(ਸਮਾਜ ਵੀਕਲੀ)
ਵੇਖ ਕਿਸਾਨੀ ਬੇ-ਫ਼ਿਕਰੀ ਵਿੱਚ ਸੁੱਤੀ ਏ, ਬਾਤ ਪਤੇ ਦੀ ਨਾ ਕਿਸੇ ਨੇ ਬੁਝੀ ਏ,
ਮੋਟਰਾਂ ਵਾਲੇ ਬੋਰ ਡੂੰਘੇ ਕਰਵਾ ਦਿੱਤੇ, ਧਰਤੀ ਮਾਂ ਦੀ ਬਾਤ ਕਿਸੇ ਨਾ ਪੁੱਛੀ ਏ,
ਵੱਟਾਂ ਘੜ੍ਹਦਾ ਰੁੱਖਾਂ ਨੂੰ ਵੀ, ਘੜ੍ਹ ਸੁੱਟਦਾ,ਕੁੱਦਰਤ ਤਾਈਂਓ, ਨਾਲ ਕਿਸਾਨ ਦੇ ਰੁਸੀ ਏ,
ਨਾਲ ਦਵਾਈਆਂ ਘਾਹ ਨੂੰ ਜੜ੍ਹਾਂ ਚੋਂ ਫੂਕ ਦਿੱਤਾ,ਘਾਹ ਦੇ ਨਾਲ ਤੇ ਧਰਤ ਵੀ ਉੱਥੋਂ ਮੁੱਕੀ ਏ,
ਪਿੰਡਾਂ ਨੂੰ ਜਾਂਦੀਆਂ ਸੜ੍ਹਕਾਂ ਨੇ ਸੁੰਨ ਸਾਨ ਪਈਆਂ, ਕਿਤੇ-ਕਿਤੇ ਬਸ ਰੌਣਕ ਇੱਕਾ-ਦੁੱਕੀ ਏ,
ਕਈ ਵੀਰਾਂ ਨੇ ਵੱਟ ਬੰਨ੍ਹੇ ਚਮਕਾਏ ਨੇ, ਜਾਪੇ ਕੁੱਦਰਤ ਆਣ ਕੇ ਉਸ ਥਾਂ ਸੁੱਤੀ ਏ,
ਕੂਲਰਾਂ,ਏਸੀਆਂ,ਨਾਲ਼ ਕਿੱਥੇ ਕੰਮ ਚੱਲੂਗਾ, ਰੁੱਖਾਂ ਤੇ ਹੀ ਆਣ ਕੇ ਹਰ ਗੱਲ ਮੁੱਕੀ ਏ,
ਹਰ ਮੋਟਰ ਤੇ ਆਓ ਦੋ-ਦੋ ਰੁੱਖ ਲਾਈਏ, ਕਿਸਾਨ ਭਰਾਵੋ ਕਸਮ ਆਪਾਂ ਇਹ ਚੁੱਕੀ ਏ,
ਫ਼ਸਲਾਂ, ਨਸਲਾਂ ਆਪਾ ਹਰੀਆਂ ਰੱਖਣੀਆਂ ਨੇ, ਵਖ਼ਤ ਲੰਘੇ ਤੋਂ ਬਾਤ ਕਿਸੇ ਨਾ ਪੁੱਛੀ ਏ,
ਸੰਦੀਪ ਪਿੰਡਾਂ ਨੂੰ ਹਰੇ ਭਰੇ ਆਓ, ਕਰ ਦੇਈਏ, ਹਰ ਕੋਈ ਚੱਕੋ ਕਹੀ, ਅਸੀਂ ਵੀ ਚੁੱਕੀ ਏ,
ਕੁਦਰਤ ਨਾਲ ਨਾ ਮੱਥਾ ਲਾਇਓ ਭੁੱਲ ਕੇ ਵੀ, ਸਬਕ ਸਿਖਾਉਣੇ ਕੁਦਰਤ ਮੁੱਢੋਂ ਸਿੱਖੀ ਏ,
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly