ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਹਦੂਦ ਅੰਦਰ 16 ਨਵੰਬਰ ਨੂੰ ਬਾਬਾ ਸਿੱਧ ਚੰਨੋ ਜੀ ਦੇ ਕਰਵਾਏ ਜਾਣ ਵਾਲੇ ਦਹਾਜੇ ਨੂੰ ਲੈ ਕੇ ਗੁਰੂ ਘਰ ਪ੍ਰਬੰਧਕ ਕਮੇਟੀ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਬਾਬਾ ਸਿੱਧ ਚੰਨੋ ਕਮੇਟੀ ਵਿਚਕਾਰ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂ ਘਰ ਕਮੇਟੀ ਦਾ ਕਹਿਣਾ ਹੈ ਕਿ ਬਾਬਾ ਸਿੱਧ ਚੰਨੋ ਜੀ ਦਾ ਮੰਦਰ ਗੁਰੂ ਘਰ ਦੇ ਦੂਜੇ ਪਾਸੇ ਹੈ । ਇਸ ਲਈ ਦਹਿਜਾ (ਸਾਲ) ਉਸੇ ਥਾਂ ‘ਤੇ ਹੀ ਕਰਵਾਇਆ ਜਾਵੇ । ਜਿੱਥੇ ਬਾਬਾ ਸਿੱਧ ਚੰਨੋ ਕਮੇਟੀ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਹੀ ਪੂਰਾ ਫੈਸਲਾ ਲੈਣਗੇ, ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਮਾਹੌਲ ਖਰਾਬ ਨਹੀਂ ਹੋਣ ਦੇਣਗੇ । ਇਸ ਸਬੰਧੀ ਐਤਵਾਰ ਨੂੰ ਗੁਰੂ ਘਰ ਪ੍ਰਬੰਧਕ ਕਮੇਟੀ ਸ਼੍ਰੀ ਖੁਰਾਲਗੜ੍ਹ ਸਾਹਿਬ, ਸ਼੍ਰੀ ਗੁਰੂ ਰਵਿਦਾਸ ਸਭਾ, ਡਾ. ਬੀ.ਆਰ.ਅੰਬੇਦਕਰ ਸਭਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ । ਜਿਸ ਤੋਂ ਬਾਅਦ ਬਾਬਾ ਕੇਵਲ ਸਿੰਘ ਪ੍ਰਧਾਨ ਅਤੇ 1 ਬਾਬਾ ਲਖਵੀਰ ਸਿੰਘ ਪ੍ਰਧਾਨ ਤਰਨਾ ਦਲ ਮਿਸਲ ਸ਼ਹੀਦਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕਿਹਾ ਕਿ ਬਾਬਾ ਸਿੰਧ ਚੰਨੋ ਦੇ ਦਰਬਾਰ ਵਿੱਚ ਅਸ਼ਲੀਲ ਡਾਂਸ, ਅਸ਼ਲੀਲ ਚੁਟਕਲੇ ਅਤੇ ਅਸ਼ਲੀਲ ਭਾਸ਼ਾ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਦੀ ਹੈ। ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਵੇਰੇ-ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਵਾਜ਼ ਗੂੰਜਦੀ ਹੈ। ਜਦੋਂ ਕਿ ਬਾਬਾ ਸਿੱਧ ਚੰਨੋ ਦਾ ਮੰਦਰ ਮੰਦਰ ਤੋਂ ਕੁਝ ਦੂਰੀ ‘ਤੇ ਬਣਿਆ ਹੋਇਆ ਹੈ, ਸਿੱਧ ਚੰਨੋ ਕਮੇਟੀ ਜਾਣਬੁੱਝ ਕੇ ਗੁਰੂ ਘਰ ਦੀ ਬੇਅਦਬੀ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਬਾਬਾ ਸਿੱਧ ਚੰਨੋ ਕਮੇਟੀ ਦੇ ਪ੍ਰਧਾਨ ਬੰਸੀ ਲਾਲ ਅਤੇ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਦੀ ਸਲਾਹ ਤੋਂ ਬਾਅਦ ਹੀ ਸਾਰਾ ਫੈਸਲਾ ਲੈਣਗੇ, ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਹਲਕੇ ਦੇ ਵਿਧਾਇਕ ਸਮੇਤ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਜਾਣਕਾਰੀ ਦੇ ਦਿੱਤੀ ਹੈ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ, ਮੱਖਣ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਸੁਰਿੰਦਰ ਸਿੰਘ, ਚੌਧਰੀ ਜੀਤ ਸਿੰਘ, ਹਰਭਜਨ ਸਿੰਘ, ਬਲਜੀਤ ਸਿੰਘ, ਬਾਬਾ ਲਖਵੀਰ ਸਿੰਘ, ਤਰਨਾ ਦਲ ਮਿਸਲ ਦੇ ਮੁੱਖ ਜਥੇਦਾਰ ਸ਼ਹੀਦ ਪ੍ਰਭਜੋਤ ਸਿੰਘ ਅਤੇ ਸ. ਕੁਲਵੰਤ ਸਿੰਘ ਭੂੰਨੋ ਤੇ ਭਰੀ ਗਿਣਤੀ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਮ ਲੇਵਾ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly