ਟਾਂਡਾ ਦੇ ਨੌਜਵਾਨ ਦੀ ਜਪਾਨ ’ਚ ਮੌਤ: ਦੇਹ ਭਾਰਤ ਲਿਆਉਣ ਲਈ ਮਾਨ ਤੇ ਮੋਦੀ ਨੂੰ ਅਪੀਲ

ਟਾਂਡਾ (ਸਮਾਜ ਵੀਕਲੀ):  ਇਥੋਂ ਦੇ ਨੌਜਵਾਨ ਦੀ ਜਪਾਨ ਦੇ ਸ਼ਹਿਰ ਓਸਾਕਾ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਸਿੰਘ ਭਾਟੀਆ ਬਿਜਲੀ ਘਰ ਕਲੋਨੀ ਟਾਂਡਾ ਵਜੋਂ ਹੋਈ ਹੈ। ਹਰਵਿੰਦਰ ਸਿੰਘ ਚਾਰ ਸਾਲ ਪਹਿਲਾਂ ਉੱਚ ਸਿੱਖਿਆ ਲਈ ਜਾਪਾਨ ਗਿਆ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਦੱਸਿਆ ਕਿ ਹਰਵਿੰਦਰ ਗਣਿਤ ਦੀ ਐੱਮਐੱਸਸੀ ਕਰਨ ਤੋਂ ਬਾਅਦ ਕਰੀਬ ਚਾਰ ਸਾਲ ਪਹਿਲਾਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ, ਉਥੇ ਉਹ ਜਪਾਨ ਦੇ ਓਸਾਕਾ ਸ਼ਹਿਰ ਵਿੱਚ ਰਹਿੰਦਾ ਸੀ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਪਾਰਟ ਟਾਇਮ ਕੰਮ ਕਰਦਾ ਸੀ। ਸਵੇਰੇ ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤਾਂ ਤੋਂ ਫੋਨ ਕਾਲ ਰਾਹੀਂ ਜਾਣਕਾਰੀ ਮਿਲੀ ਕਿ ਬੀਤੀ ਰਾਤ ਹਰਵਿੰਦਰ ਕੰਮ ਤੋਂ ਵਾਪਸ ਆ ਕੇ ਸੌਂ ਗਿਆ ਸੀ ਜਦ ਦੇਰ ਰਾਤ ਉਹ ਬਾਥਰੂਮ ਗਿਆ ਤਾਂ ਅਚਾਨਕ ਦਿਮਾਗ ਦੀ ਨੱਸ ਫਟਣ ਕਾਰਨ ਉਸ ਦੀ ਮੌਤ ਹੋ ਗਈ। ਹਰਵਿੰਦਰ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਤੇ ਕੁਝ ਦਿਨਾਂ ਤੱਕ ਹੀ ਉਹ ਭਾਰਤ ਛੁੱਟੀ ਕੱਟਣ ਆ ਰਿਹਾ ਸੀ। ਮ੍ਰਿਤਕ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਘਰ ਲਿਆਉਣ ਲਈ ਮਦਦ ਕੀਤੀ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਸਾ: ਕਰਜ਼ੇ ਕਾਰਨ ਭੈਣੀਬਾਘਾ ਦੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ
Next articleਮੋਦੀ ਵਰਗਾ ਸਮਝਦਾਰ ਕੋਈ ਨਹੀਂ: ਚੋਣ ਪ੍ਰਚਾਰ ਦੌਰਾਨ ਉਨ੍ਹਾਂ ਮੈਨੂੰ ਬੱਚਿਆਂ ਨੂੰ ਟੌਫੀਆਂ ਵੰਡਣ ਦੀ ਸਲਾਹ ਦਿੱਤੀ ਸੀ: ਕਾਲੀਆ