ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ਵਿਖੇ ਪੰਦਰਵਾਂ ‘ਵਰਸ਼ਾਵਾਸ਼’ ਸ਼ੁਰੂ

ਕੈਪਸ਼ਨ- ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ ਵਿਖੇ 15ਵਾਂ ਵਰਸ਼ਾਵਾਸ਼ ਸ਼ੂਰੁ ਕਰਦੇ ਹੋਏ ਭਿਖਸ਼ੂ ਪ੍ਰੱਗਿਆ ਬੋਧੀ ਆਦਿ । ਫੋਟੋ- ਜਤਿੰਦਰ

ਜਲੰਧਰ, (ਜਤਿੰਦਰ, ਕੈਂਥ)- ਤਕਸ਼ਿਲਾ ਮੁਹਾਬੁੱਧ ਵਿਹਾਰ ਕਾਦੀਆਂ ਵਿੱਚ 15ਵਾਂ ‘ਵਰਸ਼ਾਵਾਸ਼’ ਸ਼ੁਰੂ ਹੋ ਗਿਆ ਹੈ। ਭਿਕਸ਼ੂ ਪ੍ਰਗਿਆ ਬੋਧੀ ਦੀ ਅਗਵਾਈ ਹੇਠ 6 ਭਿਕਸ਼ੂਆਂ ਵੱਲੋਂ ‘ਵਰਸ਼ਾਵਾਸ਼’ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਭਿਕਸ਼ੂ ਪ੍ਰੱਗਿਆ ਬੋਧੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਭਗਵਾਨ ਬੁੱਧ ਨੇ ਭਿਕਸ਼ੂਆਂ ਨੂੰ ਮੀਂਹ ਦੇ ਤਿੰੰਨ ਮਹੀਨਿਆਂ ਵਿੱਚ ਇੱਕ ਥਾਂ ਇਕੱਠੇ ਬੈਠ ਕੇ ਧੰਮ ਚਰਚਾ ਕਰਨ ਅਤੇ ਸ਼ਰਧਾਲੂਆਂ ਨੂੰ ਧੰਮ ਦੇਸਣਾ ਦੇਣ ਲਈ ਕਿਹਾ ਸੀ ਇਸ ਨੂੰ ‘ਵਰਸ਼ਾਵਾਸ਼ ‘ ਕਿਹਾ ਜਾਂਦਾ ਹੈ। ਅਤੇ ਸ਼ਰਧਾਲੂਆਂ ਵੱਲੋਂ ਭਿਖਸ਼ੂਆਂ ਦੀ ਤਨ ਮਨ ਨਾਲ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੁਸਾਇਟੀ ਰਜਿਸਟਰਡ ਪੰਜਾਬ ਨੇ ਭਿਖਸ਼ੂਆਂ ਨੂੰ ਵਿਸ਼ਵਾਸ ਦੁਆਇਆ ਕਿ ਵਰਸ਼ਾਵਾਸ਼ ਆਵਾਜ਼ ਦੇ ਤਿੰਨ ਮਹੀਨਿਆਂ ਵਿਚ ਭਿਕਸ਼ੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ ।ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਭਿਖਸ਼ੂਆਂ ਲਈ ਚੀਵਰ, ਖਾਣਾ , ਦੁੱਧ, ਫਲ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਦਾਨ ਕਰਕੇ ਪੁੰਨ ਦੀ ਪ੍ਰਾਪਤੀ ਕਰਨ। ਇਸ ਮੌਕੇ ਰਾਮਦਾਸ ਗੁਰੂ, ਦੇਸ ਰਾਜ ਚੌਹਾਨ ,ਬੰਸੀ ਲਾਲ ਪ੍ਰੇਮੀ, ਇਨਕਲਾਬ, ਮਨੋਜ ਕੁਮਾਰ, ਨੈਣਦੀਪ, ਭਰੀਭਵਨ , ਰਾਮਾਨੰਦ , ਨਵਦੀਪ ਬੋਧ, ਰਵਿੰਦਰ, ਅਹੀਰਵਰ, ਅਵਤਾਰ , ਕਰਨ ਆਦਿ ਸੈਂਕੜੇ ਉਪਾਸ਼ਕ ਤੇ ਉਪਾਸ਼ਿਕਾਵਾਂ ਹਾਜ਼ਰ ਸਨ ।

Previous articleखोरी गांव  निवासी: पीड़ित हैं, ‘अवैध अतिक्रमणदार’ नहीं
Next article26 जुलाई-राष्ट्रीय सामाजिक न्याय दिवस को प्रतिरोध का दिन बना देने का आह्वान.