“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਯਾਦਗਾਰੀ ਹੋ ਨਿਬੜਿਆ “

ਰਮਿੰਦਰ ਰੰਮੀ

(ਸਮਾਜ ਵੀਕਲੀ)   ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 8 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਕਾਵਿ ਮਿਲਣੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਸ ਕਾਵਿ ਮਿਲਣੀ ਦੀ ਹੋਸਟ ਪ੍ਰਧਾਨ ਰਿੰਟੂ ਭਾਟੀਆ ਜੀ ਸਨ ਜਿਹਨਾਂ ਦੀ ਹੋਸਟਿੰਗ ਹਮੇਸ਼ਾਂ ਹੀ ਕਾਬਿਲੇ ਤਾਰੀਫ਼ ਹੁੰਦੀ ਹੈ । ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ ਦੱਸਿਆ ਕਿ ਡਾ . ਸਰਬਜੀਤ ਕੌਰ ਸੋਹਲ ਚੇਅਰਪਰਸਨ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵਿਦੇਸ਼ ਗਏ ਹੋਣ ਕਰਕੇ ਪ੍ਰੋਗਰਾਮ ਵਿੱਚ ਹਾਜ਼ਰ ਨਹੀਂ ਹੋ ਸਕਣਗੇ ਤੇ ਉਹਨਾਂ ਨੇ ਮੈਸੇਜ ਕਰਕੇ ਸੱਭ ਮੈਂਬਰਜ਼ ਨੂੰ ਸ਼ੁੱਭ ਇੱਛਾਵਾਂ ਭੇਜੀਆਂ ਹਨ । ਰਮਿੰਦਰ ਰੰਮੀ ਨੇ ਸਰਪ੍ਰਸਤ ਸੁਰਜੀਤ ਕੌਰ ਜੀ ਨੂੰ ਸੱਭ ਮੈਂਬਰਜ਼ ਦਾ ਸਵਾਗਤ ਕਰਨ ਅਤੇ ਅਧਿਆਪਕ ਦਿਵਸ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ । ਸੁਰਜੀਤ ਕੌਰ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਅਧਿਆਪਕ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ । ਫਿਰ ਰਿੰਟੂ ਜੀ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ । ਰਿੰਟੂ ਜੀ ਨੇ ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚਾਰ ਸਾਲ ਤੋਂ ਲਗਾਤਾਰ ਹੋ ਰਹੇ ਪ੍ਰੋਗਰਾਮਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ ।ਉਹਨਾਂ ਨੇ ਹਾਜ਼ਰੀਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਬਾਰੇ ਦੱਸਿਆ ਕਿ ਅੱਜ ਦੇ ਵੈਬੀਨਾਰ ਦੇ ਮੁੱਖ ਮਹਿਮਾਨ :- ਡਾ. ਗੁਰਜੰਟ ਸਿੰਘ ਤੇ ਡਾ .ਸਨੋਬਰ ਚਿੱਬ ਸਨ ਤੇ ਬਾਕੀ ਸਾਰੇ ਹੀ ਵਿਸ਼ੇਸ਼ ਮਹਿਮਾਨ ਸਨ ਜਿਹਨਾਂ ਵਿੱਚ :- ਡਾ . ਅਰਮਾਨਦੀਪ ਸਿੰਘ ,ਜੈਲੀ ਗੈਰਾ ਮੁਕੇਰੀਆਂ ,ਹਰਭਜਨ ਕੌਰ ਗਿੱਲ ,ਸ਼ਾਇਰ ਭੱਟੀ ,ਸੁਨੀਲ ਚੰਦਿਆਣਵੀ ,ਹਰਸ਼ਰਨ ਕੌਰ ਅਤੇ ਗੁਰਦੀਪ ਕੌਰ ਜੰਡੂ ਸਨ ।
ਡਾ. ਗੁਰਜੰਟ ਸਿੰਘ ਨੇ ਅਧਿਆਪਕ ਦਿਵਸ ਤੇ ਵੈਬੀਨਾਰ ਵਿੱਚ ਬਹੁਤ ਹੀ ਭਾਵਪੂਰਤ ਵਿਚਾਰ ਸਾਂਝੇ ਕੀਤੇ ਤੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਤੇ ਕਿੰਨਾ ਜ਼ਿਆਦਾ ਪ੍ਰਭਾਵ ਉਹਨਾਂ ਦੇ ਅਧਿਆਪਕਾਂ ਦਾ ਰਿਹਾ । ਹੋਰ ਵੀ ਆਪਣੇ ਅਨੁਭਵ ਉਹਨਾਂ ਨੇ ਸ਼ੇਅਰ ਕੀਤੇ । ਸ. ਸਰਦਾਰਾ ਸਿੰਘ ਜੋਹਲ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ , ਉਹਨਾਂ ਦੱਸਿਆ ਕਿ ਉਹਨਾਂ ਨੇ ਬਹੁਤ ਅੱਛੀ ਤਰਾਂ ਉਹਨਾਂ ਨੂੰ ਗਾਈਡ ਕੀਤਾ ਤੇ ਉਹਨਾਂ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਤੇ ਐਮ ਏ ਪੀ ਐਚ ਡੀ ਦੀ ਪੜ੍ਹਾਈ ਕਰਕੇ ਕਾਲਜ ਪ੍ਰਿੰਸੀ . ਦੇ ਔਹਦੇ ਤੋਂ ਰਿਟਾਇਰ ਹੋਏ ਹਨ ।ਡਾ. ਗੁਰਜੰਟ ਸਿੰਘ ਨੇ ਆਪਣੀ ਇੱਕ ਰਚਨਾ ਨੂੰ ਪੇਸ਼ ਕੀਤਾ । ਉਹਨਾਂ ਦੇ ਵਿਚਾਰਾਂ ਨੂੰ ਸੁਣ ਸਾਰੇ ਮੈਂਬਰਜ਼ ਬਹੁਤ ਪ੍ਰਭਾਵਿਤ ਹੋਏ । ਡਾ . ਗੁਰਜੰਟ ਸਿੰਘ ਜੀ ਦੇ ਬਾਦ ਸੱਭ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਕੁਝ ਕਵਿਤਾਵਾਂ ਅਧਿਆਪਕ ਦਿਵਸ ਨਾਲ ਸੰਬੰਧਿਤ ਸਨ ਤੇ ਕੁਝ ਅਲੱਗ ਵਿਸ਼ੇ ਤੇ ਸਨ । ਹਰ ਇੱਕ ਸ਼ਾਇਰ ਦੀ ਰਚਨਾ ਬਾਕਮਾਲ ਸੀ । ਸੁਰਜੀਤ ਕੌਰ ਨੇ ਵੀ ਹਮੇਸ਼ਾਂ ਵਾਂਗ ਆਪਣੀ ਇੱਕ ਬਹੁਤ ਭਾਵਪੂਰਤ ਰਚਨਾ ਨੂੰ ਪੇਸ਼ ਕੀਤਾ । ਡਾ. ਬਲਜੀਤ ਕੌਰ ਰਿਆੜ ਜੀ ਨੇ ਦੱਸਿਆ ਕਿ ਅਧਿਆਪਕ ਕੌਮ ਦਾ ਨਿਰਮਾਤਾ ਹੁੰਦੇ ਹਨ , ਅਧਿਆਪਕ ਨੂੰ ਜੋਤ ਜਗਾ ਕੇ ਰੱਖਣੀ ਬਹੁਤ ਜ਼ਰੂਰੀ ਹੈ ।
ਸ. ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ ਨੇ ਸਾਰੇ ਪ੍ਰੋਗਰਾਮ ਨੂੰ ਹਮੇਸ਼ਾਂ ਵਾਂਗ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਤੇ ਭਾਵਪੂਰਤ ਸ਼ਬਦਾਂ ਵਿੱਚ ਸਮਅੱਪ ਕੀਤਾ । ਉਹਨਾਂ ਨੇ ਦੱਸਿਆ ਕਿ ਡਾ . ਗੁਰਜੰਟ ਸਿੰਘ ਨੇ ਸਰਦਾਰਾ ਸਿੰਘ ਜੋਹਲ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ । ਉਹਨਾਂ ਦੱਸਿਆ ਕਿ ਡਾ . ਗੁਰਜੰਟ ਸਿੰਘ ਨੇ ਅਧਿਆਪਕਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਜੋ ਉਹਨਾਂ ਦੀ ਅਜੋਕੀ ਸਥਿਤੀ ਹੈ ਆਪਣੇ ਫ਼ਿਕਰ ਜ਼ਾਹਰ ਕੀਤੇ । ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ । ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਦੀ ਉਹਨਾਂ ਨੇ ਬਹੁਤ ਸਰਾਹੁਣਾ ਕੀਤੀ ।
ਰਮਿੰਦਰ ਰੰਮੀ ਨੇ ਫਿਰ ਸੱਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰੀ ਪ੍ਰਬੰਧਕੀ ਟੀਮ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ । ਪ੍ਰੋਗਰਾਮ ਵੀ ਸਫ਼ਲ ਉਹੀ ਹੁੰਦੇ ਹਨ , ਜਿੱਥੇ ਮਿਲਕੇ ਟੀਮ ਮੈਂਬਰਜ਼ ਕੰਮ ਕਰਦੇ ਹਨ ।ਇਸ ਤਰਾਂ ਇਹ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਯਾਦਗਾਰੀ ਹੋ ਨਿਬੜਿਆ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।🙏

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ ਫਿਲਮੀ ਹੈ: ਭਾਰਤ ‘ਚ ਜਹਾਜ਼ ਹਾਈਜੈਕ, ਪਾਕਿਸਤਾਨ ‘ਚ ਸੁਰੱਖਿਅਤ ਬਚਾਇਆ ਗਿਆ
Next articleਰਣਨੀਤੀ !