ਅਧਿਆਪਕ ਬਲਜਿੰਦਰ ਸਿੰਘ ਅਧਿਆਪਕ ਰਾਜ ਪੱਧਰੀ ਪੁਰਸਕਾਰ ਨਾਲ ਹੋਣਗੇ ਸਨਮਾਨਿਤ

ਭਾਈ ਘਨ੍ਹੱਈਆ ਸਿੱਖਿਆ ਵਿਕਾਸ ਕਮੇਟੀ ਤੇ ਯੂ ਟਿਊਬ ਚੈਨਲ ਬਣਾ ਪਾਇਆ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ  

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਿੱਖਿਆ ਵਿਭਾਗ ਪੰਜਾਬ ਵਿੱਚ  ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਤੇ ਬੱਚਿਆਂ ਦੇ ਸਰਬਪੱਖੀ ਕੀਤੇ ਵਿਕਾਸ ਤੇ ਸਕੂਲਾਂ ਦੀ ਬਦਲੀ ਨੁਹਾਰ ਦੇ ਬਦਲੇ  ਬਲਜਿੰਦਰ ਸਿੰਘ ਜੈਨਪੁਰ ਐੱਸ ਐੱਸ ਮਾਸਟਰ  ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਰਾਜ ਪੱਧਰੀ ਪੁਰਸਕਾਰ ਲਈ ਜ਼ਿਲ੍ਹਾ ਕਪੂਰਥਲਾ ਤੋਂ   ਚੁਣਿਆ ਗਿਆ ਹੈ  ।  ਬਲਜਿੰਦਰ ਸਿੰਘ ਦਾ ਜਨਮ ਪਿੰਡ ਜੈਨਪੁਰ ਵਿੱਚ 15 ਸਤੰਬਰ 1963 ਨੂੰ ਪਿਤਾ ਕਿਰਪਾਲ ਸਿੰਘ ਤੇ ਮਾਤਾ ਜਸਬੀਰ ਕੌਰ  ਦੇ ਘਰ ਪਿੰਡ ਜੈਨਪੁਰ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਬਲਜਿੰਦਰ ਸਿੰਘ ਪ੍ਰਾਇਮਰੀ ਦੀ ਪੜ੍ਹਾਈ ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਤੇ ਮੈਟ੍ਰਿਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਤੇ ਬਾਰ੍ਹਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਣਧੀਰ ਸਕੂਲ ਕਪੂਰਥਲਾ ਤੋਂ ਪ੍ਰਾਪਤ  ਕਰ ਕੇ ਗ੍ਰੈਜੂਏਸ਼ਨ ਸਪੋਰਟਸ ਕਾਲਜ ਜਲੰਧਰ ਤੋਂ ਕੀਤੀ ।

ਇਸ ਦੇ ਨਾਲ ਹੀ ਬਚਪਨ ਤੋਂ ਅਧਿਆਪਕ ਕਿੱਤੇ ਵਿੱਚ ਜਾਣ ਦੇ ਸੁਪਨੇ ਨੂੰ ਸੱਚ ਕਰਦੇ ਹੋਏ ਬੀ ਐਡ ਐੱਮ ਜੀ ਐਨ ਕਾਲਜ ਜਲੰਧਰ ਤੋਂ ਕਰਕੇ  24 ਦਸੰਬਰ 2001 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਮਹੁੱਬਲੀਪੁਰ ਵਿੱਚ ਬਤੌਰ ਈ ਟੀ ਟੀ ਅਧਿਆਪਕ ਸੇਵਾ ਵਿੱਚ ਆਏ। ਲਗਾਤਾਰ ਪੰਜ ਸਾਲ ਪ੍ਰਾਇਮਰੀ ਪੱਧਰ ਤੇ ਜਿੱਥੇ ਸਕੂਲ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ।  ਉੱਥੇ ਹੀ 29 ਮਈ 2006  ਨੂੰ ਸਿੱਖਿਆ ਵਿਭਾਗ ਦੁਆਰਾ ਬਲਜਿੰਦਰ ਸਿੰਘ ਨੂੰ ਬਤੌਰ ਐੱਸ ਐੱਸ ਮਾਸਟਰ ਪਦ ਉੱਨਤ ਕਰਕੇ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਵਿਖੇ ਨਿਯੁਕਤ ਕੀਤਾ ਗਿਆ ।  ਇਸ ਦੌਰਾਨ ਭਾਈ ਘਨ੍ਹੱਈਆ ਸਿੱਖਿਆ ਵਿਕਾਸ ਸੁਸਾਇਟੀ ਦਾ ਗਠਨ ਕਰਕੇ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਵਿਕਾਸ ਕਾਰਜ ਕਰਵਾਏ ਤੇ ਵਿਦਿਆਰਥੀਆਂ ਨੂੰ ਕਿਤਾਬਾਂ ਕਾਪੀਆਂ, ਬੈਗ, ਸਟੇਸ਼ਨਰੀ ਤੇ ਲੋੜੀਂਦਾ ਸਾਮਾਨ ਭੇਟ ਕਰਕੇ ਉਨ੍ਹਾਂ ਦੇ ਸਿੱਖਣ ਪਰਿਣਾਮਾਂ ਨੂੰ ਵਧੀਆ ਬਣਾਉਣ ਲਈ   ਯੂ ਟਿਊਬ ਚੈਨਲ ਬਣਾ   ਵਿਸ਼ੇਸ਼ ਉਪਰਾਲੇ ਕੀਤੇ ।

ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਨੂੰ ਆਈ ਸੀ ਡੀ ਦੇ ਵੱਖ ਵੱਖ ਟੂਲਜ਼ ਜਿਵੇਂ ਕਿ ਪ੍ਰੋਜੈਕਟਰ, ਲੈਪਟਾਪ, ਐੱਲ ਈ ਡੀ ਆਦਿ ਬਲਜਿੰਦਰ ਸਿੰਘ ਵੱਲੋਂ  ਭਾਈ ਘਨ੍ਹੱਈਆ ਜੀ ਸਿੱਖਿਆ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਭੇਂਟ ਕਰਵਾਏ ਗਏ । 15  ਅਪ੍ਰੈਲ 2021 ਨੂੰ ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾਂ  ਵਿਖੇ ਤਬਾਦਲਾ ਹੋਣ ਤੇ ਬਲਜਿੰਦਰ ਸਿੰਘ ਐਸ ਐਸ ਮਾਸਟਰ ਵੱਲੋਂ ਆਪਣੀਆਂ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੇ ਨਾਲ ਨਾਲ  ਆਕਰਸ਼ਕ ਪੇਂਟ ਤੇ ਆਕਰਸ਼ਕ ਬਾਲਾ ਵਰਕ ਕਰਕੇ ਇਕ ਵੱਖਰਾ ਰੂਪ ਪ੍ਰਦਾਨ ਕੀਤਾ ਗਿਆ।  ਇਸ ਤੋਂ ਇਲਾਵਾ ਬਲਜਿੰਦਰ ਸਿੰਘ ਨੇ ਕੈਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਰਾਜ ਪੁਰਸਕਾਰ ਪ੍ਰਾਪਤ ਕੀਤਾ  ।   ਬਲਜਿੰਦਰ ਸਿੰਘ ਐਸ ਐਸ ਮਾਸਟਰ ਵੱਲੋਂ ਸਿੱਖਿਆ ਵਿਭਾਗ ਵਿੱਚ ਦਿੱਤੀਆਂ ਇਨ੍ਹਾਂ ਬਹੁਮੁੱਲੀਆਂ ਸੇਵਾਵਾਂ ਦੇ ਬਦਲੇ ਸਿੱਖਿਆ ਵਿਭਾਗ ਪੰਜਾਬ  ਉਨ੍ਹਾਂ ਨੂੰ ਅੱਜ ਅਧਿਆਪਕ ਦਿਵਸ ਤੇ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ  ਨਿਵਾਜ  ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4 Indian-origin people, 3 Nepalis killed in NY floods
Next articleਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਰਾਜ ਪੱਧਰੀ ਪ੍ਰਬੰਧਕੀ ਪੁਰਸਕਾਰ ਨਾਲ ਹੋਣਗੇ ਸਨਮਾਨਿਤ