(ਸਮਾਜ ਵੀਕਲੀ)
ਹੁਣ ਪਹਿਲਾਂ ਵਾਲ਼ਾ ਅਧਿਆਪਕ ਨਹੀਂ ਰਿਹਾ
ਨਾ ਹੁਣ ਪਹਿਲਾਂ ਵਾਲ਼ੇ ਵਿਦਿਆਰਥੀ ਰਹੇ
‘ਤੇ ਨਾ ਹੀ ਹੁਣ ਪਹਿਲਾਂ ਵਾਲ਼ਾ ਅਧਿਆਪਨ ਰਿਹਾ
ਸਮੇਂ ਨਾਲ਼ ਸਭ ਕੁਝ ਉੱਥਲ-ਪੁੱਥਲ ਹੋ ਗਿਆ
ਹਾਲਾਤਾਂ ਨਾਲ਼ ਸਭ ਕੁਝ ਬਦਲ ਗਿਆ
ਸਿੱਖਿਆ ਦਾ ਮਿਆਰ ਬਦਲ ਗਿਆ
ਸਿੱਖਿਆ ਦਾ ਢਾਂਚਾ ਬਦਲ ਗਿਆ
ਸਿੱਖਿਆ ਦਾ ਤਰੀਕਾ ਬਦਲ ਗਿਆ
ਮਾਹੌਲ ‘ਤੇ ਆਲਾ-ਦੁਆਲਾ ਬਦਲ ਗਿਆ
ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਬਦਲ ਗਈ
ਸਿੱਖਣ-ਸਿਖਾਉਣ ਦੀ ਪ੍ਰਵਿਰਤੀ ਬਦਲ ਗਈ
ਸਿੱਖਣ-ਸਿਖਾਉਣ ਦੀ ਵਿਧੀ ਬਦਲ ਗਈ
ਸਿੱਖਿਆ-ਘਾੜੇ , ਸਿੱਖਿਆ-ਨੀਤੀ ਬਦਲ ਗਈ
ਅੱਜ ਦੇ ਵਿਦਿਆਰਥੀਆਂ ਨੂੰ
ਗੂਗਲ ਤੇ ਯੂ-ਟਿਊਬ ਵੱਧ ਹੁਸ਼ਿਆਰ ਜਾਪਦੇ
ਅਧਿਆਪਕ ਤਾਂ ਉਨ੍ਹਾਂ ਲਈ ਇਕ ਬੁੱਤ ਹੈ
ਤੇ ਬੁੱਤ ਕਦੇ ਬੋਲਦੇ ਸੋਚਦੇ ਨਹੀਂ
ਬੁੱਤ ਤਾਂ ਬਸ ਇਕ ਥਾਂ ਬਿਰਾਜਮਾਨ ਰਹਿੰਦਾ
ਹੁਣ ਕੋਈ ਇਕਲੱਵਯ
ਪ੍ਰਤੀਮਾ ਤੋਂ ਗਿਆਨ ਨਹੀਂ ਲੈਂਦਾ
ਸਮੇਂ ਨੇ ਸਭ ਕੁਝ ਬਦਲ ਦਿੱਤਾ
ਅਧਿਆਪਨ ਹੁਣ ਸੇਵਾ ਨਹੀਂ ਕਿੱਤਾ ਬਣ ਗਿਆ
ਵਿਦਿਆਰਥੀ ਵੀ ਹੁਣ ਚੇਲੇ ਨਹੀਂ ਗ੍ਰਾਹਕ ਬਣ ਗਏ
ਪਰ ਸਾਰੇ ਗੁਰੂ ਚੇਲੇ ਇੱਕੋ ਜਿਹੇ ਨਹੀਂ ਹਨ
ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੋਈਆਂ
ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
ਮੋਬਾਈਲ 9463229499
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly