(ਸਮਾਜ ਵੀਕਲੀ)
ਉਹ ਸ਼ਬਦ, ਸ਼ਬਦ ਜੁੱਟ ਜਾਂ ਕੋਈ ਛੋਟਾ ਜਿਹਾ ਵਾਕ ਜਿਹੜਾ ਗੱਲਬਾਤ ਦੇ ਦਰਮਿਆਨ ਅਕਸਰ ਹੀ ਮੇਰੇ, ਤੁਹਾਡੇ,ਇਹਦੇ,ਉਹਦੇ ਮੂੰਹ ਵਿੱਚੋਂ ਨਿੱਕਲ਼ਦਾ ਹੈ •• ਤਕੀਆ ਕ਼ਲਾਮ •• ਆਖਿਆ ਜਾਂਦਾ ਹੈ।
ਇਹ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਬੰਦਾ ਆਪਣੀ ਗੱਲ ਕਹਿੰਦੇ ਹੋਏ, ਬਿਨਾ ਲੋੜ ਦੇ ਵੀ ਵਾਰ ਵਾਰ ਬੋਲਦਾ ਹੈ। ਇਹ ਲਫ਼ਜ਼ ਏਨੇ ਮੂੰਹ ਚੜ੍ਹੇ ਹੁੰਦੇ ਹਨ ਕਿ ਅਪਣੇ ਆਪ ਹੀ ਬੰਦੇ ਦੇ ਮੂੰਹ ਵਿੱਚੋਂ ਨਿੱਕਲ਼ ਜਾਂਦੇ ਹਨ ਤੇ ਉਸਨੂੰ ਪਤਾ ਵੀ ਨਹੀਂ ਲੱਗਦਾ।
ਜੇ ਉਦਾਹਰਣ ਦੇਵਾਂ ਤਾਂ ਮੇਰੇ ਕੋਲ਼ ਸਭ ਤੋਂ ਵਧੀਆ ਉਦਾਹਰਣ ਮੇਰੀ ‘ਨਾਲ਼ ਦੀ’ ਦਾ ਹੀ ਹੈ। ਆਪਣੀ ਗੱਲ ਕਹਿੰਦਿਆਂ ਹੋਇਆਂ ਉਹ ਗੱਲ ਦੇ ਵਜ਼ਨ ਦੀ ਤਈਦ ਕਰਵਾਉਣ ਲਈ ਹਰ ਦੋ-ਚਾਰ ਫ਼ਿਕਰਿਆਂ ਤੋਂ ਬਾਅਦ ਕਹਿ ਦੇਊਗੀ •• ” ਹੈ •• ਨਾ •• ! “
ਤੇ ਮਜਬੂਰਨ ਮੈਨੂੰ ਕਹਿਣਾ ਪੈਂਦਾ ਹੈ •• ” ਹਾਂ •• ! “
ਸਾਡੇ ਤਕੀਆ ਕ਼ਲਾਮ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ।
ਆਓ ! ਅੱਜ ਇਹ ਆਪੋ ਆਪਣੇ ਤਕੀਆ ਕ਼ਲਾਮਾਂ ਦੀ ਨਵੀਂ ਜਾਣਕਾਰੀ ਇੱਕ ਦੂਜੇ ਨਾਲ਼ ਸਾਂਝੀ ਕਰੀਏ ਤੇ ਆਪਣੀ ਸਾਹਿਤਕ ਜਿਗਿਆਸਾ ਨੂੰ ਦਾਣਾ ਪਾਣੀ ਛਕਾਈਏ। ਕਈਆਂ ਦੇ ਤਾਂ ਤਕੀਆ ਕ਼ਲਾਮ ਬੜੇ ਹਾਸਰਸ ਭਰੇ ਹੁੰਦੇ ਹਨ, ਜਿਵੇਂ ਪਤਾ ਨਹੀਂ ( ਨਾਂ ਯਾਦ ਨਹੀਂ) ਕਿਹੜੇ ਟੀ ਵੀ ਸੀਰੀਅਲ ਵਿੱਚ ਇੱਕ ਤੀਵੀਂ ਗੱਲ ਗੱਲ ਤੇ ਕਹਿੰਦੀ ਹੈ •• ” ਦੇਵਾ ਰੇ ਦੇਵਾ •• !!”
ਕਈਆਂ ਨੂੰ ਗੱਲਬਾਤ ਵਿੱਚ ਗਾਲ਼ਾਂ ਕੱਢਣ ਦੀ ਬੜੀ ਆਦਤ ਹੁੰਦੀ ਹੈ। ਉਹਨਾਂ ਦਾ ਕੋਈ ਵਾਕ •• ” ਭੈਂਚੋ •• ਜਾਂ •• ਸਾਲ਼ਾ ” ਕਹੇ ਬਿਨਾ ਪੂਰਾ ਨਹੀਂ ਹੁੰਦਾ ।
ਤੁਹਾਡੀ ਜ਼ਿੰਦਗੀ ਵਿੱਚ ਵੀ ਅਜਿਹੇ ਲੋਕ ਜਰੂਰ ਆਏ ਹੋਣਗੇ ਜਿਨ੍ਹਾਂ ਵੱਲੋਂ ਵਰਤੇ ਜਾਂਦੇ ” ਤਕੀਆ ਕ਼ਲਾਮਾਂ” ਨੇ ਤੁਹਾਡਾ ਧਿਆਨ ਖਿੱਚਿਆ ਹੋਵੇਗਾ। ਆਓ ਇਸ ਰੋਚਕਤਾ ਭਰਪੂਰ ਜਾਣਕਾਰੀ ਵਾਲੀ ਅਤੇ ਹਾਸਰਸ ਵਾਲ਼ੀ ਖੇਡ ਵਿੱਚ ਹਿੱਸਾ ਲਈਏ ਤੇ ਸਾਂਝੇ ਕਰੀਏ •• ਆਪੋ ਆਪਣੇ ਤਕੀਆ ਕ਼ਲਾਮ
ਆਪਣੇ ” ਪਨੌਤੀ ” ਦਾ ਤਕੀਆ ਕ਼ਲਾਮ ਹੈ •• ” ਭਾਈਓ ਔਰ ਬਹਿਨੋ ••!!” •• ” ਮਿੱਤਰੋ •• !!!” •• ਆਦਿਕ …..।
ਸ਼ਿੰਦਾ ਬਾਈ –
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly