“ਨਾ ਧਰਮ ਦੀ ਨਾ ਜਾਤ ਦੀ, ਗੱਲ ਕਰਨੀ ਸਿਰਫ ਪੰਜਾਬ ਦੀ”

ਜੋਬਨ ਖਹਿਰਾ

(ਸਮਾਜ ਵੀਕਲੀ)-ਪਹਿਲਾਂ ਤਾਂ ਪੰਜਾਬ ਨੇ ਭਾਰਤ ਨੂੰ ਅਜਾਦ ਕਰਾਉਣ ਲਈ ਆਪਣੀ ਪੂਰੀ ਵਾਹ ਲਾਈ… ਸਾਡੀ ਨੌਜਵਾਨੀ ਸਾਡਿਆਂ ਬਜਰੁਗਾਂ ਨੇ ਆਪਣੇ ਬਲੀਦਾਨ ਦਿੰਦੇ…ਸਾਡੀਆਂ ਬੀਬੀਆਂ ਭੈਣਾਂ ਨੇ ਤਿਆਗ ਰੂਪੀ ਕੁਰਬਾਨੀ ਦਿੱਤੀ…ਸਾਡੇ ਭਗਤ ਸਿੰਘ ਜਹੇ ਸੁਰਬੀਰ ਯੋਧਿਆਂ ਦਾ ਬਚਪਨ ਵੀ ਦੇਸ ਨੂੰ ਅਜਾਦ ਕਰਾਉਣ ਦੀਆਂ ਯੋਜਨਾਵਾਂ ਤੇ ਫਿਕਰ ਨੂੰ ਲੈਕੇ ਬੀਤ ਗਿਆ। ਗੱਲ ਮੁਕਾਓ ਜੇ ਕੁਰਬਾਨੀਆਂ ਦੀ, ਸਹਾਦਤਾਂ ਦੀ ਗੱਲ ਕਰੀਏ, ਨਾ ਤਾਂ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਆ ਤੇ ਨਾ ਹੀ ਬਹੁਤੀਆਂ ਗੱਲਾਂ ਕਰਨ ਦੀ ਜਰੂਰਤ।

ਅੰਗਰੇਜ ਵੰਡੀਆਂ ਪਾਕੇ ਸਾਡੇ ਦੇਸ ਨੂੰ ਆਪਣੇ ਵੱਲੋਂ ਤਾਂ ਅਜਾਦ ਕਰਗੇ ਪਰ ਇਹਦੇ ਨਾਲ ਹੀ ਆਪਣੀਆਂ ਦੀ ਗੁਲਾਮੀ ਦੀ ਸੁਰੂਆਤ ਹੋਗੀ। ਵੰਡ ਮੌਕੇ ਵੱਢ-ਟੁੱਕ ਹੋਈ ਜਿਸ ਦਾ ਸਭ ਤੋਂ ਵੱਧ ਸਿਕਾਰ ਪੰਜਾਬੀ ਹੋਏ… ਲੱਖਾਂ ਲੋਕਾਂ ਦਾ ਖੂਨ ਡੁੱਲਿਆ ਆਜਾਦ ਭਾਰਤ ਦੀ ਹਿੱਕ ‘ਤੇ… ਭਾਰਤ ਨੂੰ ਅਜਾਦ ਕਰਾਉਣ ਲਈ ਸਾਡੇ ਯੋਧਿਆ ਨੇ ਕੁਰਬਾਨੀਆਂ ਦਿੱਤੀਆ ਜਦੋਂ ਅਜਾਦ ਹੋਇਆ ਉਦੋਂ ਖੁਸੀਆਂ ਮਨਾਉਣ ਦੀ ਜਗਾ ਸਾਡਿਆ ਘਰਾਂ ‘ਚ ਵੈਣ ਪਏ।

ਬੜੀਆਂ ਪੀੜਾਂ ਤੋਂ ਬਾਦ ਦਲੇਰ ਪੰਜਾਬ ਉੱਠੀਆ.. ਪਰ ਜਾਲਮ ਕਿਥੋਂ ਜਰ ਸਕਦੇ ਸੀ ਹੱਸਦੇ ਹੋਏ ਉਸ ਪੰਜਾਬ ਨੂੰ ਦੇਖਕੇ ਜਿਹਦਿਆ ਘਰਾਂ ‘ਚੋ ਸਭ ਤੋਂ ਵੱਧ ਅਰਥੀਆਂ ਉੱਠੀਆਂ..
ਫਿਰ ਸਵਾਰਥੀ ਰਾਜਨੀਤੀ ਦੀ ਸੁਰੂਆਤ ਹੋਈ…ਜਿਸਤੋਂ ਬਾਦ ਪੰਜਾਬ ਨਾਲ ਧੱਕਾ ਹੋਣ ਦਾ ਦੂਜਾ ਪੜਾਅ ਸੁਰੂ ਹੋਇਆ।
1966 ‘ਚ ਪੰਜਾਬ ਦੇ ਹੀ ਟੋਟੇ-ਟੋਟੇ ਕਰਵਾਤੇ ਇਸ ਸਵਾਰਥੀ ਰਾਜਨੀਤੀ ਨੇ… ਕਿੰਨੇ ਕੁ ਏਰੀਏ ‘ਚੋ ਆਸਾਨੀ ਨਾਲ ਜਿੱਤ ਸਕਦੇ ਹਾਂ ਚੋਣਾਂ ‘ਚ ਉਨਾਂ ਕੁ ਤਾਂ ਲੈ ਲਿਆ ਬਾਕੀ ਨੂੰ ਹਰਿਆਣਾ ਹਿਮਾਚਲ ‘ਚ ਵੰਡਦਾ… ਪੰਜਾਬ ਦਾ ਦਿਲ, ਕੁਦਰਤ ਦੇ ਬਹੁ-ਰੰਗੇ ਰੰਗਾਂ ਨਾਲ ਭਰਪੂਰ ਸਾਡੀ ਧਰਤੀ ਹਿਮਾਚਲ ਨਾਂ ਤੇ ਵੰਡੀ ਗਈ… ਬਾਕੀ ਹਿੰਦੀ ਬੋਲਦਾ ਇਲਾਕਾ ਜਿਹਦੇ ਵਿੱਚ ਪੰਜਾਬੀ ਵੀ ਅਜੇ ਬਹੁਤ ਬੋਲਦੇ ਸੀ ਉਹ ਹਰਿਆਣੇ ‘ਚ ਵੰਡਿਆਂ ਗਿਆ… ਲੁੱਟਕੇ ਲੈ ਗਏ ਇਹੇ ਸਾਡੀ ਪੰਜਾਬੀਅਤ ਨੂੰ…. ਸਾਡਿਆਂ ਪਾਣੀਆਂ ਨੂੰ ਵੰਡਤਾ.. ਸਾਡੀ ਸੱਭਿਅਤਾ, ਬੋਲੀ ਸੰਸਕਾਰ, ਸਾਡੇ ਭਾਈਚਾਰਕ ਪਿਆਰ ਨੂੰ ਵੰਡਤਾ… ਸਾਨੂੰ ਸਾਡੇ ਕਰਮਾਂ ਹੱਕ ਦੀ ‘ਚ ਰਾਜਧਾਨੀ ਵੀ ਨਾ ਨਸੀਬ ਹੋਈ।

ਐਨਾਂ ਕੁੱਝ ਹੋਣ ਤੋਂ ਬਾਦ ਵੀ ਸਾਡੇ ਦੇਸ਼-ਪ੍ਰੇਮੀ ਪੰਜਾਬੀਆਂ ਨੇ ਦੇਸ ਦੀ ਰੱਖਿਆ ਵਾਸਤੇ ਫੋਜਾਂ ਵਿੱਚ ਭਰਤੀ ਹੋਕੇ, ਜੰਗਾਂ ਵਿੱਚ ਹਿੱਸਾ ਲੈਕੇ ਸਹਾਦਤਾਂ ਦੇ ਉਸ ਇਤਿਹਾਸ ਨੂੰ ਮੁੜ-ਮੁੜ ਸੁਰਜੀਤ ਕੀਤਾ। ਸਾਰੇ ਭਾਰਤ ਦਾ ਢਿੱਡ ਭਰਨ ਲਈ ਆਪਣੀ ਧਰਤੀ ਨੂੰ ਵੀ ਉਪਜਾਊ-ਹੀਣ ਬਣਾ ਦਿੱਤਾ। ਜਦੋਂ ਸਾਡਿਆਂ ਸਰਕਾਰਾਂ ਕਟੋਰਾ ਲੈਕੇ ਹੋਰਾਂ ਦੇਸਾਂ ਕੋਲੋਂ ਅੰਨ ਮੰਗਣ ਜਾਦਿਆਂ ਸੀ ਉਦੋਂ ਪੰਜਾਬੀਆਂ ਨੇ ਹਰੀ-ਕ੍ਰਾਤੀ ਮਿਸ਼ਨ ਹੇਠ ਭਾਰਤ ਦੇ ਅੰਨ- ਭੰਡਾਰ ਨੱਕੋਂ ਨੱਕ ਭਰਤੇ… ਪਾਣੀ ਦਹਾਈ ਦੇ ਅੰਕ ਤੋਂ ਤਹਾਈ ਦੇ ਅੰਕ ਤੱਕ ਡੂੰਘਾਂ ਹੋਗਿਆ।

ਫਿਰ ਅਤੰਕਵਾਦ ਦਾ ਜੋਰ… ਦਿਨ ਦਿਹਾੜੇ ਕਤਲ ਹੋਏ.. ਮਾਵਾਂ- ਭੈਣਾ ਦੀਆਂ ਬੇਪਤੀਆਂ ਹੋਈਆਂ.. ਕੀ ਨੀ ਹੋਇਆ ਇਸ ਕਾਲੇ ਦੌਰ ‘ਚ… ਪੰਜਾਬ ਆਰਥਿਕ ਤੌਰ ‘ਤੇ ਜਵਾਂ ਹੀ ਕਮਜੌਰ ਹੋਕੇ ਬਹਿ ਗਿਆ। ਉਸਤੋਂ ਬਾਦ ਸਾਡੀਆਂ ਸਰਕਾਰਾਂ ਨੇ ਪੰਜਾਬ ਦੀ ਪੱਟੀ-ਮੇਸ ਕਰਕੇ ਰੱਖਤੀ…. ਨੌਜਵਾਨੀ ਨੂੰ ਨਸਿਆਂ ਵੱਲ ਧੱਕਤਾ.. ਸਿਖਿਆਂ ਦਾ ਪੱਧਰ ਉੱਚਾ ਚੱਕਣ ਦੀ ਥਾਂ ਹੋਰ ਹੇਠਾਂ ਕਰਤਾ… ਬੇਰੁਜਗਾਰੀ ਨੇ ਸਾਡੀ ਕਰੀਮ ਵਿਦੇਸਾਂ ਵੱਲ ਧੱਕਤੀ… ਪੰਜਾਬ ਨੂੰ ਕਰਜਾਈ ਕਰਤਾ… ਨੰਗ ਬਣਾਕੇ ਰੱਖਤਾ ਪੰਜਾਬ ਨੂੰ।

