(ਸਮਾਜ ਵੀਕਲੀ)
ਆਪਣੇ ਪੁੱਤ ਨੂੰ ਬਦੇਸ਼ ਭੇਜ ਕੇ
ਮਾਂ-ਪਿਉ ਘਰ ਕੱਲੇ ਬੈਠੇ ਹੋਏ ਨੇ।
ਅੱਗ ਨਾੜ ਨੂੰ ਲਾਈ ਹੋਈ ਏ,
ਆਪਣੇ ਮਿੱਤਰ ਜੀਵਾਂ ਨੂੰ ਮਾਰ ਕੇ ਵੀ
ਬੰਦੇ ਦੀ ਤਸੱਲੀ ਨਹੀਂ ਹੋਈ ਏ।
ਧੁੱਪ ਨਾ’ ਸੜਕ ਦੀ ਲੁੱਕ ਪਿਘਲ ਰਹੀ,
ਕੰਮ ਖਰਾਬ ਹੋਣ ਪਿੱਛੋਂ ਚੇਤੇ ਆਵੇ
ਗੱਲ ਸਿਆਣਿਆਂ ਦੀ ਕਹੀ।
ਰੋਜ਼ ਕੀਮਤ ਸੋਨੇ ਦੀ ਵਧੀ ਜਾਵੇ,
ਇਸ ਦੇ ਗਹਿਣੇ ਬਣਾ ਕੇ
ਕੋਈ ਕਿੱਦਾਂ ਆਪਣੀ ਧੀ ਦੇ ਪਾਵੇ।
ਰਸੋਈ ਗੈਸ ਦਾ ਸਿਲੰਡਰ ਮਹਿੰਗਾ ਹੋਇਆ ਏ,
ਪਤਨੀ ਮੰਗੇ ਭਰਿਆ ਗੈਸ ਸਿਲੰਡਰ
ਪਤੀ ਦੇ ਚਿਹਰੇ ਦਾ ਰੰਗ ਉੱਡਿਆ ਏ।
ਮੰਨਿਆ ਕਿ ਜ਼ਿੰਦਗੀ ਹੈ ਚਾਰ ਦਿਨ ਦੀ,
ਪਰ ਬਿਨਾਂ ਧਨ,ਦੌਲਤ ਤੋਂ ਯਾਰੋ
ਇਹ ਲੱਗਦੀ ਹੈ ਹਜ਼ਾਰ ਦਿਨ ਦੀ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554



