(ਸਮਾਜ ਵੀਕਲੀ)
ਪੰਚ ਵਿਕਾਰਾਂ ਦਾ ਸੰਗ ਛੱਡੀਏ ਸਾਂਝ ਬਣਾਈਏ ਨਿਮਰਤਾ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਸਾਂਝ ਕਰੀਏ ਦਇਆ ਜਤ ਸਤ ਨਾਲ।
ਈਰਖਾ ਤੋਂ ਮੁੱਖ ਮੋੜੀਏ , ਛਲ ਕਪਟ ਨਾ ਕਰੀਏ ਹੋਰਨਾਂ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਚੁਗਲੀ ਨਿੰਦਾ ਨਾ ਕਰੀਏ ਮੁੱਖ ਨਾਲ।
ਨਸ਼ਿਆਂ ਤੋਂ ਮੁੱਖ ਮੋੜਕੇ ਸਾਂਝ ਕਰੀਏ ਇਬਾਦਤ ਅੱਲ੍ਹਾ ਦੀ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਸਾਂਝ ਪਾਈਏ ਦਿਲੋਂ ਮਿੱਠੇ ਬੋਲਾਂ ਨਾਲ।
ਕਾਮ ਵਾਸ਼ਨਾ ਨਿਵਾਰੀਐ ਲੋਭ ਲਾਲਚ ਕ੍ਰੋਧ ਨਾ ਰੱਖੀਏ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਸਾਂਝ ਰੱਖੀਏ ਨਾ ਹਉਮੈ ਹੰਕਾਰ ਨਾਲ।
ਝੂਠ ਦਾ ਪੱਲਾ ਛੱਡ , ਧੋਖਾ ਠੱਗੀ ਫਰੇਬ ਨਾ ਕਰੀਏ ਕਿਸੇ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਜੇ ਦਿਲੋਂ ਤੋੜੀਏ ਸਾਂਝ ਵਿਕਾਰਾਂ ਨਾਲ।
ਦਿਲ ਵਿੱਚ ਖੰਜਰ ਛੁਰੀਆਂ ਰੱਖ, ਨਾ ਠੱਗੀਏ ਮਿੱਠੇ ਬੋਲਾਂ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਕਹਿਣੀ ਤੇ ਕਰਣੀ ਗੁਣ ਰੱਖੀਏ ਨਾਲ।
ਭਰੂਣ ਹੱਤਿਆ ਤੋਂ ਬਚ ਰਹੀਏ ਸਾਂਝ ਰੱਖੀਏ ਰਿਸ਼ਤਿਆਂ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਮੋਹ ਪਾਈਏ ਕੁਦਰਤ ਕਾਦਿਰ ਨਾਲ।
ਜੁਲਮ ਨਾ ਕਿਸੇ ਤੇ ਢਾਹੀਏ ਸਾਂਝ ਰੱਖੀਏ ਅੱਲ੍ਹਾ ਦੇ ਭਾਣੇ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਸਾਂਝ ਪਾਈਏ ਸਬਰ ਸੰਤੋਖ ਦੇ ਨਾਲ।
ਬਾਹਰ ਦੀ ਭਟਕਣਾ ਤਿਆਗ ਕੇ ਤਸਬੀ ਫੇਰੀਏ ਹਿਰਦੈ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਜਾਤ ਪਾਤ ਦੁਬਿਧਾ ਨਾ ਰੱਖੀਏ ਨਾਲ।
ਇਕਬਾਲ ਅੱਲ੍ਹਾ ਦੇ ਗੁਣ ਗਾਉਂਦੇ ਰਹੀਏ ਪਾਕ ਹਿਰਦੈ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਤਸਬੀ ਫੇਰੀਏ ਸੁਰਤਿ ਸ਼ਬਦ ਨਾਲ।
ਇਕਬਾਲ ਅੱਲ੍ਹਾ ਦੀ ਕਰ ਬੰਦਗੀ ਤਨ ਮਨ ਸੁਰਤਿ ਦੇ ਨਾਲ।
ਤਸਬੀ ਖੁਦਾ ਕਰੇ ਮੰਜ਼ੂਰ ਬੂੰਦ ਮਿਲ ਜਾਣੀ ਸਮੁੰਦਰ ਦੇ ਨਾਲ।
ਇਕਬਾਲ ਸਿੰਘ ਪੁੜੈਣ
8872897500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly