(ਸਮਾਜ ਵੀਕਲੀ)
ਵਿੱਦਿਆ ਤੋਂ ਬਿਨਾਂ ਨਹੀਂ ਗਤੀ ਦੋਸਤੋ
ਰੁੱਕ ਜਾਂਦੀ ਇਹਦੇ ਬਿਨਾਂ ਗੱਡੀ ਦੋਸਤੋ
ਗੁਰੂ ਨਾਲ ਗੱਡੀ ਸਾਡੀ ਪਾਰ ਲੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਜਿੰਦਗੀ ਜਿਉਣ ਦਾ ਸਿਖਾਏ ਵੱਲ ਜੀ
ਗੁਰੂ ਬਿਨਾਂ ਜਿੰਦਗੀ ਹੈ ਨਿਰੀ ਝੱਲ ਜੀ
ਗੁਰੂ ਦੀ ਸੀਖ ਬਿਨਾਂ ਜਾਈਏ ਠੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਚੰਗੇ ਮਾੜੇ ਵਾਲੀ ਜਾਚ ਇਹ ਸਿਖਾਏ ਜੀ
ਔਖੇ ਵੇਲੇ ਸਾਥ ਸਦਾ ਇਹ ਨਿਭਾਏ ਜੀ
ਧੁੱਪ ਵਿੱਚ ਕਰਦਾ ਨਹੀਂ ਵਾਲ ਬੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
‘ਧਿਆਪਕ ਹੈ ਬਣਦਾ ਸਾਥੀ ਸੱਚਾ ਜੀ
ਜਾਣ ਜਾਏ ਗੱਲ ਇਹ ਬੱਚਾ ਬੱਚਾ ਜੀ
ਚਿਣਗ ਗਿਆਨ ਵਾਲੀ ਸਦਾ ਮੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਗਿਆਨ ਵਾਲੇ ਗੁਣ ਇਹ ਦੱਸੇ ਸਾਰੇ ਜੀ
ਦੁਖੀਆਂ ਦੇ ਬਣਦਾ ਸਦਾ ਸਹਾਰੇ ਜੀ
ਖੁਸ਼ੀਆਂ ਦੀ ਹਵਾ ਇਦ੍ਹੈ ਨਾਲ ਵੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਪਹਿਲਾਂ ਵਾਲਾ ਮੁੱਕ ਗਿਆ ਚਾਅ ਮਿੱਤਰੋ
ਪੁੱਛਦਾ ਨਹੀਂ ਹੁਣ ਕੋਈ ਭਾਅ ਮਿੱਤਰੋ
ਬਣਦਾ ਨਾ ਗੁਰੂ ਬਿਨਾਂ ਕੋਈ ਸੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਵਿੱਦਿਆ ਬਣਾਤੀ ਹੈ ਵਿਚਾਰੀ ਵੀਰਨੋ
ਕਦੀ ਹੁੰਦੀ ਸੀਗੀ ਸਚਿਆਰੀ ਵੀਰਨੋ
ਫਿਰ ਵੀ ਬਚਾਈ ਰੱਖੇ ਸਦਾ ਝੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਗੁਰੂ ਨਾਲ ਹੋਏ ਸਾਡੀ ਪੂਰੀ ਗੱਤ ਜੀ
ਮਿਟਣ ਨਾ ਦੇਵੇ ਸਾਡੀ ਕਦੇ ਮੱਤ ਜੀ
ਉੱਤੇ ਢੋਲ ਤੇ ਵਜਾ ਦਿਓ ਇਹ ਡੱਗੇ ਜੀ
ਝੁਕ ਜਾਂਦਾ ਸਿਰ ਸਾਡਾ ਗੁਰੂ ਅੱਗੇ ਜੀ
ਵੀਨਾ ਬਟਾਲਵੀ
ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly