HOME ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸੰਗਤਾਂ ਲਈ ਪੁਖਤਾ ਪ੍ਰਬੰਧ ਮੁਕੰਮਲ : ਡੀਸੀ...

ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸੰਗਤਾਂ ਲਈ ਪੁਖਤਾ ਪ੍ਰਬੰਧ ਮੁਕੰਮਲ : ਡੀਸੀ ਵਰਜੀਤ ਵਾਲੀਆ ਰੂਪਨਗਰ

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਗੁਰੂ ਘਰ ਵਿੱਚ ਨਤਮਸਤਕ ਹੋਵੇਗੀ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਪੱਧਰ ਤੇ ਸ਼ਰਧਾ ਪੂਰਵਕ ਅਤੇ ਸਨਮਾਨ ਨਾਲ ਸਮਾਗਮ ਕਰਵਾਏ ਜਾਣਗੇ ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਅਤੇ ਸੰਗਤ ਪਹੁੰਚੇਗੀ ਇਸ ਸਬੰਧੀ ਡੀਸੀ ਰੂਪਨਗਰ ਵਰਜੀਤ ਵਾਲੀਆ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਵਲੋਂ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਪੂਰੀ ਤਤਪਰ ਹੈ ਰਹਿੰਦੇ ਕੰਮਾਂ ਨੂੰ ਜਲਦ ਨੇਪੜੇ ਚਾੜ੍ਹ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ 400 ਤੋਂ ਵੱਧ ਸੀਸੀਟੀਵੀ ਕੈਮਰਾ ਬੀ ਐਲਈਡੀ ਸਕਰੀਨਾਂ 250 ਤੋਂ ਵੱਧ ਸ਼ਹਿਰ ਵਿੱਚ ਸਪੀਕਰ ਦੀ ਜੋਨਾ ਵਿੱਚ ਪਾਰਕਿੰਗ ਪੁਆਇੰਟ ਅਤੇ ਸੁਰੱਖਿਆ ਦੇ ਪ੍ਰਬੰਧ ਨੂੰ ਲੈ ਕੇ ਸੀਸੀਟੀਵੀ ਕੈਮਰੇਜ ਤੇ ਸਿਵਲ ਵਰਦੀ ਵਿੱਚ ਵੀ ਪ੍ਰਸ਼ਾਸਨ ਦੀ ਡਿਊਟੀ ਲਗਾਈ ਜਾਵੇਗੀ ਇਸ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਸਮੁੱਚੇ ਗੁਰੂ ਘਰਾਂ ਨਜ਼ਦੀਕ ਲਾਈਟਾਂ ਸੜਕਾਂ ਸਾਫ ਸਫਾਈ ਦੇ ਸਾਰੇ ਕੰਮ ਪ੍ਰਬੰਧ ਕਰ ਲਏ ਗਏ ਹਨ ਇਸ ਮੌਕੇ ਬੀ ਮਹੱਲਾ ਕਲੀਨਿਕ ਸੈਂਟਰ ਵੀ ਬਣਵਾਏ ਜਾਣਗੇ  ਡੀਸੀ ਰੂਪਨਗਰ ਵਰਜੀਤ ਵਾਲੀਆ ਨੇ ਦੱਸਿਆ ਕਿ ਮੁਢਲੀ ਸਹਾਇਤਾ ਦੇਣ ਲਈ ਜਿੱਥੇ ਸਿਹਤ ਵਿਭਾਗ ਵਲੋਂ ਡਾਕਟਰਾਂ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਉੱਥੇ ਹੀ ਸੀਰੀਅਸ ਕੇਸਾਂ ਲਈ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਵਿਖੇ ਕ੍ਰਿਟੀਕਲ ਸੈਂਟਰ ਰੋਮ ਬਣਾਏ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article46ਵੀਆਂ ਮਿੰਨੀ ਪ੍ਰਾਇਮਰੀ ਜਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
Next articleਕਰਤਾਰ ਕਾਨਵੈਂਟ ਸਕੂਲ ‘ਚ ਬੱਚਿਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ ਗਿਆ