ਸਿਰਜਣਾ ਕੇਂਦਰ ਵੱਲੋਂ “ਤਲ਼ੀ ਤੇ ਜੁਗਨੂੰ” ਕਾਵਿ-ਸੰਗ੍ਰਹਿ ਲੋਕ ਅਰਪਿਤ

ਸਾਹਿਤਕ ਸਮਾਗਮ ਦੌਰਾਨ ਪ੍ਰੋ. ਆਸਾ ਸਿੰਘ ਘੁੰਮਣ ਅਤੇ ਰੌਸ਼ਨ ਖੈੜਾ ਨੂੰ ਕੇਂਦਰ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਕੀਤਾ ਸਨਮਾਨਿਤ

ਸਿਰਜਣਾ ਕੇਂਦਰ ਮੇਰੇ ਸਾਹਿਤਕ ਸਫ਼ਰ ਨੂੰ ਹਮੇਸ਼ਾ ਹੌਸਲਾ ਦਿੰਦਾ ਰਿਹਾ — ਰੂਪ ਦਬੁਰਜੀ

 

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਪਣੀਆਂ ਨਿਰੰਤਰ ਸਾਹਿਤਕ ਸਰਗਰਮੀਆਂ ਨੂੰ ਵਧਾਉਂਦਿਆਂ ਸਿਰਜਣਾ ਕੇਂਦਰ ਨੇ ਪ੍ਰਸਿੱਧ ਸ਼ਾਇਰ ਰੂਪ ਦਬੁਰਜੀ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ “ਤਲ਼ੀ ‘ਤੇ ਜੁਗਨੂੰ” ਦਾ ਰਿਲੀਜ਼ ਸਮਾਰੋਹ ਕਰਵਾਇਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਅੰਤਰਰਾਸ਼ਟਰੀ ਗਾਇਕ ਦੀਦਾਰ ਸਿੰਘ ਪਰਦੇਸੀ, ਪ੍ਰੋ. ਕੁਲਵੰਤ ਸਿੰਘ ਔਜਲਾ, ਸ. ਕਰਨੈਲ ਸਿੰਘ (ਸਾਬਕਾ ਜੱਜ), ਕੰਵਰ ਇਕਬਾਲ ਸਿੰਘ (ਪ੍ਰਧਾਨ), ਰੌਸ਼ਨ ਖੈੜਾ, ਡਾ. ਅਰਵਿੰਦਰ ਸਿੰਘ ਸੇਖੋਂ, ਰੂਪ ਦਬੁਰਜੀ, ਡਾ. ਆਸਾ ਸਿੰਘ ਘੁੰਮਣ ਅਤੇ ਹਰਮਨ ਰਾਜ ਸਿੰਘ ਪਰਦੇਸੀ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਰੂਪ ਦਬੁਰਜੀ ਦੇ ਕਾਵਿ-ਸੰਗ੍ਰਹਿ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਵਿ-ਸੰਗ੍ਰਹਿ ਵਿੱਚ ਸਰਲਤਾ, ਸਹਿਜ ਅਤੇ ਸੰਵੇਦਨਸ਼ੀਲਤਾ ਸਾਫ਼ ਦਿਖਾਈ ਦੇ ਰਹੀ ਹੈ। ਉਸਦੀ ਕਵਿਤਾ ਦਾ ਕੇਂਦਰ ਬਿੰਦੂ ਮਨੁੱਖ ਅੰਦਰ ਚਾਨਣ ਅਤੇ ਚਾਹਤ ਦੀ ਲੋਅ ਹੈ।

ਕਵੀ ਦਰਬਾਰ ਦੌਰਾਨ ਨੱਕਾਸ਼ ਚਿੱਤੇਵਾਣੀ, ਸੁਰਿੰਦਰ ਛਿੰਦਾ, ਦਲਜੀਤ ਮਹਿਮੀ, ਮੀਕਾ ਗਿੱਲ, ਧਰਮਪਾਲ ਪੈਂਥਰ, ਲਾਲੀ ਕਰਤਾਰਪੁਰੀ, ਜਰਨੈਲ ਸਿੰਘ ਸਾਕੀ, ਸੁਖਦੇਵ ਸਿੰਘ ਸਿੱਧੂ, ਅਮਨ ਗਾਂਧੀ, ਆਦਿਲ ਦਿਆਲਪੁਰੀ, ਕੁਲਭੂਸ਼ਨ, ਸੁਖਦੇਵ ਸਿੰਘ ਗੰਢਵਾਂ, ਮੁਖ਼ਤਾਰ ਸਿੰਘ ਚੰਦੀ, ਰਮਨ ਭਾਰਦਵਾਜ, ਮਨ ਸੈਣੀ ਅਤੇ ਰਜਨੀ ਵਾਲੀਆ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਾਵਿ ਸੰਗ੍ਰਹਿ ਸਬੰਧੀ ਸਾਹਿਤਕ ਚਰਚਾ ਕਰਦਿਆਂ ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਦੀਦਾਰ ਸਿੰਘ ਪਰਦੇਸੀ ਮੁੱਖ ਮਹਿਮਾਨ, ਸੁਰਜੀਤ ਸਾਜਨ ਨੇ ਕਿਹਾ ਕਿ ਰੂਪ ਦੀ ਸੋਚ ਦੀ ਗਹਿਰਾਈ ਵੀ ਸਾਗਰ ਵਰਗੀ ਸ਼ਾਂਤ ਹੈ। ਰੂਪ ਦੀਆਂ ਗ਼ਜ਼ਲਾਂ ਅਤੇ ਗੀਤ ਕੇਵਲ ਹਾਲਾਤ ਦਾ ਰੁਦਨ ਜਾਂ ਵਿਰਲਾਪ ਹੀ ਨਹੀਂ ਹਨ ਬਲਕਿ ਹਾਲਾਤਾਂ ਨਾਲ ਜੰਗ ਜਾਰੀ ਰੱਖਦੇ ਹੋਏ ਸਮਾਜ ਦੀ ਝੋਲੀ ਵਿੱਚ ਇਸਦਾ ਹੱਲ ਵੀ ਪਾਉਂਦੇ ਹਨ। ਸਨਮਾਨ ਸਮਾਰੋਹ ਦੌਰਾਨ ਕੇਂਦਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ ਡਾ. ਆਸਾ ਸਿੰਘ ਘੁੰਮਣ ਅਤੇ ਰੌਸ਼ਨ ਖੈੜਾ ਵੱਲੋਂ ਕੇਂਦਰ ਲਈ ਦਿੱਤੀਆਂ ਸੇਵਾਵਾਂ ਲਈ ਮੌਜੂਦਾ ਪ੍ਰਧਾਨ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਅਤੇ ਸਮੂਹ ਅਹੁਦੇਦਾਰਾਂ ਨੇ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ । ਇਸਦੇ ਨਾਲ ਹੀ ਸਮਾਗਮ ਦੇ ਮੁੱਖ ਮਹਿਮਾਨ ਦੀਦਾਰ ਸਿੰਘ ਪਰਦੇਸੀ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹਸਤੀਆਂ ਨੇ ਸਿਰਜਣਾ ਕੇਂਦਰ ਪ੍ਰਤੀ ਹਮੇਸ਼ਾ ਤਤਪਰ ਰਹਿਣ ਦੀ ਵਚਨਬੱਧਤਾ ਪ੍ਰਗਟਾਈ। ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ।

ਸਮਾਗਮ ਦੇ ਅੰਤ ਵਿੱਚ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਰੂਪ ਦਬੁਰਜੀ ਨੂੰ ਸਿਰਜਣਾ ਕੇਂਦਰ ਵੱਲੋਂ ਵਧਾਈ ਦਿੱਤੀ ਅਤੇ ਸਾਹਿਤਕ ਸਫ਼ਰ ਦਾ ਨਿਧੜਕ ਸੂਝਵਾਨ ਯੋਧਾ ਕਿਹਾ। ਜਿਸਦੀ ਕਲਮ ਸਮਾਜਿਕ ਬੁਰਾਈਆਂ ਨੂੰ ਚੋਟ ਕਰਦਿਆਂ ਸਹੀ ਸੇਧ ਵੱਲ ਲਿਜਾਂਦੀ ਹੈ। ਉਹਨਾਂ ਨੇ ਸਮੂਹ ਸਾਹਿਤਕ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਭਵਿੱਖਤ ਪ੍ਰੋਗਰਾਮਾਂ ਬਾਬਤ ਚਰਚਾ ਵੀ ਕੀਤੀ। ਨਾਮਵਰ ਪਰਵਾਸੀ ਸਾਹਿਤਕਾਰ ਕੇਹਰ ਸ਼ਰੀਫ਼ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਧਾਰਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਕੁਮਾਰ, ਗੁਰਦੀਪ ਗਿੱਲ, ਵਿਜੇ ਕੁਮਾਰ, ਪ੍ਰਿੰ. ਕੇਵਲ ਸਿੰਘ ਰੱਤੜਾ (ਸੀਨੀਅਰ ਮੀਤ ਪ੍ਰਧਾਨ) ਤੇਜਬੀਰ ਸਿੰਘ, ਰਤਨ ਸਿੰਘ ਸੰਧੂ, ਪ੍ਰੋਮਿਲਾ ਅਰੋੜਾ, ਡਾ. ਹਰਭਜਨ ਸਿੰਘ, ਸਰਦੂਲ ਸਿੰਘ ਔਜਲਾ, ਵਿਜੇ ਸਿਆਲਕੋਟੀ, ਮਲਕੀਤ ਮੀਤ, ਆਸ਼ੂ ਕੁਮਰਾ, ਬਲਵੰਤ ਸਿੰਘ ਬੱਲ, ਗੁਰਚਰਨ ਸਿੰਘ, ਚੰਨ ਮੋਮੀ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੇਵਾ ਸਿੰਘ, ਮੰਗਲ ਸਿੰਘ ਭੰਡਾਲ, ਕਰਨੈਲ ਸਿੰਘ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ, ਹਰਦੇਵ ਸਿੰਘ ਲੱਖਨ ਕਲਾਂ, ਅਵਤਾਰ ਸਿੰਘ ਗਿੱਲ, ਨਰਿੰਦਰਪਾਲ ਸਿੰਘ, ਲਾਲ ਚੰਦ, ਮੇਜਰ ਸਿੰਘ ਸਰਪੰਚ, ਸਤਨਾਮ ਕੌਰ, ਕੁਲਜੀਤ ਸਿੰਘ, ਅਵਤਾਰ ਸਿੰਘ ਭੰਡਾਲ, ਦਿਲਬਾਗ ਚੰਦ, ਗੋਗਾ ਰਾਣੀ, ਆਰ.ਐਸ ਮਲਹੋਤਰਾ, ਡਾ. ਸੁਰਿੰਦਰ ਪਾਲ ਸਿੰਘ, ਰੌਸ਼ਨ ਲਾਲ ਥਾਪਰ, ਰਮੇਸ਼ ਪੁਰੀ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਡੇਂਗੂ ਦਿਵਸ ਸੰਬੰਧੀ ਜੈਨਪੁਰ ਸਕੂਲ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ
Next articleਅਲਾਇੰਸ ਕਲੱਬ ਰਾਇਲ ਕਪੂਰਥਲਾ ਦੁਆਰਾ ਪ੍ਰਵੇਜ਼ ਨਗਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਜੂਟ ਬੈਗ ਵੰਡੇ ਗਏ