ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਖੇਡ ਟਰਾਇਲ 28 ਜੁਲਾਈ ਨੂੰ

ਹੁਸ਼ਿਆਰਪੁਰ ਜ਼ਿਲ੍ਹੇ ਦੇ ਟਰਾਇਲ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ 28 ਜੁਲਾਈ ਨੂੰ ਸਵੇਰੇ 07 ਵਜੇ ਤੋਂ ਸ਼ਾਮ 06 ਵਜੇ ਤਕ ਹੋਣਗੇ 

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ. ਓਂਕਾਰ ਸਿੰਘ, ਸਕੱਤਰ ਜਨਰਲ, ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਅਤੇ ਸ. ਮਨਿੰਦਰਪਾਲ ਸਿੰਘ ਸਕੱਤਰ ਜਨਰਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਵਿੱਚ ਜ਼ਮੀਨੀ ਪੱਧਰ ਉੱਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਹੋਸ਼ਿਆਰਪੁਰ ਜ਼ਿਲ੍ਹੇ ਦੇ ਟਰਾਇਲ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਵਿਖੇ 28 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਕਰਵਾਏ ਜਾਣਗੇ ਜ਼ਿਲ੍ਹਾ ਜਲੰਧਰ, ਫਿਰੋਜ਼ਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਦੇ ਲੜਕੇ ਲੜਕੀਆਂ  (12 ਤੋਂ 14 ਸਾਲ) ਇਹਨਾਂ ਵਿੱਚ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਕਨਵੀਨਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਅਤੇ ਵਿਸ਼ੇਸ਼ ਤੌਰ ‘ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਇਸ ਤਹਿਤ ਖ਼ਿਡਾਰੀਆਂ ਦੀ ਚੋਣ ਕਰ ਕੇ ਉਹਨਾਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ਵਿੱਚ ਭੇਜਿਆ ਜਾਵੇਗਾ, ਜਿਥੇ ਉਹਨਾਂ ਦਾ ਰਹਿਣਾ, ਖੁਰਾਕ, ਟਰੇਨਿੰਗ, ਖੇਡ ਦਾ ਸਾਜੋ ਸਮਾਨ ਮੁਫ਼ਤ ਦਿੱਤਾ ਜਾਵੇਗਾ। ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨੌਜਵਾਨਾਂ ਦੇ ਟਰਾਇਲ ਰਾਹੀਂ ਚੋਣ ਕੀਤੀ ਜਾਣੀ ਹੈ ਤੇ ਚੁਣੇ ਹੋਏ ਖਿਡਾਰੀ ਦਿੱਲੀ ਵਿਖੇ ਫਈਨਲ ਟਰਾਇਲ ਲਈ ਭੇਜੇ ਜਾਣਗੇ।ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਜ਼ਿਲ੍ਹਿਆਂ ਵਿੱਚ ਟਰਾਇਲ  ਕਰਵਾਏ ਜਾਣਗੇ ਤੇ ਇਹਨਾਂ ਦੇ ਨਾਲ ਲੱਗਦੇ ਜ਼ਿਲ੍ਹੇ ਦੇ ਖਿਡਾਰੀ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ। ਜਿਵੇਂ ਕਿ ਜਲੰਧਰ ਜ਼ਿਲ੍ਹੇ ਦੇ ਨਾਲ ਨਾਲ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਫਿਰੋਜ਼ਪੁਰ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਜਨਮ ਮਿਤੀ 2010,2011,2012, ਹਿੱਸਾ ਲੈ ਸਕਦੇ ਹਨ। ਇਹਨਾਂ ਟਰਾਇਲਾਂ ਵਿੱਚ ਖਿਡਾਰੀਆਂ ਨੂੰ ਸਟੈਂਡਿੰਗ ਬਰੌਡ ਜੰਪ, ਹਾਈ ਜੰਪ (ਵਰਟੀਕਲ) ਅਤੇ ਲੜਕੇ 1600 ਮੀਟਰ ਅਤੇ ਲੜਕੀਆਂ 800 ਮੀਟਰ ਦੀ ਦੌੜ ਕਰਵਾਈ ਜਾਵੇਗੀ। ਟਰਾਇਲ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ 28 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੱਲਣਗੇ, ਭਾਗ ਲੈਣ ਵਾਲੇ ਚਾਹਵਾਨ ਖਿਡਾਰੀ ਆਪਣੀ ਯੋਗਤਾ (ਅਧਾਰ ਕਾਰਡ), ਉਮਰ ਦੇ ਸਬੂਤ ਦੇ ਸਬੰਧਤ ਸਰਟੀਫਿਕੇਟ, 04 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ 28 ਜੁਲਾਈ ਨੂੰ ਕਾਲਜ ਵਿਖੇ ਰਿਪੋਰਟ ਕਰਨ। ਵਧੇਰੇ ਜਾਣਕਾਰੀ ਲਈ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਮੇਟੀ ਮੈਂਬਰ ਸਤਿੰਦਰ ਸਿੰਘ ਨਾਲ ਫੋਨ ਨੰਬਰ 9815849927 ‘ਤੇ ਸੰਪਰਕ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜਟ 2024 ‘ਚ ਖੇਤੀ ‘ਤੇ ਵਿਸ਼ੇਸ਼ ਧਿਆਨ, ਇਹ ਵੱਡੇ ਐਲਾਨ ਕੀਤੇ ਗਏ ਹਨ
Next articleਲੀਡਰਾਂ ਨੇ ਖਤਮ ਕਰ ਦਿੱਤੀ ਬਹੁਜਨ ਸਮਾਜ ਪਾਰਟੀ