HOME ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ “ਅਸ਼ੋਕਾ ਵਿਜੇੈ ਦਸਮੀ ” ਧੂਮ ਧਾਮ ਨਾਲ ਮਨਾਈ...

ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ “ਅਸ਼ੋਕਾ ਵਿਜੇੈ ਦਸਮੀ ” ਧੂਮ ਧਾਮ ਨਾਲ ਮਨਾਈ ਗਈ

1

 * ਅਸ਼ੋਕ ਸਮਰਾਟ ਨੇ ਬੁੱਧ ਧੰਮ ਦਾ ਸਭ ਤੋਂ ਵੱਧ ਪ੍ਰਚਾਰ ਕੀਤਾ -ਰਾਹੀ *ਬੌਧ ਗਯਾ ਮੁਕਤੀ ਅੰਦੋਲਨ ਲਈ ਸ੍ਰੀ ਲਾਮਾ ਜੀ ਦਾ ਸਾਥ ਦਿਓ-ਸਾਂਪਲਾ

ਜਲੰਧਰ,  (ਸਮਾਜ ਵੀਕਲੀ)  (ਪਰਮਜੀਤ ਜੱਸਲ )-ਅੱਜ ਭਿਖਸ਼ੂ ਸੰਘ, ਪੰਜਾਬ ਬੁੱਧਿਸਟ ਸੁਸਾਇਟੀ (ਰਜਿ)ਪੰਜਾਬ ਅਤੇ ਹੋਰ ਸੰਸਥਾਵਾਂ ਵੱਲੋਂ ਮਿਲ ਕੇ “ਅਸ਼ੋਕਾ ਵਿਜੇ ਦਸਮੀ ” ਅਤੇ ਬੁੱਧ ਧੰਮ ਦੀਕਸ਼ਾ ਦਿਵਸ ਤਕਸ਼ਿਲਾ ਮਹਾਂਬੁੱਧ ਵਿਹਾਰ ,ਕਾਦੀਆਂ ਲੁਧਿਆਣਾ ਵਿਖੇ ਬੜੀ ਸ਼ਰਧਾ ਤੇ ਧੂਮ -ਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਪਾਸਕਾਂ- ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚੇ ਸ਼ਾਮਿਲ ਹੋਏ। ਸਮਾਗਮ ਵਿੱਚ ਮੁੱਖ ਮਹਿਮਾਨ ਸ੍ਰੀ ਰਾਮ ਪਾਲ ਰਾਹੀ ਪ੍ਰਧਾਨ ਫੈਬੋ ਯੂਕੇ ਅਤੇ ਪੰਜਾਬ ਬੁੱਧਿਸਟ ਸੋਸਾਇਟੀ, ਯੂਕੇ ਸਨ। ਭਿਖਸ਼ੂ ਸੰਘ ਵੱਲੋਂ ਪੰਚਸ਼ੀਲ ਅਤੇ ਬੁੱਧ ਵੰਦਨਾ ਕੀਤੀ ਗਈ। ਭਿਖਸ਼ੂ ਪ੍ਰਗਿਆ ਬੋਧੀ ਨੇ ਤਥਾਗਤ ਬੁੱਧ ਦੇ ਸਿਧਾਂਤ ਸਮਾਨਤਾ ,ਸੁਤੰਤਰਤਾ,ਭਾਈਚਾਰਾ, ਨਿਆ ਅਤੇ ਸਿੱਖਿਆਵਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਰਾਟ ਅਸ਼ੋਕ ਨੇ 84000 ਬੌਧ ਸਤੂਪ ਬਣਾਏ, ਜਿਨਾਂ ਵਿੱਚੋਂ ਬੌਧ ਗਯਾ ਮਹਾਬੁੱਧ ਵਿਹਾਰ ਇੱਕ ਹੀ ਬਚਿਆ ਹੈ। ਜਿੱਥੇ ਅੱਜ ਵੀ ਗੈਰ ਬੋਧੀਆਂ ਦਾ ਕਬਜ਼ਾ ਹੈ। ਸਰਕਾਰ ਇਸ ਨੂੰ ਨਿਰੋਲ ਬੋਧੀਆਂ ਨੂੰ ਸੌਂਪੇ। ਮੁੱਖ ਮਹਿਮਾਨ ਸ੍ਰੀ ਰਾਮ ਪਾਲ ਰਾਹੀ ਜੀ ਯੂ.ਕੇ.ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਅਸ਼ੋਕ ਸਮਰਾਟ ਨੇ ਬੁੱਧ ਧੰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਕੰਮ ਕੀਤਾ ਅਤੇ ਜੋ ਖੁਦ ਬੋਧੀ ਰਾਜਾ ਸਨ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਸੇ ਦਿਨ ਭਾਵ 14 ਅਕਤੂਬਰ 1956 ਨੂੰ 5 ਲੱਖ ਲੋਕਾਂ ਦੇ ਨਾਲ ਬੁੱਧ ਧੰਮ ਦੀਕਸ਼ਾ ਗ੍ਰਹਿਣ ਕੀਤੀ ਸੀ। ਪੰਜਾਬ ਬੁੱਧਿਸਟ ਸੋਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਕਿਹਾ ਕਿ ਬਾਬਾ ਸਾਹਿਬ ਭਾਰਤ ਨੂੰ ਬੁੱਧਮਈ ਦੇਸ਼ ਬਣਾਉਣਾ ਚਾਹੁੰਦੇ ਸਨ। ਬੌਧ ਗਯਾ ਮੁਕਤੀ ਅੰਦੋਲਨ ਲਈ ਸਾਨੂੰ ਆਪਣੇ ਸਵਾਰਥ ਅਤੇ ਸੰਸਥਾਵਾਂ ਦੇ ਅਹੁੱਦਿਆਂ ਤੋਂ ਉੱਪਰ ਉੱਠ ਕੇ ,ਇੱਕਮੁੱਠ ਹੋ ਕੇ ਸ੍ਰੀ ਆਕਾਸ਼ ਲਾਮਾ ਜੀ ਨੂੰ ਤਨ ,ਮਨ ਤੇ ਧੰਨ ਨਾਲ ਸਾਥ ਦੇਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਜਿਹੜਾ ਭਿਖਸ਼ੂ ਬੋਧ ਗਯਾ ਮੁਕਤੀ ਅੰਦੋਲਨ ਦਾ ਵਿਰੋਧ ਕਰੇਗਾ ,ਉਸ ਦਾ ਪੰਜਾਬ ਵਿੱਚ ਬਾਈਕਾਟ ਕੀਤਾ ਜਾਵੇਗਾ। ਇਹਨਾਂ ਤੋਂ ਇਲਾਵਾ ਹੋਰ ਵੀ ਬੁਲਾਰਿਆਂ ਨੇ ਬੁੱਧ ਧੰਮ ਬਾਰੇ ਵਿਚਾਰਾਂ ਕੀਤੀਆਂ। ਸਮਾਗਮ ਵਿੱਚ ਚਮਨ ਸਾਂਪਲਾ, ਰਾਮ ਦਾਸ ਗੁਰੂ, ਮਨੋਜ ਕੁਮਾਰ ਐਸ.ਡੀ.ਓ., ਨੈਣਦੀਪ, ਵਿਨੋਦ ਗੌਤਮ ,ਰਾਮ ਨਰਾਇਣ ਬੌਧ ,ਡਾ. ਤ੍ਰੀ ਭਵਨ ,ਨਵਦੀਪ ਚੌਹਾਨ , ਇਨਕਲਾਬ ਸਿੰਘ ,ਆਰ.ਐਸ. ਸਿੱਧੂ ,ਰਣਜੀਵ ਕੁਮਾਰ ,ਅਵਤਾਰ ਸਿੰਘ ਮੈਨੇਜਰ ਤਕਸ਼ਿਲਾ ਸਾਹਿਤ ਕੇਂਦਰ,ਡਾ.ਹਰਭਜਨ ਲਾਲ ਫਗਵਾੜਾ , ਐਡਵੋਕੇਟ ਉਂਕਾਰ ਬਸਰਾ, ਸੁਰਿੰਦਰ ਸਿੰਘ ਬਾਮਸੇਫ, ਸ਼੍ਰੀਮਤੀ ਮੀਨੂੰ ਬੌਧ, ਜਗਦੀਸ਼ ਬੌਧ (ਧੰਮਾਂ ਵੇਵਜ਼) , ਪ੍ਰਿੰਸੀਪਲ ਨਾਹਰ ਸਿੰਘ, ਵਿਜੇ ਮੌਰੀਆ ,ਦੀਪਿਕਾ ਅੰਬੇਡਕਰ , ਸਾਹਿਲ ਅੰਬੇਡਕਰ ਅਤੇ ਹੋਰ ਬਹੁਤ ਸਾਰੇ ਉਪਾਸਕ ਅਤੇ ਉਪਾਸਕਾਵਾਂ ਨੇ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 03/10/2025
Next articleਆਈ. ਟੀ. ਏ. ਵਲੋਂ ਮੈਰਿਟ ‘ਚ ਆਏ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦਾ ਸਨਮਾਨ * ਆਪਣੇ ਲਕਸ਼ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰੋ-ਪ੍ਰਿੰਸੀਪਲ ਜੱਸਲ