ਤਰਨ ਸਿਆਂ…

(ਸਮਾਜ ਵੀਕਲੀ)

ਪਰਿਵਾਰ ਦਾ ਮੈਂਬਰ ਤੂੰ ਜਿਹੋ ਜਿਹਾ ਵੀ ਸੀ,
ਅਸੀਂ ਖੁਸ਼ ਸਾਂ ਤੇਰੀ ਨਬਜ਼ ਚੱਲ ਰਹੀ ਸੀ।

ਵਾਰਤਾਲਾਪ ਤੋਂ ਬਿਨਾਂ ਹੋ ਵਾਰਤਾ ਰਹੀ ਸੀ,
ਸਾਡੀ ਮੋਹ ਦੀ ਫ਼ਸਲ ਫਲ-ਫੁੱਲ ਰਹੀ ਸੀ।

ਦੁੱਖ ਸੁੱਖ ਸਹਿਜੇ ਹੀ ਚਿਹਰੇ ਤੋਂ ਪੜ੍ਹ ਲੈਂਦੇ ਸੀ,
ਸਾਡੇ ਲਈ ਮੁਹੱਬਤ ਦੀ ਜੋਤ ਬਲ ਰਹੀ ਸੀ।

ਜ਼ੁਬਾਨ ਸਾਂਝੀ ਦਾ ਸਿਲਸਿਲਾ ਵੀ ਅਨੋਖਾ ਸੀ,
ਫੁਟਾਲੀ ਸ਼ੁਰੂ ਹੋ ਸੋਹਣੀ ਤਰਕਾਲ ਢਲ ਰਹੀ ਸੀ।

ਲਿੱਪੀ ਬਿਨਾ ਨੈਣਾਂ ਦੀ ਭਾਸ਼ਾ ਹੁਣ ਸਿੱਖ ਲਈ ਸੀ,
ਕਲਮ, ਸਿਆਹੀ, ਸ਼ਬਦ ਬਿਨਾਂ ਹੋ ਗੱਲ ਰਹੀ ਸੀ।

ਉਦਾਸ ਏ ਅੱਜ ਘਰ ਦਾ ਹਰ ਜੀ, ਹਰ ਸ਼ੈਅ…
ਤੇਰੇ ਹੁੰਦਿਆਂ ਕੁਦਰਤ ਹਮੇਸ਼ਾ ਸਾਡੇ ਵੱਲ ਰਹੀ ਸੀ।

ਨੋਟ :- ਸ਼ਰਧਾਂਜਲੀ ਸਮਾਗਮ ਅਤੇ ਸਰਬੱਤ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਮਿਤੀ 30 ਅਗਸਤ 2024 ਦਿਨ ਸ਼ੁੱਕਰਵਾਰ ਨੂੰ ॥

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

Previous articleਵਿਦੇਸ਼ ਜਾਣ ਦੀ ਇੱਛਾ ‘ਚ ਜਾਨ ਗੁਆਉਣੀ: ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਡੁੱਬਣ ਕਾਰਨ 13 ਦੀ ਮੌਤ, 14 ਲਾਪਤਾ
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ “ਸੋਚਾਂ ਦੀ ਪਰਵਾਜ਼” ਦਾ ਹੋਇਆ ਲੋਕ ਅਰਪਣ ਸਮਾਗਮ