ਹੁਣ ਗੱਲ ਕਰੀਏ ਪੰਜਾਬ ਨਾਲ ਹੁਣ ਹੋ ਰਹੀ ਬੇ-ਇਨਸਾਫੀ ਦੀ… ਪੰਜਾਬ ਦੇ ਪੱਲੇ ਤਾਂ ਪਹਿਲਾਂ ਹੀ ਨੀ ਕੁੱਝ ਛੱਡਿਆ ਸੀ ਤੇ ਰਹਿੰਦੀ ਖੁਹਿਦੀ ਕਸਰ ਮੋਦੀ ਸਰਕਾਰ ਕੱਢਣ ਲੱਗੀ ਹੋਈਆ। ਕੀ ਦਿੱਤਾ ਸਾਨੂੰ ਦੇਸ ਦੀਆਂ ਸਰਕਾਰਾ ਨੇ… ਸਿਰਫ ਧੱਕਾ। ਪੰਜਾਬ ਦਾ ਪਾਣੀ ਤੇ ਪੰਜਾਬ ਹੀ ‘ਨੀ ਇਹਨੂੰ ਆਪਣੀ ਮਰਜੀ ਨਾਲ ਵਰਤ ਸਕਦਾ। ਕਿਸਾਨੀ ਨੂੰ ਕਮਜੌਰ ਕਰਨ ਲੱਗੇ ਹੋਏ ਨੇ ਇਹੇ… ਇੱਕ ਤੋਂ ਬਾਦ ਇੱਕ ਪਹਿਲੀਆਂ ‘ਚ ਹੋਏ ਫੈਸਲਿਆਂ ਨੂੰ ਪਲਟ ਰਹੇ ਨੇ ਇਹੇ…ਬੀ.ਐਸ.ਐਫ ਦਾ ਘੇਰਾ ਵੱਧਾਤਾ… ਭਾਖੜਾ ਬਿਆਸ ਮਨੈਜਮੈਟ ‘ਚੋ ਸਾਡੀ ਹਿੱਸੇਦਾਰੀ ਖਤਮ… ਅਖੇਂ ਬਿਜਲੀ ਲਈ ਕੋਲਾ ਨੀ ਸਾਡੇ ਕੋਲ ਬਾਹਰਲੇ ਦੇਸਾਂ ਤੋਂ ਲੈ ਲੋ… ਕਿਓ ਭਾਈ ਅਸੀਂ ਟੈਕਸ ਬਾਹਰਲੇ ਦੇਸਾਂ ਨੂੰ ਦਿੰਦੇ ਹਾਂ… ਸਾਡੇਂ ਤੋਂ ਸਭ ਕੁੱਝ ਲਈ ਜਾਣੇ ਹੋਂ ਤੇ ਸਾਡੀ ਵਾਰ ਨੂੰ ਪਤੀਲਾ ਖਾਲੀ।

ਹੁਣ ਚੰਡੀਗੜ ਲੱਗੇ ਹੋਏ ਨੇ ਸਾਡੇ ਤੋਂ ਖੋਣ… ਪੜਾਅ ਦਰ ਪੜਾਅ ਸਾਡੇ ਚੰਡੀਗੜ ‘ਤੇ ਹੱਕਾਂ ਨੂੰ ਖਤਮ ਕੀਤਾ ਜਾ ਰਿਹਾ…ਇੰਨਾ ਦਾ ਨਿਸਾਨਾ ਚੰਡੀਗੜ ਨੂੰ ਵੀ ਦਿੱਲੀ ਵਾਗੂ ਅੱਧੇ ਰਾਜ ਦਾ ਦਰਜਾ ਦੇਕੇ ਇਥੇ ਵੱਖਰੀ ਵਿਧਾਨ ਸਭਾ ਸਥਾਪਤ ਕਰਨਾ।

ਕਿਉਂ ਯਰ ਅਸੀਂ ਕਿੱਥੇ ਜਾਵਾਗੇਂ.. ਐਨਾਂ ਤਾਂ ਨਾ ਧੱਕਾ ਕਰੋਂ ਸਾਡੇ ਪੰਜਾਬ ਨਾਲ। ਪੰਜਾਬ ਵੀ ਤਾਂ ਇਸੇ ਦੇਸ ਦਾ ਹਿੱਸਾ। ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆ ਨੇ ਅਸੀਂ ਦੇਸ ਲਈ… ਸਾਡੇ ਮੁੰਡੇ ਚੜੀ ਜਵਾਨੀ ਵਿੱਚ ਬਾਰਡਰਾਂ ਤੋਂ ਲਾਸਾਂ ਬਣ-ਬਣਕੇ ਵਾਪਿਸ ਆਉਦੇ ਨੇ ਤੇ ਸਾਡੀਆਂ ਮਾਵਾਂ ਸਿਹਰੇ ਲਾ-ਲਾਕੇ ਸਾਡੇ ਮੁੰਡਿਆਂ ਦਾ ਸੰਸਕਾਰ ਕਰ-ਕਰ ਕੇ ਅੱਧ-ਕਮਲੀਆਂ ਹੋਈਆਂ ਫਿਰਦੀਆਂ ਨੇ.. ਕਿਸਦੇ ਲਈ, ਸਿਰਫ ਦੇਸ ਲਈ।
ਸਾਡੇ ਪੰਜਾਬ ਦੇ ਨੇਤਾਂ ਤਾਂ ਸੱਤਾ ਦੇ ਨਸੇ ਨਾਲ ਅੰਨੇ ਹੋਗੇ.. ਐਨਾ ਨੂੰ ਨੀ ਦਿਖਦਾ ਕੁੱਝ ਕੁਰਸੀ ਬਿਨਾਂ.. ਸੋ ਇਨ੍ਹਾ ਬਾਰੇ ਗੱਲ ਕਰਨਾ ਮਤਲਬ ਆਪਣੇ ਬੋਲਾਂ ਸਬਦਾਂ ਦੀ ਬੇਪੱਤੀ ਕਰਨਾ, ਆਪਣਾ ਟਾਇਮ ਖਰਾਬ ਕਰਨਾ.. ਮਰਗੇ ਨੇ ਇਹ ਨੈਤਿਕ ਤੌਰ ‘ਤੇ।

