ਟੀਚਰ ਹੋਮ ਬਠਿੰਡਾ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਇੰਸਪਾਇਰਡ ਐਵਾਰਡ ਪ੍ਰਦਰਸ਼ਨੀ ਕੀਤੀ ਗਈ ਆਯੋਜਿਤ

ਬਠਿੰਡਾ (ਸਮਾਜ ਵੀਕਲੀ) ਵਿਗਿਆਨ ਅਤੇ ਤਕਨੀਕੀ ਵਿਭਾਗ ਨਵੀਂ ਦਿੱਲੀ ਅਤੇ ਰਾਜ ਸਿੱਖਿਆ ਖੋਜ ਪ੍ਰੀਸ਼ਦ ਪੰਜਾਬ ਦੀਆ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਸਥਾਨਕ ਟੀਚਰ ਹੋਮ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਇੰਸਪਾਇਰਡ ਐਵਾਰਡ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ। ਜਿਸ ਵਿੱਚ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ 123 ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟ ਸਮੇਤ ਭਾਗ ਲਿਆ ਗਿਆ। ਇਸ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਸੰਜੀਵ ਨਾਗਪਾਲ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਸੈਸ਼ਨ 2022-23 ਅਤੇ 2023-24 ਵਿੱਚ ਵਿਗਿਆਨ ਅਤੇ ਤਕਨੀਕੀ ਵਿਭਾਗ ਨਵੀਂ ਦਿੱਲੀ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੇ ਨਿਵੇਕਲੇ ਪ੍ਰੋਜੈਕਟ ਰਾਹੀਂ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕੀਤੀ। ਉਹਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਕੁੱਲ ਵਿਦਿਆਰਥੀਆਂ ਵਿੱਚੋਂ 10 ਫੀਸਦੀ ਵਿਦਿਆਰਥੀ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੁਣੇ ਗਏ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਪ੍ਰੋਜੈਕਟ ਐਸੋਸੀਏਟ ਪਾਰਸ ਸਿੰਘ ਨਵੀਂ ਦਿੱਲੀ, ਕਮਲਜੀਤ ਸਿੰਘ ਲੈਕਚਰਾਰ ਫਿਜ਼ਿਕਸ, ਡਾਕਟਰ ਰਮਨਦੀਪ ਕੌਰ ਲੈਕਚਰਾਰ ਕੈਮਿਸਟਰੀ, ਅਮਨਪ੍ਰੀਤ ਕੌਰ ਸਾਇੰਸ ਮਿਸਟ੍ਰੈਸ, ਰਮਨਦੀਪ ਕੌਰ ਸਾਇੰਸ ਮਿਸਟ੍ਰੈਸ, ਹਰਸਿਮਰਨ ਸਿੰਘ ਸਾਇੰਸ ਮਾਸਟਰ ਨੇ ਨਿਭਾਈ। ਇਸ ਪ੍ਰੋਗਰਾਮ ਦੇ ਸਮੁੱਚੇ ਪ੍ਰਬੰਧਾਂ ਲਈ ਅਮਰਿੰਦਰ ਸਿੰਘ ਕੰਗ, ਪ੍ਰਿਤਪਾਲ ਸਿੰਘ ਝੁੰਬਾ, ਹਰਜੀਤ ਸਿੰਘ ਬੁਰਜ਼ ਮਹਿਮਾ, ਰਿਸ਼ੀ ਸਿੰਗਲਾ ਮੁਲਤਾਨੀਆਂ, ਜਗਦੀਪ ਸਿੰਘ ਬਾਜਕ, ਪਰਮਜੀਤ ਕੌਰ ਬੁਲਾਡੇਵਾਲਾ, ਜਤਿਨ ਸੇਠੀ ਗੰਗਾ ਅਬਲੂ ਕੀ ਅਤੇ ਸੁਖਜਿੰਦਰ ਸਿੰਘ ਕੋਟ ਗੁਰੂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ। ਇਸ ਸਮਾਗਮ ਸਮਾਪਤੀ ਦੀ ਮੌਕੇ ਇਨਾਮ ਵੰਡਨ ਦੀ ਰਸਮ ਪ੍ਰਿੰਸੀਪਲ ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਸਾਬਕਾ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਪ੍ਰਿੰਸੀਪਲ ਕਰਮਜੀਤ ਸਿੰਘ ਵੱਲੋਂ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਖੇਤਰ ਦੀ ਮਾਣਮੱਤੀ ਸਖਸ਼ੀਅਤ ਕੁਲਵਿੰਦਰ ਵਿਰਕ ਦਾ ਹੋਵੇਗਾ ਰੁਬਰੂ ਤੇ ਪੰਜਾਬੀ ਲੋਕ ਗਾਇਕਾ ਸਰਬਜੀਤ ਕੌਰ ਦਾ ਗੀਤ ਲੋਕ ਅਰਪਣ।
Next articleਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਵ ਸੈਨਾ ਆਗੂ ‘ਤੇ ਹੋਏ ਖ਼ਤਰਨਾਕ ਹਮਲੇ ਦੀ ਕੀਤੀ ਨਿਖੇਧੀ