(ਸਮਾਜ ਵੀਕਲੀ)
ਜੇਠ ਹਾੜ
ਫਿਰ ਹਾੜ ਨੇ ਕੀਤੀ ਸ਼ੁਰੂਆਤ ਸਖੀਓ
ਤਪਦੀ ਧਰਤੀ ਤੇ ਤਪਿਆ ਅਸਮਾਨ ਨੀਂ
ਪਾਵੈ ਨਾ ਕੋਈ ਠੰਡੀ ਮਿੱਠੀ ਬਾਤ ਸਖੀਓ
ਹਰ ਪਾਸੇ ਦੇਖੋ ਉਜਾੜ ਜਿਹੀ ਪਸਰੀ
ਸੁੰਝਾ ਸੁੰਝਾ ਲੱਗੇ ਸਾਰਾ ਚਾਰ ਚੁਫੇਰਾ
ਨਾ ਕੋਈ ਪੰਛੀ ਤੇ ਨਾ ਕੋਈ ਜਾਨਵਰ
ਸੂਰਜ ਦੀ ਰੋਸ਼ਨੀ ਚ ਹੈ ਘੁੱਪ ਹਨੇਰਾ
ਪਸ਼ੂ ਪੰਛੀਆਂ ਦੇ ਕਿੱਥੇ ਹਨ ਰੈਣ ਬਸੇਰੇ
ਕਦੇ ਕਿਸੇ ਸੋਚਿਆ ਵੀ ਨਹੀਂ ਹੋਣਾ
ਵੱਢ ਦਿੱਤੇ ਰੁੱਖ ਤੇ ਪੱਕੇ ਘਰ ਬਣਾ ਕੇ
ਸੋਚੋ ਓਹਨਾ ਘਰ ਕਿੱਥੇ ਹੈ ਬਣਾਉਣਾ
ਹਰ ਮੌਸਮ ਦਾ ਆਨੰਦ ਜੇ ਮਾਨਣਾ
ਕੁਦਰਤ ਨਾਲ ਪਿਆਰ ਤੁਸੀਂ ਪਾਓ ਜੀ
ਬੋਹੜ,ਪਿੱਪਲ,ਟਾਹਲੀਆਂ, ਤ੍ਰੇਕਾਂ,
ਸੁੱਖ ਵਾਲੇ ਬੂਟੇ ਘਰ ਵਿਚ ਲਗਾਓ ਜੀ
ਨਾ ਰਿਹਾ ਜੇਠ ਨਾ ਹਾੜ ਨੇ ਹੈ ਰਹਿਣਾ
ਕਿਓਂ ਦਿਲਾਂ ਚ ਏਨੀ ਤਪਸ਼ ਲਗਾਈ
ਆਂਢ ਗੁਆਂਢ ਵਿੱਚ ਪਿਆਰ ਨਾਲ ਰਹਿਣਾ
ਇਹੀ ਹੈ ਗਰਮੀ ਦੀ ਅਸਲ ਦਵਾਈ
ਸਾਂਝੇ ਥਾਵਾਂ ਉਪਰ ਰੁੱਖ ਲਗਾ ਕੇ
ਪੁੰਨ ਧਰਮ ਪਿਆਰ ਕਮਾ ਲੈਣਾ ਜੀ
ਉਸ ਜਗ੍ਹਾ ਜਦੋਂ ਬੈਠ ਕੇ ਚਾਰ ਸਰੀਰ
ਨਾਮ *ਰਮਨ* ਚੰਗੇ ਇਨਸਾਨਾਂ ਦਾ ਲੈਣਾ ਜੀ
ਰਮਨਦੀਪ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly