ਤਲਵਿੰਦਰ ਸਿੰਘ ਸੰਧੂ ਨੂੰ ਸਦਮਾ, ਚਾਚਾ ਜੀ ਦਾ ਦੇਹਾਂਤ

ਜਗੀਰ ਸਿੰਘ
*ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 21 ਜੁਲਾਈ ਦਿਨ ਐਤਵਾਰ ਨੂੰ ਪਿੰਡ ਦਿਆਲਪੁਰ ਵਿਖੇ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਉੱਘੇ ਸਮਾਜ ਸੇਵਕ ਤਲਵਿੰਦਰ ਸਿੰਘ ਸੰਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਚਾਚਾ ਜੀ ਜਗੀਰ ਸਿੰਘ ਦੀ ਬੀਤੇ ਦਿਨ ਬੇਵਕਤੀ ਮੌਤ ਹੋ ਗਈ। ਉਨਾਂ ਦੀ ਬੇਵਕਤੀ ਮੌਤ ਤੇ ਇਲਾਕੇ ਭਰ ਦੇ ਸਰਪੰਚਾਂ, ਪੰਚਾਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਗਹਿਰੇ ਦੂੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਵਰਗਵਾਸੀ ਜਗੀਰ ਸਿੰਘ ਨਮਿਤ ਸਧਾਰਨ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 21 ਜੁਲਾਈ ਦਿਨ ਐਤਵਾਰ ਨੂੰ ਉਨਾਂ ਦੇ ਗ੍ਰਹਿ ਪਿੰਡ ਦਿਆਲਪੁਰ ਵਿਖੇ ਹੋਵੇਗੀ, ਉਪਰੰਤ ਗੁਰਦੁਆਰਾ ਸਾਹਿਬ ਪਿੰਡ ਦਿਆਲਪੁਰ ਵਿਖੇ ਅੰਤਿਮ ਅਰਦਾਸ ਦੇ ਸ਼ੋਕ ਸਮਾਗਮ ਦੀ ਸਮਾਪਤੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਨਿਸ਼ ਹਸਪਤਾਲ ਅੱਪਰਾ ਵਿਖੇ ਲਾਇਨ ਐੱਸ. ਐੱਮ. ਸਿੰਘ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ
Next articleਪੰਜਾਬ ਸਰਕਾਰ ‘ਘੱਟੋ-ਘੱਟ ਉੱਜਰਤ ਸੂਚੀ’ ਤੁਰੰਤ ਜਾਰੀ ਕਰੇ-ਬਲਦੇਵ ਭਾਰਤੀ ਕਨਵੀਨਰ ਐੱਨ. ਐੱਲ. ਓ