HOME ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋ ਉੱਘੇ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀਵਾਲਾ...

ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋ ਉੱਘੇ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀਵਾਲਾ ” ਕੌਮੀ ਸਲਾਹਕਾਰ ਨਿਯੁਕਤ

2

-ਭੱਟੀ ਭੜੀ ਵਾਲਾ ” ਕਲਾ ਜੀਵਨ ਯੋਜਨਾ” ਵਿੱਚ ਅਹਿਮ ਭੂਮਿਕਾ ਨਿਭਾਉਣਗੇ- ਪ੍ਰੋ ਭੋਲਾ ਯਮਲਾ

ਚੰਡੀਗੜ੍ਹ   (ਸਮਾਜ ਵੀਕਲੀ)  ਭਾਰਤ ਸਰਕਾਰ ਅਧੀਨ ਦੇਸ਼ ਦੀ ਪ੍ਰਮੁੱਖ ਕਲਾ ਭਲਾਈ ਸੰਸਥਾ ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਮਹੱਤਵਪੂਰਨ ਨਿਯੁਕਤੀਆਂ ਦਾ ਐਲਾਨ ਕਰਦਿਆਂ ਪ੍ਰਸਿੱਧ ਗੀਤਕਾਰ, ਪੇਸ਼ਕਾਰ ਨਿਰਦੇਸ਼ਕ ਅਤੇ ਨਿਰਮਾਤਾ ਭੱਟੀ ਭੜੀਵਾਲਾ ਨੂੰ ਮੁੱਖ ਕੌਮੀ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ, ਭੱਟੀ ਭੜੀ ਵਾਲਾ ਨੇ ਆਪਣੇ ਅਨੇਕਾਂ ਗੀਤਾਂ ਰਾਹੀਂ ਸੰਗੀਤਕ ਜਗਤ ਵਿੱਚ ਖਾਸ ਪਛਾਣ ਬਣਾਈ ਹੈ। ਜ਼ਿਕਾਰਯੋਗ ਹੈ ਕਿ ਭੱਟੀ ਭੜੀਵਾਲਾ ਨੇ 1000 ਤੋਂ ਉੱਪਰ ਗੀਤ ਲਿਖੇ ਹਨ ਜਿਹਨਾਂ ਨੂੰ 119 ਸੰਸਾਰ ਪ੍ਰਸਿੱਧ ਪੰਜਾਬੀ ਗਾਇਕ /ਗਾਇਕਾਵਾਂ ਨੇ ਆਪਣੀ ਆਵਾਜ਼ ਦੇ ਕੇ ਮਾਣ ਖੱਟਿਆ ! ਭੱਟੀ ਭੜੀ ਵਾਲਾ ਦੇ ਲਿਖੇ ਗੀਤ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਜਸਬੀਰ ਜੱਸੀ, ਦੁਰਗਾ ਰੰਗੀਲਾ, ਜਸਪਿੰਦਰ ਨਰੂਲਾ, ਅਮਰ ਨੂਰੀ, ਕਮਲਜੀਤ ਨੀਰੂ, ਬਈ ਹਰਦੀਪ, ਰਣਜੀਤ ਮਣੀ, ਗੁਰਲੇਜ਼ ਅਖਤਰ, ਮੰਨਤ ਨੂਰ, ਮਾਸਟਰ ਸਲੀਮ, ਬਿੱਲ ਸਿੰਘ, ਮਨਿੰਦਰ ਮੰਗਾ, ਜੀਤ ਜਗਜੀਤ, ਇੰਦਰ ਸਹਿਜ਼ਾਦ ਤੋਂ ਇਲਾਵਾ ਹੋਰ ਸੈਂਕੜੇ ਗਾਇਕਾ ਨੇ ਗਾਏ ਹਨ !ਸੱਭਿਆਚਾਰਕ, ਸਮਾਜਿਕ ਤੇ ਪਰਿਵਾਰਕ ਗੀਤਾਂ ਵਿੱਚ ਭੱਟੀ ਭੜੀ ਵਾਲਾ ਦੇ ਨਾਮ ਦੀ ਤੂਤੀ ਬੋਲਦੀ ਹੈ ! ਭੱਟੀ ਭੜੀਵਾਲਾ ਨੇ ਸਦਾ ਹੀ ਨਸ਼ਿਆਂ, ਹਥਿਆਰਾਂ ਤੇ ਮਾਰੂ ਗੀਤਾਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ ! ” ਮੇਲਾ ਗੀਤਕਾਰਾਂ ਦਾ ” ਉਸਦੀ ਚੰਗੀ, ਉਸਾਰੂ ਤੇ ਲੋਕ ਭਲਾਈ ਸੋਚ ਦਾ ਪ੍ਰਤੱਖ ਪ੍ਰਮਾਣ ਹੈ!