ਹਰ ਸਾਲ 2500 ਡਾਕਟਰ ਤਿਆਰ ਕਰਨ ਦਾ ਟੀਚਾ: ਖੱਟਰ

ਪੰਚਕੂਲਾ (ਸਮਾਜ ਵੀਕਲੀ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡਾਕਟਰਾਂ ਦੇ ਸਨਮਾਨ ਸਮਾਗਮ ਵਿੱਚ ਕਿਹਾ ਕਿ ਹਰਿਆਣਾ ਵਿੱਚ ਹਰ ਸਾਲ 2500 ਡਾਕਟਰ ਤਿਆਰ ਕੀਤੇ ਜਾਣਗੇ। ਇਸ ਲਈ ਐੱਮਬੀਬੀਐੱਸ ਸੀਟਾਂ 1685 ਕਰ ਦਿੱਤੀਆਂ ਹਨ, ਜਿਹੜੀਆਂ ਕਿ ਸਾਲ 2014 ਵਿੱਚ 700 ਸਨ। ਪੰਚਕੂਲਾ ਦੇ ਸੈਕਟਰ-5 ਸਥਿਤ ਇੰਦਰ ਧਨੁਸ਼ ਆਡੀਟੋਰੀਅਮ ਵਿੱਚ ਕੀਤੇ ਸਮਾਗਮ ਦੌਰਾਨ ਮੁੱਖ ਮੰਤਰੀ ਨੇ 90 ਡਾਕਟਰਾਂ ਨੂੰ ਸਨਮਾਨਿਤ ਕੀਤਾ। ਇਹ ਉਹ ਡਾਕਟਰ ਸਨ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਸੀ। ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਸਿਰਸਾ ਦਾ 92 ਸਾਲਾਂ ਦਾ ਡਾਕਟਰ ਆਰ.ਐੱਸ. ਸਾਂਗਵਾਨ ਵੀ ਸ਼ਾਮਲ ਸੀ। ਸ੍ਰੀ ਖੱਟਰ ਕਿਹਾ ਕਿ ਡਾਕਟਰ ਨੂੰ ਮਰੀਜ਼ ਭਗਵਾਨ ਦੀ ਤਰ੍ਹਾਂ ਮੰਨਦਾ ਹੈ ਅਤੇ ਮਰੀਜ਼ ਨੇ ਸਾਰਾ ਕੁਝ ਰੱਬ ਤੇ ਡਾਕਟਰ ਉੱਤੇ ਛੱਡਿਆ ਹੁੰਦਾ ਹੈ।

ਇਸ ਲਈ ਡਾਕਟਰਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਐੱਮਬੀਬੀਐੱਸ ਦੀਆਂ ਸੀਟਾਂ ਵਧਾਉਣ ਨਾਲ ਹਰਿਆਣਾ ਨੂੰ ਹੋਰ ਵਧੇਰੇ ਡਾਕਟਰ ਮਿਲਣਗੇ। ਮੁੱਖ ਮੰਤਰੀ ਨੇ ਇਨ੍ਹਾਂ ਡਾਕਟਰਾਂ ਨੂੰ ‘ਬਟ ਬ੍ਰਿਕਸ਼’ ਦੇ ਨਾਂ ਨਾਲ ਸਨਮਾਨਿਤ ਕੀਤਾ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਡਾਕਟਰਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਅਤੇ ਉਹ ਹਾਲੇ ਵੀ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹਰਿਆਣਾ ਵਿੱਚ 2.83 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ ਅਤੇ 22 ਜ਼ਿਲ੍ਹਿਆਂ ਵਿੱਚ ਆਰਟੀਪੀਸੀਆਰ ਲੈਬਾਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ, ਹਰਿਆਣਾ ਮੈਡੀਕਲ ਕੌਂਸਲ ਦੇ ਰਜਿਸਟਰਾਰ ਡਾਕਟਰ ਸੰਦੀਪ ਛਾਬੜਾ ਅਤੇ ਡਾਕਟਰ ਵੇਦ ਬੈਨੀਪਾਲ, ਹਰਿਆਣਾ ਸਿਹਤ ਵਿਭਾਗ ਦੀ ਡਾਇਰੈਕਟਰ ਜਨਰਲ ਵੀਨਾ ਸਿੰਘ ਨੇ ਵੀ ਸੰਬੋਧਨ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਅਕਾਲੀ ਦਲ ਨੇ ਚਾਰ ਹੋਰ ਉਮੀਦਵਾਰ ਐਲਾਨੇ
Next articleਸਰਦ ਰੁੱਤ ਸੈਸ਼ਨ ਸ਼ੁਰੂ ਹੁੰਦੇ ਹੀ ਹੰਗਾਮਾ; ਸਦਨ ਦੀ ਕਾਰਵਾਈ 12 ਵਜੇ ਤਕ ਮੁਅੱਤਲ ਕੀਤੀ