ਸੰਵਿਧਾਨ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀ ਜਾਵੇਗਾ:- ਕਾਮਰੇਡ ਵੀਰ ਸਿੰਘ ਕੰਮੇਆਣਾ

ਫ਼ਰੀਦਕੋਟ  (ਸਮਾਜ ਵੀਕਲੀ)   ਅੱਜ ਡਾਂ.ਭੀਮ ਰਾਓ ਅੰਬੇਡਕਰ ਜੀ ਦੇ 135ਵੇ ਜਨਮਦਿਨ ਤੇ ਨਰੇਗਾ ਦੇ ਜਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਜੀ ਆਪਣੇ ਸਾਥੀਆਂ ਸਮੇਤ ਅੰਬੇਡਕਰ ਭਵਨ ਪਹੁੰਚੇ ਅਤੇ ਓਨਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਚਰਨੀ ਫੁੱਲ ਚੜਾ ਨਤਮਸਤਕ ਹੋਏ। ਓਨਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਆਪਣੀ ਸਾਰੀ ਜਿੰਦਗੀ ਲੋਕਾਂ ਦੇ ਲੇਖੇ ਲਗਾ ਦਿੱਤੀ , ਅੱਜ ਗਰੀਬ ਵਰਗ ਓਨਾਂ ਸਦਕਾ ਪੜ ਲਿਖ ਕੇ ਚੰਗੇ ਅਹੁਦਿਆਂ ਕੰਮ ਕਰ ਰਿਹਾ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਰਿਹਾ ਹੈ।ਓਨਾ ਅਫਸੋਸ ਵੀ ਜਤਾਇਆਂ ਕਿ ਕੁਝ ਸ਼ਰਾਰਤੀ ਅਨਸਰ ਸੰਵਿਧਾਨ ਨਾਲ ਛੇੜਛਾੜ ਕਰ ਰਹੇ ਹਨ । ਪਰ ਅਸੀ ਇਹ ਸਭ ਨਹੀ ਹੋਣ ਦੇਵਾਂਗੇ।ਓਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਜਨਮਦਿਨ ਤੇ ਹਰ ਇੱਕ ਆਪਣੇ ਆਪਣੇ ਘਰ ਦੀਪਮਾਲਾ ਕਰੇ।ਇਸ ‘ਦੀ ਫੋਰਥ ਕਲਾਸ ਦੇ ਯੂਨੀਅਨ’ ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਚਰਨਜੀਤ ਸਿੰਘ ਚੰਮੇਲੀ, ਅੰਜੂ ਬਾਲਾ, ਸਰਪੰਚ ਹਰਮੇਲ ਸਿੰਘ, ਸੁਰਜੀਤ ਸਿੰਘ,ਚੰਦ ਸਿੰਘ,ਜੋਤੀ ਪ੍ਰਕਾਸ਼ ,ਐਡਵੋਕੇਟ ਪ੍ਰਦੀਪ ਸਿੰਘ ਅਟਵਾਲ,ਜਸਵਿੰਦਰ ਜੱਸ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਚੱਕ ਕਲਾਲ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ
Next articleਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਵੱਲੋਂ  ਬਲਤੇਜ ਸਿੰਘ ਬਠਿੰਡਾ ਦੀ ਕਾਵਿ-ਪੁਸਤਕ ‘ਇਬਾਦਤ ਤੋਂ ਸ਼ਹਾਦਤ ਤੱਕ` ਲੋਕ ਅਰਪਣ