(ਸਮਾਜ ਵੀਕਲੀ)
ਭਾਵੇਂ ਤਾਲਿਬਾਨ ਕਹਾਉਂਦੇ ਤਾਲਬ ਇਲਮ,
ਅਜੋਕੇ ਹੁਕਮਰਾਨ ਅਫਗਾਨਿਸਤਾਨ ਦੇ।
ਸਿੱਖਿਆ ਦਾ ਹੱਕ ਖੋਹ ਕੇ ਔਰਤਾਂ ਦਾ,
ਬੇਇਲਮ ਕਰਦੇ ਉਨ੍ਹਾਂ ਨੂੰ ਵਿਚ ਜਹਾਨ ਦੇ।
ਕੱਟੜ ਮੰਨੇ ਜਾਂਦੇ ਔਰੰਗਜੇਬ ਦੀ ਪੁਤਰੀ,
ਜੇ਼ਬੁਨਿਸਾ ਅਰਬੀ ਫਾਰਸੀ ਦੀ ਸੀ ਵਿਦਵਾਨ।
ਪੰਜਾਬੀਆਂ ਨੂੰ ਇਥੋਂ ਸਿਖਿਆ ਮਿਲਣੀ ਚਾਹੀਦੀ,
ਧਰਮੀ ਰਾਜ ਸਥਾਪਤੀ ਨਾਲ ਨਾ ਮਿਲਦੀ ਸੋਭਾ ਮਾਣ।
ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਮਿਲਿਆ,
ਜੀ਼ਰੇ ਵਿੱਚ ਲਾਈਸੈਂਸ ਸ਼ਰਾਬ ਬਣਾਉਣ ਦਾ।
ਲੋਕਾਂ ਤੇ ਕਿਸਾਨ ਜੱਥੇਬੰਦੀਆਂ ਮਚਾਇਆ ਵਾਵਰੋਲਾ,
ਲਸੰਸ ਮਿਲਿਆ ਹੈ ਵਸਤਾਂ ਦਾ, ਨਾ ਕੇ ਬੰਦੇ ਮਰਵਾਉਣ ਦਾ ।
ਗੰਦੇ ਕੈਮੀਕਲਾਂ ਦਾ ਪ੍ਰਦੂਸ਼ਣ ਜ਼ਮੀਨ ਨੂੰ ਕਰੇਂ ਖ਼ਰਾਬ,
ਜਿਥੇ ਜ਼ਮੀਨਦੋਜ਼ ਪਾਣੀ ਵਿਚ ਹੈ ਮਿਲਦਾ।
ਆਪ ਪਾਰਟੀ ਦੀ ਹੁੰਦੀ ਇਸ ਵਿੱਚ ਬਦਨਾਮੀ,
ਕਹਿਣੀ ਤੇ ਕਰਨੀ ਦਾ ਫਰਕ ਦੱਸੇ ਸਰਕਾਰੀ ਢਿੱਲ ਦਾ
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639