ਟੂਟੀਆਂ ਵਿੱਚ ਗੰਦਾ ਪਾਣੀ ਆਉਣ ਕਾਰਣ ਪੂੱਡਾ ਨਿਵਾਸੀਆਂ ਵਿੱਚ ਭਾਰੀ ਰੋਸ, ਵਿਭਾਗ ਕੁੰਭਕਰਨੀ ਨੀਂਦ ਸੁੱਤਾ, ਸੀਵਰੇਜ ਦਾ ਵੀ ਬੁਰਾ ਹਾਲ

ਕਪੂਰਥਲਾ/ ਸੁਲਤਾਨਪੁਰ ਲੋਧੀ,(ਸਮਾਜ ਵੀਕਲੀ) ( ਕੌੜਾ) – ਸੀਵਰੇਜ, ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧਾਂ ਨੂੰ ਲੈਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ  ਬੇਬੇ ਨਾਨਕੀ ਅਰਬਨ ਅਸਟੇਟ ਪੁੱਡਾ ਕਲੋਨੀ ਵਿੱਚ  ਸਵੇਰ ਤੋਂ ਹੀ ਟੂਟੀਆਂ ਵਿੱਚ ਗੰਦਾ ਪਾਣੀ ਆਉਣ ਕਾਰਨ ਸਥਾਨਕ ਨਿਵਾਸੀਆਂ ਵਿੱਚ ਹਾਹਾਕਾਰ ਮੱਚੀ ਰਹੀ ਅਤੇ ਲੋਕ ਸਾਰਾ ਦਿਨ ਸਾਫ਼ ਪਾਣੀ ਨੂੰ ਤਰਸਦੇ ਰਹੇ। ਟੂਟੀਆਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਦੀਆਂ ਤਸਵੀਰਾਂ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ  ਖੂਬ ਵਾਇਰਲ ਹੁੰਦੀਆਂ ਰਹੀਆਂ। ਸਵੇਰੇ ਤੋਂ ਹੀ ਜਦੋਂ ਪੁੱਡਾ ਕਲੋਨੀ ਅੰਦਰ ਗੰਦਾ ਪਾਣੀ ਆਉਣ ਦੀਆਂ ਖਬਰਾਂ  ਸਥਾਨਕ ਨਿਵਾਸੀਆਂ ਤੱਕ ਪੁੱਜੀਆਂ ਤਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਖੋਲ੍ਹ ਦਿੱਤੀਆਂ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋ ਗਿਆ। ਜ਼ੋ ਕਾਲੋਨੀ ਦੀਆਂ ਸੜਕਾਂ ਤੇ ਛੱਪੜ ਦਾ ਰੂਪ ਧਾਰ ਗਿਆ। ਕਿਉਂਕਿ ਕਾਲੋਨੀ ਵਿੱਚ ਸੀਵਰੇਜ ਦਾ ਪਹਿਲਾ ਹੀ ਬਹੁਤ ਮਾੜਾ ਹਾਲ ਹੈ । ਪੁੱਡਾ ਵਰਗੀ ਕਲੋਨੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਕਾਰਨ ਲੋਕ ਡਰ ਅਤੇ ਸਹਿਮ ਵਿਚ ਹਨ ਅਤੇ ਅੱਜ ਉਹਨਾਂ ਪੀਣ ਵਾਸਤੇ ਬੋਤਲ ਬੰਦ ਪਾਣੀ ਵੱਡੀ ਗਿਣਤੀ ਵਿਚ ਖਰੀਦ ਕੇ ਘਰਾਂ ਵਿੱਚ ਸਟੋਰ ਕਰ ਲਿਆ। ਸਥਾਨਕ ਲੋਕਾਂ ਨੇ ਸ਼ੱਕ ਜਾਹਿਰ ਕਰਦੇ ਹੋਏ ਦੱਸਿਆ ਕਿ ਟੂਟੀਆਂ ਵਿੱਚ ਗੰਦਾ ਪਾਣੀ ਆਉਣ ਦੀ ਵਜ੍ਹਾ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਾਂ ਦੀ ਲੀਕੇਜ ਹੋ ਜਾਣ ਕਾਰਨ ਹੋਇਆ ਹੈ।
ਕਾਲੋਨੀ ਨਿਵਾਸੀਆਂ ਸੁਖਪਾਲਬੀਰ ਸਿੰਘ ਝੰਡੂਵਾਲ, ਸਾਹਿਲਪੀ੍ਤ ਸਿੰਘ ਨੰਢਾ, ਕੁਲਵਿੰਦਰ ਜੀਤ ਸਿੰਘ ਮੋਮੀ, ਕੁਲਬੀਰ ਸਿੰਘ ਮਿੰਟੂ ਨੇ ਦੱਸਿਆ ਠੇਕੇਦਾਰ  ਦੇ ਵਰਕਰਾਂ ਵੱਲੋਂ ਅਣਜਾਣਪੁਣੇ ਵਿੱਚ ਇੱਕ ਖੱਡਾ ਪੁਟਿਆ ਗਿਆ। ਜਿਥੇ ਪਾਇਪਾਂ ਨੂੰ ਸਮੇਂ ਸਿਰ ਜੋੜਿਆ ਨਹੀਂ ਗਿਆ। ਜਿਸ ਕਾਰਨ ਗੰਦਾ ਪਾਣੀ ਵਾਟਰ ਸਪਲਾਈ ਵਿੱਚ ਰਲ਼ ਗਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕਲੋਨੀ ਵਿੱਚ ਸਾਫ ਪਾਣੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਪੱਕੇ ਹੱਲ ਕੀਤੇ ਜਾਣ।
ਜਿਕਰਯੋਗ ਹੈ ਕਿ ਪਵਿੱਤਰ ਸ਼ਹਿਰ ਦੀ ਪੁੱਡਾ ਕਲੋਨੀ ਸਮਸਿਆਵਾਂ ਦੇ ਕਾਰਨ ਸ਼ੁਰੂਆਤੀ ਦੌਰ ਤੋਂ ਹੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਚਲੀ ਆ ਰਹੀ ਹੈ। ਲੱਗਭਗ ਦੋ ਦਹਾਕਿਆਂ ਦੇ ਬੀਤ ਜਾਣ ਦੇ ਬਾਵਜੂਦ ਸੰਬਧਤ ਪ੍ਰਸ਼ਾਸਨ ਅੱਜ ਤੱਕ ਨਾਂ ਤਾ ਸੀਵਰ ਦੀ ਸੱਮਸਿਆ ਦੇ ਸਥਾਈ ਹੱਲ ਵਾਸਤੇ ਟ੍ਰੀਟਮੈਂਟ ਪਲਾਂਟ ਚਾਲੂ ਕਰ ਸਕਿਆ ਤੇ ਨਾ ਹੀ ਪੰਪਪਿੰਗ ਸਟੇਸ਼ਨ ਨੂੰ। ਮੌਜੂਦਾ ਹਲਾਤਾਂ ਵਿੱਚ ਸੀਵਰ ਦੀ ਸਫਾਈ ਲਈ ਟੈਂਕਰਾਂ ਦੀ ਵਰਤੋਂ ਹੋ ਰਹੀ ਹੈ ਅਤੇ ਅਨੇਕਾਂ ਵਾਰ ਤਾਂ ਅੱਗੇ ਜਾਮ ਲੱਗਣ ਕਾਰਨ ਫਲੱਸ਼ਾਂ ਦਾ ਪਾਣੀ ਤੱਕ ਘਰਾਂ ਅੰਦਰੋ ਓਵਰ ਫਲੋ ਹੋ ਕੇ ਕਮਰਿਆਂ ਵਿੱਚ ਭਰ ਚੁੱਕਾ ਹੈ। ਅਜਿਹੇ ਹਾਲਾਤਾਂ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਘਰਾਂ ਦਾ ਨਿਰਮਾਣ ਕਰ ਚੁੱਕੇ ਲੌਕਾ ਦਾ ਕਹਿਣਾ ਹੈ ਇੰਝ ਜਾਪਦਾ ਹੈ ਕਿ ਜਿਵੇਂ ਉਹ ਨਰਕ ਵਿੱਚ ਆ ਗਏ ਹੋਣ।
ਉਧਰ ਇਸ ਬਾਰੇ ਜੇ ਈ ਪਲਵਿੰਦਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਵਾਟਰ ਸਪਲਾਈ ਵਾਲਾ ਪਾਇਪ ਬਲਾਕ ਹੋਣ ਕਾਰਨ ਸਮੱਸਿਆ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਪਾਇਪ ਨੂੰ ਠੀਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸਾਫ਼ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ
ਜਦੋਂ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੱਲ੍ਹ ਨੂੰ ਮੌਕੇ ਤੇ ਜਾ ਕੇ ਸਾਰੀ ਸਥਿਤੀ ਨੂੰ ਜਾਣਨਗੇ। ਲਾਪਰਵਾਹੀ ਕਰਨ ਵਾਲੇ ਸੰਬੰਧਿਤ ਠੇਕੇਦਾਰ ਨੂੰ ਇਸ ਸਬੰਧੀ ਪੁੱਛਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਯਾਦ ਸਤਾਉਂਦੀ ਆ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