ਭੱਟੀ ਭੜੀ ਵਾਲਾ ਇੱਕ ਚੰਗਾ ਪੜ੍ਹਿਆ ਲਿਖਿਆ ਤੇ ਸੂਝਵਾਨ ਗੀਤਕਾਰ ਹੈ ! ਉਸਨੇ ਪੰਜਾਬੀ ਵਿੱਚ ਗਿਆਨੀ ਅਤੇ ਮਾਸਟਰ ਡਿਗਰੀ ਹਾਸਲ ਕੀਤੀ ਹੈ ! ਐਮ ਬੀ ਏ ਫਾਇਨਾਂਸ ਦੀ ਡਿਗਰੀ ਉਸਦੇ ਅਕਾਦਮਿਕ ਕੱਦ ਨੂੰ ਹੋਰ ਵਡੇਰਾ ਕਰਦੀ ਹੈ ! ਕਲਮਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਦਾ ਓਹ ਵਿਸ਼ੇਸ਼ ਸਤਿਕਾਰ ਕਰਦਾ ਹੈ! ਉਨ੍ਹਾਂ ਦੀ ਰਚਨਾਤਮਕ ਦਿਸ਼ਾ-ਦ੍ਰਿਸ਼ਟੀ ਤੇ ਅਗਵਾਈ ਹੇਠ ਸੰਸਥਾ ਰਾਸ਼ਟਰੀ ਪੱਧਰ ‘ਤੇ ਕਲਾ ਤੇ ਸੱਭਿਆਚਾਰ ਦੀ ਨਵੀਂ ਢਾਂਚਾ-ਬੰਦੀ ਕਰੇਗੀ। ਉਨ੍ਹਾਂ ਦੀ ਅਗਵਾਈ ਹੇਠ ਸਾਹਿਤ ਤੇ ਭਾਸ਼ਾ ਸੈਲ, ਕਲਾ ਅਤੇ ਸੱਭਿਆਚਾਰ ਸੈਲ ਦਾ ਗਠਨ ਕੀਤਾ ਜਾਵੇਗਾ। ਭੱਟੀ ਭੜੀ ਵਾਲਾ ਕੌਂਸਲ ਦੀ ਕਲਾ ਜੀਵਨ ਯੋਜਨਾ ਵਿੱਚ ਵੀ ਅਪਣਾ ਅਹਿਮ ਭੂਮਿਕਾ ਨਿਭਾਉਣਗੇ। ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇ ਚੇਅਰਮੈਨ ਪ੍ਰੋ. ਭੋਲਾ ਯਮਲਾ ਨੇ ਭੱਟੀ ਭੜੀਵਾਲਾ ਨੂੰ ਨਵੀ ਅਹਿਮ ਜ਼ਿੰਮੇਵਾਰੀ ਲਈ ਵਧਾਈ ਦਿੰਦੇ ਹੋਏ ਕਿਹਾ ਭੱਟੀ ਭੜੀ ਵਾਲਾ ਵਰਗੇ ਤਜਰਬੇਕਾਰ ਅਤੇ ਰਚਨਾਤਮਕ ਵਿਅਕਤੀਆਂ ਦਾ ਸਾਡੇ ਨਾਲ ਜੁੜਣਾ ਸਨਮਾਨ ਦੀ ਗੱਲ ਹੈ। ਉਨ੍ਹਾਂ ਦੀ ਅਗਵਾਈ ਹੇਠ ਕੌਂਸਲ ਨਵੀਂ ਰਫ਼ਤਾਰ ਅਤੇ ਰਾਸ਼ਟਰੀ ਪਛਾਣ ਹਾਸਲ ਕਰੇਗੀ ਕੌਂਸਲ ਦੇ ਸਾਰੀ ਟੀਮ ਭੱਟੀ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਕੌਂਸਲ ਕਲਾ, ਸੱਭਿਆਚਾਰ ਅਤੇ ਭਾਸ਼ਾਈ ਵਿਰਾਸਤ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleWhy are Dalits subject to atrocities in India and what is the role of administration in dealing with them and how to prevent them?
Next articleਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ LOGS ਦੇ ਸਹਿਯੋਗ ਨਾਲ ਐਂਡੋਮੇਟ੍ਰਿਓਸਿਸ ‘ਤੇ ਲਾਈਵ ਸਰਜਰੀ ਕਾਨਫਰੰਸ ਦਾ ਸਫਲ ਆਯੋਜਨ