ ਧਾਰਮਿਕ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਗਈਆਂ ਅਤੇ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਨੂੰ ਸਮਾਗਮ ਪ੍ਰਬੰਧਕਾਂ ਵੱਲੋਂ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਧਾਰਮਿਕ ਸਮਾਗਮ ਦੌਰਾਨ ਇੰਜ: ਸੁਰਿੰਦਰ ਪਾਲ ਸੌਂਧੀ ਡਿਪਟੀ ਚੀਫ ਇੰਜੀਨੀਅਰ ਕਪੂਰਥਲਾ,ਇੰਜ: ਰਜੇਸ਼ ਕੁਮਾਰ ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ ਕਪੂਰਥਲਾ,ਇੰਜ: ਵਿਨੇ ਕੋਮਲ ਵਧੀਕ ਨਿਗਰਾਨ ਇੰਜੀਨੀਅਰ ਨਕੋਦਰ ਮੰਡਲ,ਇੰਜ: ਵਿਨੇ ਕੁਮਾਰ ਸ਼ਰਮਾ ਸੀਨੀਅਰ ਐਕਸੀਅਨ ਕਰਤਾਰਪੁਰ,ਇੰਜ: ਕੁਲਤਾਰ ਸਿੰਘ ਐਸ ਡੀ ਓ ਭਲੱਥ,ਇੰਜ: ਬਲਵੀਰ ਸਿੰਘ ਧਾਰੋਵਾਲੀ ਐਸਡੀਓ ਹਮੀਰਾ, ਇੰਜ:ਜਸਵਿੰਦਰ ਸਿੰਘ ਥਿੰਦ ਐਸਡੀਓ ਸੁਲਤਾਨਪੁਰ ਲੋਧੀ,ਇੰਜ: ਅਮਨਦੀਪ ਸਿੰਘ ਐਸ ਡੀ ਓ ਕਪੂਰਥਲਾ ਸ਼ਹਿਰੀ, ਇੰਜ: ਸੁਨੀਲ ਹੰਸ ਐਸ ਡੀ ਓ ਸਮਰਾਏ, ਇੰਜ: ਰਜੀਵ ਪ੍ਰਭਾਕਰ ਐਸ ਡੀ ਓ ਮੱਲੀਆਂ ( ਨਕੋਦਰ ), ਇੰਜ: ਨਿਰਮਲ ਸਿੰਘ ਨੰਡਾ ਜੇਈ ਫਲਾਇੰਗ ਕਪੂਰਥਲਾ, ਇੰਜ: ਮਾਨ ਬਹਾਦਰ ਐਸ ਡੀ ਓ ਸਟੋਰ ਕਪੂਰਥਲਾ, ਗੁਰਸ਼ਰਨ ਸਿੰਘ ਜੇ ਈ ਸੁਲਤਾਨਪੁਰ ਲੋਧੀ ਇੰਜ: ਗੁਰਪ੍ਰੀਤ ਸਿੰਘ ਜੇ ਈ ਸੁਲਤਾਨਪੁਰ ਲੋਧੀ ਇੰਜੀ: ਨਵ ਸੰਗੀਤ ਐਸ ਡੀ ਓ ਸਟੋਰ ਨਕੋਦਰ , ਇੰਜ: ਦੀਪਕ ਸਿੰਘ ਐਸ ਡੀ ਓ ਫਲਾਇੰਗ ਕਪੂਰਥਲਾ, ਜੇ ਈ ਇੰਜ: ਯੁਵਰਾਜ ਕੰਬੋਜ, ਜੇ ਈ ਇੰਜ: ਜਸਪਾਲ ਗਿੱਲ, ਸੀਨੀਅਰ ਕਲਰਕ ਜਸ਼ਨਦੀਪ ਖਿੰਡਾ, ਲਾਈਨਮੈਨ ਗੁਰਮੇਲ ਸਿੰਘ, ਸਰਪੰਚ ਸਰਦੂਲ ਸਿੰਘ ਸਿਆਲ, ਸਰਪੰਚ ਜਸਵੰਤ ਸਿੰਘ ਭਾਣੋ ਲੰਗਾ, ਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ ਸੁਖੀਆ ਨੰਗਲ, ਸਾਬਕਾ ਬਲਾਕ ਸੰਮਤੀ ਮੈਂਬਰ ਕੁਲਬੀਰ ਥਿੰਦ, ਸਾਬਕਾ ਸਰਪੰਚ ਪਰਗਣ ਸਿੰਘ ਬਿਹਾਰੀਪੁਰ, ਸਾਬਕਾ ਸਰਪੰਚ ਸਾਬੀ ਖੈੜਾ, ਸਾਬਕਾ ਸਰਪੰਚ ਸੁਨੀਸ਼ ਕੁਮਾਰ ਕੜਾਲ ਕਲਾਂ, ਸਾਬਕਾ ਸਰਪੰਚ ਰਸ਼ਪਾਲ ਸਿੰਘ ਚਾਹਲ, ਸਾਬਕਾ ਸਰਪੰਚ ਇੰਦਰ ਸਿੰਘ ਤੋਂਗਾਂਵਾਲ, ਪੰਚ ਗੁਰਪ੍ਰੀਤ ਸਿੰਘ ਗੋਪੀ ਭਾਣੋ ਲੰਗਾ ਆਦਿ ਇਲਾਕ਼ੇ ਦੇ ਪੰਚਾਂ, ਸਰਪੰਚਾਂ, ਮੋਹਤਬਾਰਾਂ ਤੋਂ ਇਲਾਵਾ ਇਲਾਕੇ ਦੇ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਪ੍ਰਬੰਧਕ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਐਸ ਡੀ ਓ ਸਬ ਡਿਵੀਜ਼ਨ ਖੈੜਾ ਮੰਦਰ ਨੇ ਧਾਰਮਿਕ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