ਪਰ ਸਾਡੇ ਪੰਜਾਬੀ ਵੀ, ਸਾਡੇ ਲੋਕ ਵੀ ਗੱਲਾਂ ਦਾ ਕੜਾਹ ਬਣਾਉਣਾ ਸਿੱਖਗੇ… ਸਾਡੇ ਨਾਲ ਧੱਕਾ ਹੋਗਿਆ.. ਚਾਰ ਦਿਨ ਰੋਲਾ ਪਾਇਆ, ਗਾਣਾ ਗਾਇਆ, ਲਿਖਿਆ ਲਿਖਾਇਆ ਤੇ ਸਾਡੀ ਜਿੰਮੇਵਾਰੀ ਖਤਮ…. ਅਗਲੇ ਮਰਜੀਆਂ ਕਰੀ ਜਾਦੇ ਆ.. ਸਰਕਾਰ ਨੂੰ ਪਤਾ ਲਾਗਿਆ ਕਿ ਇਹ ਚਾਰ ਦਿਨ ਰੋਲਾਂ ਪਾਉਣਗੇ ਫਿਰ ਚੁੱਪ ਕਰ ਜਾਣਗੇ ਤੇ ਆਪਣੀ ਦੱਬੀ ਚੱਲੋਂ ਕਿੱਲੀ। ਲੁੱਟੀ ਜਾਓ ਪੰਜਾਬ ਨੂੰ।

ਕਿਸਾਨ ਵਿਰੋਧੀ ਬਿੱਲ ਤਾਂ ਵਾਪਿਸ ਲੈ ਲੈ ਸਰਕਾਰ ਨੇ ਪਰ ਉਸਦਾ ਬਦਲਾ ਸਾਡੇ ਹੋਰ ਹੱਕ ਮਾਰਕੇ ਲੈ ਰਹੇ ਨੇ ਇਹ। ਕਿੰਨਾ ਕੁ ਚਿਰ ਸਹੀ ਜਾਵਾਗੇ ਇਹੇ ਬਦਨੀਤੀ ਨੂੰ ? ਅਸੀ ਉਦੋਂ ਉਠਾਗੇ ਜਦੋਂ ਇੰਨਾਂ ਨੇ ਸਾਨੂੰ ਹੀ ਨਿਲਾਮੀਆਂ ‘ਤੇ ਲਾਤਾ? ਅਸੀ ਕਿਹੜਾ ਕੁੱਝ ਹੋਰ ਮੰਗਣਾ, ਆਪਣੇ ਹੱਕ ਹੀ ਲੈਣੇ ਆ।
ਬਹੁਤ ਹੋਗਿਆ, ਨਾ ਸੁਸਤੀ-ਪੁਣੇ ‘ਚ ਹੋਰ ਸਮਾਂ ਲੰਘਾਈਏ…

ਧਰਮਾਂ ਜਾਤਾਂ ਤੋਂ ਉੱਪਰ ਉੱਠਕੇ ਪੰਜਾਬ ਲਈ ਆਵਾਜ ਉਠਾਈਏ। ਇਹੇ ਇਹੀ ਚਾਹੁੰਦੇ ਆ ਕਿ ਅਸੀਂ ਧਰਮਾਂ ਜਾਤਾਂ ‘ਚ ਉਲਝੇ ਰਹੀਏ.. ਇਨਾਂ ਨੂੰ‌ ਤਾਂ ਫਾਇਦਾ ਆ ਸਾਡੀ ਇਸ ਉਲਝਣ ਦਾ… ਇਹ ਤਾਂ ਕਰੋੜਾਂ ਅਰਬਾਂ ਬਣਾ’ਗੇ ਸਾਨੂੰ ਧਰਮਾਂ ਜਾਤਾਂ ਦੇ ਨਾਮਾਂ ‘ਤੇ ਲੜਾਕੇ ਅਤੇ ਅਸੀ ਅਜੇ ਉਹੀ ਰੋਟੀ ਕੱਪੜਾ ਮਕਾਨ ਨੂੰ ਤਰਸੀ ਜਾਨੇ ਆ।

ਲੋੜ ਆ ਹੁਣ ਹੰਭਲਾ ਮਾਰਨ ਦੀ… ਮੁੱਦੇ ਸੁਲਝਾਉਣ ਦੀ.. ਨਹੀਂ ਤਾਂ ਆਉਣ ਵਾਲੀਆਂ ਨੂੰ ਇਹ ਵੀ ਯਾਦ ਨੀ ਰਹਿਣਾ ਕਿ ਕਦੇ ਇਹ ਵੀ ਮੁੱਦੇ ਸਨ ਪੰਜਾਬ ਦੇ…. ਉਨ੍ਹਾ ਨੂੰ ਨੀ ਯਾਦ ਰਹਿਣਾ ਕਿ ਚੰਡੀਗੜ ਪੰਜਾਬ ਦਾ ਵੀ ਕਦੇ… ਪੰਜਾਬ ਦੇ ਪਾਣੀਆਂ ਦਾ ਮਾਲਕ ਸਿਰਫ ਪੰਜਾਬ ਸੀ…. ਹੋਰ ਕਿੰਨੇ ਹੀ ਪੰਜਾਬ ਦੇ ਹੱਕ ਨੇ ਜੋ ਹੋਲੀ-ਹੋਲੀ ਪੰਜਾਬ ਤੋਂ ਖੋਹੇ ਜਾ ਰਹੇ ਨੇ… ਜੇ ਆਉਣ ਵਾਲੀਆਂ ਪੀੜੀਆਂ ਨੂੰ ਇਹੇ ਪਤਾ ਲਾਗਿਆ ਚੰਡੀਗੜ ਕਦੇ ਪੰਜਾਬ ਦਾ ਵੀ ਸੀ ਤਾਂ ਉਹ ਹੁਣ ਦੀ ਪੀੜੀ ਨੂੰ ਰੱਜ ਕੇ ਲਾਹਨਤਾਂ ਪਾਉਣਗੇ ਕਿ ਥੋਡੇ ਤੋਂ ਸਾਭਿਆਂ ਨੀ ਗਿਆ ਚੰਡੀਗੜ। ਹੁਣ ਗੱਲ ਹੱਕਾ ਦੀ ਵੀ ਨੀ ਰਹੀ ਹੁਣ ਗੱਲ ਇੱਜਤਾਂ ਦੀ ਹੋਗੀ… ਸੋ ਹੋਵੋ ‘ਕੱਠੇ.. ਮੌਕੇ ਨੂੰ ਸਮਾਂ ਰਹਿੰਦੇ ਸਾਭ ਲਈਏ।

ਜੋਬਨ ਖਹਿਰਾ
ਪਿੰਡ ਖਹਿਰਾ, ਤਹਿ. ਸਮਰਾਲਾ, ਜਿਲਾ ਲੁਧਿਆਣਾ (ਪੰਜਾਬ)
8872902023

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfter 8 years, Mumbai gets 2 new Metro lines in suburbs
Next articleHaryana’s stubble burning efforts lauded